ਚੀਨ ਦੇ ਮੁਕਾਬਲੇ ਭਾਰਤ ’ਚ ਬਹੁਤ ਘੱਟ ਹੈ ਚਾਹ ਖੋਜ ਫੰਡ : ਉਦਯੋਗ ਸੰਗਠਨ
Saturday, Sep 06, 2025 - 11:24 PM (IST)

ਕੋਲਕਾਤਾ (ਭਾਸ਼ਾ)-ਚੀਨ ਦੇ ਮੁਕਾਬਲੇ ਭਾਰਤ ’ਚ ਚਾਹ ਦੀ ਫਸਲ ਨੂੰ ਉਤਸ਼ਾਹ ਦੇਣ ਲਈ ਖੋਜ ਫੰਡ ਬਹੁਤ ਘੱਟ ਹੈ। ਚਾਹ ਉਦਯੋਗ ਦੇ ਇਕ ਸੰਗਠਨ ਨੇ ਇਹ ਦਾਅਵਾ ਕਰਦੇ ਹੋਏ ਕਿਹਾ ਕਿ ਭਾਰਤ ਇਸ ’ਤੇ ਸਾਲਾਨਾ 30 ਕਰੋਡ਼ ਰੁਪਏ ਖਰਚ ਕਰਦਾ ਹੈ, ਜਦੋਂ ਕਿ ਚੀਨ ਦਾ ਨਿਵੇਸ਼ 110 ਕਰੋਡ਼ ਰੁਪਏ ਤੋਂ ਵੱਧ ਹੈ।
ਚਾਹ ਖੋਜ ਐਸੋਸੀਏਸ਼ਨ (ਟੀ. ਆਰ. ਏ.) ਦੀ ਚੇਅਰਪਰਸਨ ਨਯਨਤਾਰਾ ਪਾਲਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੂੰ ਗੰਭੀਰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਇਸ ਸੰਕਟ ਨਾਲ ਨਜਿੱਠਣ ਲਈ ਉਦਯੋਗ ਜਗਤ ਨੂੰ ਜ਼ਿਆਦਾ ਹਿੱਸੇਦਾਰੀ ਦੀ ਅਪੀਲ ਕੀਤੀ।
ਪਾਲਚੌਧਰੀ ਨੇ ਟੀ. ਆਰ. ਏ. ਦੀ ਸਾਲਾਨਾ ਆਮ ਬੈਠਕ ’ਚ ਕਿਹਾ, ‘‘50 ਫ਼ੀਸਦੀ ਤੋਂ ਜ਼ਿਆਦਾ ਮੈਂਬਰ ਸੰਸਥਾਵਾਂ ਆਪਣਾ ਬਕਾਇਆ ਯੋਗਦਾਨ ਨਹੀਂ ਦੇ ਰਹੀ ਹਨ, ਜਿਸ ਦੇ ਨਤੀਜੇ ਵਜੋਂ ਪੈਸੇ ਦੀ ਕਮੀ ਹੈ।’’ ਉਨ੍ਹਾਂ ਕਿਹਾ, ‘‘ਦੁਨੀਆ ’ਚ ਚਾਹ ਦਾ ਸਭ ਤੋਂ ਵੱਡਾ ਉਤਪਾਦਕ ਚੀਨ ਇਸ ਫਸਲ ’ਤੇ ਸਾਲਾਨਾ 110 ਕਰੋਡ਼ ਰੁਪਏ ਖਰਚ ਕਰਦਾ ਹੈ, ਜਦੋਂ ਕਿ ਭਾਰਤ ਸਿਰਫ 30 ਕਰੋਡ਼ ਰੁਪਏ ਦਾ ਨਿਵੇਸ਼ ਕਰਦਾ ਹੈ। ਭਾਰਤ ’ਚ ਖੋਜ ਫੰਡ ’ਚ ਵੱਡੀ ਕਮੀ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਵੱਡੇ ਬਾਗਾਂ ਨੂੰ ਚਾਹ ਖੋਜ ’ਚ ਆਪਣਾ ਯੋਗਦਾਨ ਵਧਾਉਣਾ ਚਾਹੀਦਾ ਹੈ।