ਚੀਨ ''ਚ ਉਈਗਰ ਮੁਸਲਮਾਨਾਂ ''ਤੇ ਕਹਿਰ ਜਾਰੀ, ਕੁਰਾਨ ਰੱਖਣ ਵਾਲਿਆਂ ਦੇ ਮੋਬਾਇਲਾਂ ਦੀ ਹੋ ਰਹੀ ਜਾਸੂਸੀ
Saturday, May 13, 2023 - 07:14 PM (IST)

ਬੀਜਿੰਗ : ਚੀਨ 'ਚ ਉਈਗਰ ਮੁਸਲਮਾਨਾਂ 'ਤੇ ਜ਼ੁਲਮ ਲਗਾਤਾਰ ਵਧਦੇ ਜਾ ਰਹੇ ਹਨ। ਸ਼ਿਨਜਿਆਂਗ ਸੂਬੇ 'ਚ ਉਈਗਰਾਂ ਨੂੰ ਬੰਧਕ ਬਣਾ ਕੇ ਤਸੀਹੇ ਦਿੱਤੇ ਜਾ ਰਹੇ ਹਨ। ਸਥਿਤੀ ਕਿੰਨੀ ਗੰਭੀਰ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਿਨਜਿਆਂਗ ਦੇ ਉਈਗਰ ਮੁਸਲਮਾਨਾਂ ਨੂੰ ਕੁਰਾਨ ਰੱਖਣ ਜਾਂ ਮੋਬਾਇਲਾਂ 'ਚ ਧਾਰਮਿਕ ਫੋਟੋਆਂ ਜਾਂ ਵੀਡੀਓਜ਼ ਰੱਖਣ ਲਈ ਵੀ 'ਹਿੰਸਕ ਕੱਟੜਪੰਥੀ' ਕਿਹਾ ਜਾ ਰਿਹਾ ਹੈ। ਚੀਨੀ ਅਧਿਕਾਰੀਆਂ ਨੇ ਉਈਗਰਾਂ ਦੇ ਫੋਨਾਂ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹਿਊਮਨ ਰਾਈਟਸ ਵਾਚ (HRW) ਦੀ 4 ਮਈ ਦੀ ਰਿਪੋਰਟ ਦੇ ਅਨੁਸਾਰ ਸ਼ਿਨਜਿਆਂਗ ਖੇਤਰ 'ਚ ਪੁਲਸ ਨੇ ਉਈਗਰ ਅਤੇ ਤੁਰਕੀ ਮੁਸਲਮਾਨਾਂ ਨੂੰ 'ਹਿੰਸਕ ਤੇ ਅੱਤਵਾਦੀ' ਵਜੋਂ ਦਰਸਾਉਂਦੀਆਂ 50,000 ਮਲਟੀਮੀਡੀਆ ਫਾਈਲਾਂ ਜਾਰੀ ਕੀਤੀਆਂ ਹਨ।
ਇਹ ਵੀ ਪੜ੍ਹੋ : ਕੈਲੀਫੋਰਨੀਆ ’ਚ ਜਾਤੀ ਆਧਾਰਿਤ ਭੇਦਭਾਵ ’ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ
ਪੁਲਸ ਦੀ ਵੈੱਬਸਾਈਟ ਤੋਂ ਲੀਕ ਹੋਈ ਮਾਸਟਰ ਲਿਸਟ 2017 ਤੋਂ 2018 ਤੱਕ 9 ਮਹੀਨਿਆਂ ਦੌਰਾਨ ਪੁਲਸ ਨੇ ਸ਼ਿਨਜਿਆਂਗ ਦੀ ਰਾਜਧਾਨੀ ਉਰੂਮਕੀ ਵਿੱਚ ਕੁਲ 1.2 ਮਿਲੀਅਨ ਮੋਬਾਇਲ ਫੋਨਾਂ ਦੀ ਲਗਭਗ 11 ਮਿਲੀਅਨ ਖੋਜ ਕੀਤੀ। ਚੀਨ ਵਿੱਚ HRW ਦੇ ਕਾਰਜਕਾਰੀ ਨਿਰਦੇਸ਼ਕ ਨੇ ਦੱਸਿਆ ਕਿ ਬੀਜਿੰਗ ਦੁਆਰਾ ਨਿਗਰਾਨੀ ਟੈਕਨਾਲੋਜੀ ਦੀ ਵਰਤੋਂ ਦਾ ਮਤਲਬ ਹੈ ਕਿ ਪੁਲਸ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਸਕਦੀ ਹੈ, ਜੋ ਸਿਰਫ਼ ਆਪਣੇ ਫੋਨਾਂ 'ਚ ਕੁਰਾਨ ਰੱਖਦੇ ਹਨ। ਨਿਊਯਾਰਕ ਸਥਿਤ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨ (NGO) ਨੇ 'ਅੱਤਵਾਦ' ਤੇ 'ਅਤਿਵਾਦ' ਦਾ ਮੁਕਾਬਲਾ ਕਰਨ ਲਈ ਚੀਨ ਦੀ ਪਹੁੰਚ ਬਾਰੇ ਵਾਰ-ਵਾਰ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।