ਜਿਨਪਿੰਗ ਦੀ ਅਗਵਾਈ ’ਚ ਤਿੱਬਤ ’ਚ ਸੱਭਿਆਚਾਰਕ ਨਸਲਕੁਸ਼ੀ ਕਰ ਰਿਹਾ ਚੀਨ
Monday, Dec 06, 2021 - 10:47 AM (IST)
ਬੀਜਿੰਗ (ਏ. ਐੱਨ. ਆਈ.)– ਚੀਨ ਦੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਵੱਲੋਂ ਤਿੱਬਤ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਸਰਕਾਰ ਦੇ ਸਹਿਯੋਗ ਨਾਲ ਤਿੱਬਤ ਵਿਚ ਸੱਭਿਆਚਾਰਕ ਨਸਲਕੁਸ਼ੀ ਜਾਰੀ ਹੈ। ਪਾਲਿਸੀ ਰਿਸਰਚ ਗਰੁੱਪ (ਪੀ. ਆਰ. ਜੀ.) ਸਟ੍ਰੈਟਜਿਕ ਅਨੁਸਾਰ, ਚੀਨ ਨੇ ਮੰਦਰ ਦੀਆਂ ਗਤੀਵਿਧੀਆਂ ਅਤੇ ਪ੍ਰਾਰਥਨਾਵਾਂ ਦੇ ਨਾਲ ਮਾਲਾ, ਰਤਨ ਰੱਖਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ, ਤਿੱਬਤ ਵਿਚ ਮੋਬਾਈਲ ਫੋਨ ’ਤੇ ਪ੍ਰਾਰਥਨਾ ਸੁਣਨ ਦੀ ਵੀ ਮਨਾਹੀ ਹੈ।
ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ : ਮਨੁੱਖੀ ਅਧਿਕਾਰ ਕਾਰਕੁਨ ਨੂੰ 14 ਸਾਲ ਦੀ ਸਜ਼ਾ
ਇਸ ਤੋਂ ਪਹਿਲਾਂ, ਚੀਨ ਨੇ ਧਰਮ ’ਚ ਵਿਸ਼ਵਾਸ ਨਾ ਕਰਨ ਲਈ ਤਿੱਬਤੀ ਖੁਦਮੁਖਤਿਆਰ ਖੇਤਰ ਵਿਚ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਲਈ ਇਕ ਜ਼ਾਬਤਾ ਜਾਰੀ ਕੀਤਾ, ਜਿਸ ਵਿਚ ਅਧਿਕਾਰੀਆਂ ਲਈ ਕੀ ਕਰਨਾ ਅਤੇ ਕੀ ਨਾ ਕਰਨਾ ਦੀ ਸੂਚੀ ਦਿੱਤੀ ਗਈ ਹੈ। ਤਿੱਬਤੀ ਯੂਥ ਕਾਂਗਰਸ (ਟੀ. ਵਾਈ. ਸੀ.) ਦੀ ਜਨਰਲ ਸਕੱਤਰ ਸੋਨਮ ਤਸੇਰਿੰਗ ਨੇ ਕਿਹਾ ਕਿ ਤਿੱਬਤੀਆਂ ’ਤੇ ਪਾਬੰਦੀ ਜਾਇਜ਼ ਨਹੀਂ ਹੈ।