ਆਸਟ੍ਰੇਲੀਆ 'ਤੇ ਲਗਾਈਆਂ ਵਪਾਰਕ ਪਾਬੰਦੀਆਂ ਹਟਾਏ ਚੀਨ, ਫੇਰ ਕੋਈ ਗੱਲ ਕਰਾਂਗੇ : ਅਲਬਾਨੀਜ਼

05/25/2022 12:23:44 PM

ਪਰਥ  (ਪਿਆਰਾ ਸਿੰਘ ਨਾਭਾ): ਜਾਪਾਨ ਵਿਚ ਕਵਾਡ ਸੰਮੇਲਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਚੀਨ ਨੂੰ ਕਿਹਾ ਕਿ ਪਹਿਲਾਂ ਆਸਟ੍ਰੇਲੀਆ ਵੱਲੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਅਤੇ ਵਧਾਏ ਗਏ ਟੈਕਸਾਂ ਨੂੰ ਖ਼ਤਮ ਕਰੋ ਜਾਂ ਘਟਾਓ ਤਾਂ ਫੇਰ ਹੋਰ ਕੋਈ ਗੱਲ ਕਰਾਂਗੇ। ਜ਼ਿਕਰਯੋਗ ਹੈ ਕਿ ਟੋਕੀਓ ਵਿੱਚ ਕਵਾਡ ਸੰਮੇਲਨ ਚੱਲ ਰਿਹਾ ਹੈ ਜਿੱਥੇ ਕਿ ਅਮਰੀਕਾ, ਭਾਰਤ, ਜਪਾਨ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਨੇਤਾ ਭਾਗ ਲੈ ਰਹੇ ਹਨ। ਪ੍ਰਧਾਨ ਮੰਤਰੀ ਅਲਬਨੀਜ਼ ਨੇ ਕਿਹਾ ਕਿ
ਆਸਟ੍ਰੇਲੀਆ ਸਭ ਨਾਲ ਦੋਸਤੀ ਚਾਹੁੰਦਾ ਹੈ ਅਤੇ ਸਭ ਦੇਸ਼ਾਂ ਨਾਲ ਵਧੀਆ ਅਤੇ ਸੰਤੁਲਿਤ ਮੇਲ-ਮਿਲਾਪ ਰੱਖਣਾ ਚਾਹੁੰਦਾ ਹੈ। 

ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਤਾਂ ਚੀਨ ਖ਼ਿਲਾਫ਼ ਕੋਈ ਕਦਮ ਚੁੱਕਿਆ ਹੀ ਨਹੀਂ ਗਿਆ ਸਗੋਂ ਚੀਨ ਨੇ ਹੀ ਆਸਟ੍ਰੇਲੀਆ ਵੱਲੋਂ ਨਿਰਯਾਤ ਕੀਤਾ ਜਾਣ ਵਾਲਾ ਜੌਂ, ਵਾਈਨ, ਕੋਲਾ ਅਤੇ ਸੀਅ-ਫੂਡ ਆਦਿ 'ਤੇ ਵਾਧੂ ਦੇ ਟੈਕਸ ਲਗਾ ਕੇ ਉਨ੍ਹਾਂ ਵਪਾਰਕ ਜ਼ਰੂਰੀ ਵਸਤੂਆਂ 'ਤੇ ਵਾਧੂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ ਜੋ ਕਿ ਫ਼ੌਰਨ ਹਟਾਈਆਂ ਜਾਣੀਆਂ ਚਾਹੀਦੀਆਂ ਹਨ।ਇਸ ਤੋਂ ਇਲਾਵਾ ਜੋ ਰੱਖਿਆ ਸਮਝੌਤਾਚੀਨ ਅਤੇ ਸੋਲੋਮਨ ਟਾਪੂਆਂ ਦੀਆਂ ਸਰਕਾਰਾਂ ਵਿਚਾਲੇ ਹੁੰਦਾ ਦਿਖਾਈ ਦੇ ਰਿਹਾ ਹੈ ਉਸ 'ਤੇ ਵੀ ਆਸਟ੍ਰੇਲੀਆ ਨੇ ਆਪਣਾ ਇਤਰਾਜ਼ਜਤਾਇਆ ਹੈ ਅਤੇ ਚੀਨ ਨੂੰ ਸਾਫ਼ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਸੋਲੋਮਨ ਦੀ ਧਰਤੀ ਨਾਲ ਆਸਟ੍ਰੇਲੀਆ ਦੀ ਸਦੀਆਂ ਪੁਰਾਣੀ ਸਾਂਝ ਹੈ ਅਤੇਚੀਨ ਇਸ ਸਾਂਝ ਨੂੰ ਵੀ ਤੋੜਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ ਲੈਕਚਰਾਰ ਨੂੰ ਸਿੱਖ ਦੀ 'ਦਸਤਾਰ' ਦਾ ਮਜ਼ਾਕ ਉਡਾਉਣਾ ਪਿਆ ਮਹਿੰਗਾ, ਹੋਈ ਸਖ਼ਤ ਕਾਰਵਾਈ

ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਆਸਟ੍ਰੇਲੀਆਈ ਰਾਜਨੀਤੀ ਵਿੱਚ ਹੋਈ ਤਬਦੀਲੀ ਕਾਰਨ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਪੀਆਂਗ ਨੇ ਦੇਸ਼ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਵਧਾਈ ਸੰਦੇਸ਼ ਦੇ ਨਾਲ ਨਾਲ ਦੋਹਾਂ ਦੇਸ਼ਾਂ ਵਿਚਾਲੇ ਰਾਜਨੀਤਿਕ ਸੰਬੰਧ ਸੁਧਾਰਨ ਦਾ ਸੱਦਾ ਵੀ ਭੇਜਿਆ ਹੈ।
 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News