ਚੀਨ ਨੇ ਸਪੇਸ ਸਟੇਸ਼ਨ ਲਈ ਦੂਜਾ ਲੈਬ ਮਾਡਿਊਲ ਕੀਤਾ ਲਾਂਚ

Monday, Oct 31, 2022 - 03:35 PM (IST)

ਚੀਨ ਨੇ ਸਪੇਸ ਸਟੇਸ਼ਨ ਲਈ ਦੂਜਾ ਲੈਬ ਮਾਡਿਊਲ ਕੀਤਾ ਲਾਂਚ

ਬੀਜਿੰਗ (ਭਾਸ਼ਾ)- ਚੀਨ ਨੇ ਸੋਮਵਾਰ ਨੂੰ ਆਪਣੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਲਈ ਲੈਬ ਮਾਡਿਊਲ ‘ਮੇਂਗਸ਼ਾਨ’ ਲਾਂਚ ਕੀਤਾ। ਚੀਨ ਦੇ ਸਭ ਤੋਂ ਵੱਡੇ ਰਾਕੇਟ 'ਚ ਸ਼ਾਮਲ ਲਾਂਗ ਮਾਰਚ-5ਬੀ ਵਾਈ4 (5B Y4) ਨੂੰ ਦੱਖਣੀ ਟਾਪੂ ਸੂਬੇ ਹੈਨਾਨ ਦੇ ਤੱਟ 'ਤੇ ਵੇਨਚਾਂਗ ਪੁਲਾੜ ਯਾਨ ਲਾਂਚ ਸਾਈਟ ਤੋਂ ਪੁਲਾੜ 'ਚ ਭੇਜਿਆ ਗਿਆ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਚੀਨ ਦੇ ਨਿਰਮਾਣ ਅਧੀਨ ਸਪੇਸ ਸਟੇਸ਼ਨ ਦੇ ਦੂਜੇ ਪ੍ਰਯੋਗਸ਼ਾਲਾ ਦੇ ਹਿੱਸੇ ਵਜੋਂ ਮੇਂਗਸ਼ਾਨ ਮੋਡੀਊਲ ਮਾਈਕ੍ਰੋਗ੍ਰੈਵਿਟੀ ਦਾ ਅਧਿਐਨ ਕਰਨ ਅਤੇ ਤਰਲ ਭੌਤਿਕ ਵਿਗਿਆਨ, ਸਮੱਗਰੀ ਵਿਗਿਆਨ ਅਤੇ ਬੁਨਿਆਦੀ ਭੌਤਿਕ ਵਿਗਿਆਨ ਵਿੱਚ ਪ੍ਰਯੋਗ ਕਰਨ ਲਈ ਵਿਗਿਆਨਕ ਯੰਤਰਾਂ ਦੀ ਵਰਤੋਂ ਕਰੇਗਾ। 

ਇਸ ਤੋਂ ਪਹਿਲਾਂ ਭੇਜੀ ਗਈ ਵੈਂਚਰ ਲੈਬਾਰਟਰੀ ਵਿਚ ਜੀਵ ਵਿਗਿਆਨ ਅਤੇ ਪੁਲਾੜ ਜੀਵਨ ਵਿਗਿਆਨ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਸੀ। ਮੇਂਗਸ਼ਾਨ ਹਾਈਡ੍ਰੋਜਨ ਕਲਾਕ, ਰੂਬੀਡੀਅਮ ਕਲਾਕ ਅਤੇ ਇੱਕ ਆਪਟੀਕਲ ਕਲਾਕ ਤੋਂ ਬਣੇ ਠੰਡੇ ਅਣੂ ਕਲਾਕ ਦੇ ਸੰਸਾਰ ਦੇ ਪਹਿਲੇ ਸਪੇਸ-ਅਧਾਰਿਤ ਸੈੱਟ ਨੂੰ ਵੀ ਲੈ ਕੇ ਰਵਾਨਾ ਹੋਈ। ਅਧਿਕਾਰਤ ਗਲੋਬਲ ਟਾਈਮਜ਼ ਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਕਿ ਚੀਨੀ ਅਕੈਡਮੀ ਆਫ ਸਾਇੰਸਿਜ਼ ਦੇ ਅਧੀਨ ਯੂਟੀਲਾਈਜ਼ੇਸ਼ਨ ਡਿਵੈਲਪਮੈਂਟ ਸੈਂਟਰ ਆਫ ਟੈਕਨਾਲੋਜੀ ਅਤੇ ਇੰਜਨੀਅਰਿੰਗ ਸੈਂਟਰ ਫਾਰ ਸਪੇਸ ਯੂਟਿਲਾਈਜੇਸ਼ਨ ਦੇ ਨਿਰਦੇਸ਼ਕ ਝਾਂਗ ਵੇਈ ਨੇ ਕਿਹਾ ਕਿ ਜੇ ਕੋਲਡ ਮੋਲੇਕਿਊਲਰ ਕਲਾਕ ਸਫਲ ਹੋ ਜਾਂਦੀ ਹੈ, ਤਾਂ ਇਹ ਸਪੇਸ ਵਿਚ ਸਭ ਤੋਂ ਸਹੀ ਸਮਾਂ ਦੱਸੇਗੀ, ਜਿਸ ਵਿਚ ਕਰੋੜਾਂ ਸਾਲ ਵਿਚ ਇਕ ਵੀ ਸਕਿੰਟ ਇੱਧਰ-ਉੱਧਰ ਨਹੀਂ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੀ ਆਸਟ੍ਰੇਲੀਆ 'ਚ ਬੀ-52 ਬੰਬਾਰ ਤਾਇਨਾਤ ਕਰਨ ਦੀ ਯੋਜਨਾ, ਡ੍ਰੈਗਨ ਦੀ ਵਧੀ ਚਿੰਤਾ

ਚੀਨ ਇਸ ਸਮੇਂ ਆਪਣੇ ਸਪੇਸ ਸਟੇਸ਼ਨ ਦਾ ਨਿਰਮਾਣ ਕਰ ਰਿਹਾ ਹੈ ਅਤੇ ਚੀਨ ਦੇ ਏਰੋਸਪੇਸ ਸਾਇੰਸ ਐਂਡ ਟੈਕਨਾਲੋਜੀ ਕਾਰਪੋਰੇਸ਼ਨ (ਸੀਏਐਸਟੀਸੀ) ਦੁਆਰਾ ਇੱਕ ਘੋਸ਼ਣਾ ਦੇ ਅਨੁਸਾਰ ਇਸਦਾ ਨਿਰਮਾਣ ਇਸ ਸਾਲ ਵਿਚ ਪੂਰਾ ਹੋਣ ਦੀ ਉਮੀਦ ਹੈ। ਇਸ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਚੀਨ ਇਕਲੌਤਾ ਅਜਿਹਾ ਦੇਸ਼ ਹੋਵੇਗਾ ਜਿਸ ਕੋਲ ਸਪੇਸ ਸਟੇਸ਼ਨ ਹੋਵੇਗਾ। ਰੂਸ ਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਇੱਕ ਬਹੁ-ਰਾਸ਼ਟਰੀ ਭਾਈਵਾਲੀ ਪ੍ਰੋਜੈਕਟ ਹੈ।


 


author

Vandana

Content Editor

Related News