ਚੀਨ ਨੇ ਫੌਜੀਆਂ ਨੂੰ ਲਾਉਣੀ ਸ਼ੁਰੂ ਕੀਤੀ ਕੋਰੋਨਾ ਵੈਕਸੀਨ, ਦੂਜਾ ਨੰਬਰ ਹੋਵੋਗਾ ਡਾਕਟਰਾਂ ਦਾ

08/13/2020 3:42:43 AM

ਪੇਈਚਿੰਗ - ਰੂਸ ਦੀ ਕੋਰੋਨਾ ਵੈਕਸੀਨ ਬਣਾ ਲੈਣ ਦੇ ਦਾਅਵਿਆਂ ਵਿਚਾਲੇ ਹੁਣ ਖਬਰ ਆ ਰਹੀ ਹੈ ਕਿ ਚੀਨ ਨੇ ਵੀ ਕੋਰੋਨਾ ਦੀ ਵੈਕਸੀਨ ਤਿਆਰ ਕਰ ਲਈ ਹੈ ਅਤੇ ਇਸ ਨੂੰ ਫੌਜੀਆਂ 'ਤੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਦੁਨੀਆ ਭਰ ਦੇ ਦੇਸ਼ ਜਿਥੇ ਕੋਰੋਨਾ ਦਾ ਟੀਕਾ ਆਖਰੀ ਪੜਾਅ ਵਿਚ ਹੈ ਇਸ ਦੇ ਤਿਆਰ ਹੁੰਦੇ ਹੀ ਸਭ ਤੋਂ ਪਹਿਲਾਂ ਡਾਕਟਰਾਂ ਨੂੰ ਦੇਣ ਦੀ ਗੱਲ ਕਰ ਰਿਹਾ ਹੈ ਪਰ ਚੀਨ ਨੇ ਇਸ ਮਾਮਲੇ ਵਿਚ ਆਪਣੀ ਫੌਜ ਨੂੰ ਤਰਜ਼ੀਹ ਦਿੱਤੀ ਹੈ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਫੌਜੀਆਂ ਲਈ ਮਾਸਕ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ।

ਫਾਇਨੈਂਸ਼ੀਅਨਲ ਟਾਈਮਸ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਵੈਕਸੀਨ ਦੇ ਤੀਜੇ ਟ੍ਰਾਇਲ ਦੇ ਨਤੀਜੇ ਆਉਣ ਤੋਂ ਪਹਿਲਾਂ ਫੌਜੀਆਂ ਦਾ ਮਾਸ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਚੀਨ ਵਿਚ ਪਹਿਲਾਂ ਵੀ ਕਈ ਦਵਾਈਆਂ ਦਾ ਪਹਿਲਾ ਇਸਤੇਮਾਲ ਫੌਜ 'ਤੇ ਕੀਤੇ ਜਾ ਚੁੱਕਿਆ ਹੈ। ਰਿਪੋਰਟ ਮੁਤਾਬਕ ਸ਼ੀ ਜਿਨਪਿੰਗ ਨੇ ਚੀਨੀ ਫੌਜ ਅਤੇ ਨਾਗਰਿਕਾਂ ਦੇ ਗਠਜੋੜ ਦਾ ਅਭਿਆਨ ਚਲਾਇਆ ਹੈ ਅਤੇ ਕੋਰੋਨਾਵਾਇਰਸ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ। ਕੈਨਬਰਾ ਵਿਚ ਚਾਈਨਾ ਪਾਲਸੀ ਸੈਂਟਰ ਦੇ ਡਾਇਰੈਕਟਰ ਐਡਮ ਨੀ ਦਾ ਆਖਣਾ ਹੈ ਕਿ ਚੀਨੀ ਫੌਜ ਦੇ ਅੰਦਰ ਜੈਵਿਕ ਅਤੇ ਲਾਗ ਜਿਹੀਆਂ ਬੀਮਾਰੀਆਂ ਨਾਲ ਲੜਣ ਦੀ ਕਾਬਲੀਅਤ ਹੈ ਅਤੇ ਚੀਨੀ ਨੇਤਾ ਇਸ ਦਾ ਪੂਰਾ ਫਾਇਦਾ ਚੁੱਕ ਰਹੇ ਹਨ।

CanSino ਦੀ ਵੈਕਸੀਨ ਹੈ ਚੀਨ ਵਿਚ ਸਭ ਤੋਂ ਅੱਗੇ
ਚੀਨੀ ਮੀਡੀਆ ਦੀ ਮੰਨੀਏ ਤਾਂ ਚੀਨੀ ਵੈਕਸੀਨ ਨੂੰ ਵਿਕਸਤ ਕਰਨ ਲਈ ਡਾਕਟਰ ਚੇਨ ਵੇਈ ਦੀ ਜਮ੍ਹ ਕੇ ਤਰੀਫ ਹੋ ਰਹੀ ਹੈ। ਹਾਲਾਂਕਿ ਡਾਕਟਰ ਚੇਨ ਦੀ ਇਸ ਵੈਕਸੀਨ ਨੂੰ ਬਣਾਉਣ ਵਿਚ ਕੋਈ ਅਧਿਕਾਰਕ ਭੂਮਿਕਾ ਨਹੀਂ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕੰਪਨੀ ਲਈ ਇਬੋਲਾ ਦੀ ਵੈਕਸੀਨ ਬਣਾਈ ਸੀ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ CanSino ਦੀ ਕੋਰੋਨਾਵਾਇਰਸ ਵੈਕਸੀਨ ਨੂੰ ਫੌਜੀਆਂ ਨੂੰ ਦਿੱਤਾ ਜਾ ਰਿਹਾ ਹੈ। ਐਡਮ ਨੇ ਕਿਹਾ ਕਿ CanSino ਦੀ ਕੋਰੋਨਾ ਵੈਕਸੀਨ ਨੂੰ ਚੀਨੀ ਫੌਜ ਦੇ ਨਾਲ ਮਿਲ ਕੇ ਬਣਾਇਆ ਗਿਆ ਹੈ। CanSino ਨੇ ਆਪਣੀ ਟੈਸਟਿੰਗ ਅਤੇ ਵੈਕਸੀਨ ਬਣਾਉਣ ਦੀ ਸਮਰੱਥਾ ਕਾਰਨ ਵਿਰੋਧੀਆਂ ਅਮਰੀਕਾ ਦੀ ਮਾਡਰਨਾ, ਫਾਇਜ਼ਰ, ਕਯੋਰਵੈਕ ਅਤੇ ਐਸਟ੍ਰਾਜ਼ੈਨੇਕਾ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ।


Khushdeep Jassi

Content Editor

Related News