ਕੋਰੋਨਾ ਦਾ ਗੜ੍ਹ ਵੁਹਾਨ ਹੋਇਆ ਵਾਇਰਸ ਮੁਕਤ, ਆਖਰੀ ਮਰੀਜ਼ ਨੂੰ ਮਿਲੀ ਛੁੱਟੀ

04/27/2020 1:34:25 PM

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ। ਜਿੱਥੇ ਸਾਰੀ ਦੁਨੀਆ ਇਸ ਮਹਾਮਾਰੀ ਨਾਲ ਜੂਝ ਰਹੀ ਹੈ ਉੱਥੇ ਵੁਹਾਨ ਕੋਰੋਨਾ ਇਨਫੈਕਸ਼ਨ ਤੋਂ ਮੁਕਤ ਹੋ ਗਿਆ ਹੈ। ਵੁਹਾਨ ਵਿਚ ਕੋਵਿਡ-19 ਦੇ ਆਖਰੀ ਮਰੀਜ਼ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਵੁਹਾਨ ਵਿਚ ਬੀਤੇ 3 ਮਹੀਨੇ ਬਾਅਦ ਪਹਿਲੀ ਵਾਰ ਅਜਿਹਾ ਸਮਾਂ ਆਇਆ ਹੈ ਜਦੋਂ ਇੱਥੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਇਕ ਵੀ ਮਰੀਜ਼ ਨਹੀਂ। 

ਗੌਰਤਲਬ ਹੈਕਿ ਚੀਨ ਵਿਚ ਕੋਰੋਨਾਵਾਇਰਸ ਨਾਲ 80,000 ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੋਰੋਨਾਵਾਇਰਸ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚ ਵਿਦੇਸ਼ ਤੋਂ ਪਰਤੇ 2 ਚੀਨੀ ਨਾਗਰਿਕ ਅਤੇ ਇਕ ਸਥਾਨਕ ਇਨਫੈਕਟਿਡ ਵਿਅਕਤੀ ਹੈ। ਐਤਵਾਰ ਤੱਕ ਚੀਨ ਵਿਚ ਕੋਰੋਨਾਵਾਇਰਸ ਨਾਲ 4633 ਲੋਕਾਂ ਦੀ ਮੌਤ ਹੋਈ। ਐਤਵਾਰ ਨੂੰ ਦੇਸ਼ ਵਿਚ ਕੋਵਿਡ-19 ਨਾਲ ਮੌਤ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਚੀਨ ਵਿਚ ਐਤਵਾਰ ਤੱਕ ਇਨਫੈਕਟਿਡਾਂ ਦੀ ਕੁੱਲ ਗਿਣਤੀ 82,830 ਪਹੁੰਚ ਗਈ ਜਿਹਨਾਂ ਵਿਚੋਂ 723 ਮਰੀਜ਼ਾਂ ਦਾ ਇਲਾਜ ਹਾਲੇ ਕੀਤਾ ਜਾ ਰਿਹਾ ਹੈ। 77,474 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

ਐੱਨ.ਐੱਚ.ਸੀ. ਨੇ ਕਿਹਾ ਕਿ ਕੁੱਲ ਮਿਲਾ ਕੇ 80 ਮਰੀਜ਼ਾਂ ਨੂੰ ਐਤਵਾਰ ਨੂੰ ਛੁੱਟੀ ਦੇ ਦਿੱਤੀ ਗਈ ਜਦਕਿ ਗੰਭੀਰ ਮਾਮਲਿਆਂ ਦੀ ਗਿਣਤੀ ਇਕ ਤੋਂ ਵੱਧ ਕੇ 52 ਹੋ ਗਈ। ਇਸ ਵਿਚ ਖਤਰਨਾਕ ਵਾਇਰਸ ਨਾਲ 3 ਮਹੀਨੇ ਤੱਕ ਜੂਝਣ ਵਾਲੇ ਵੁਹਾਨ ਸ਼ਹਿਰ ਵਿਚ ਐਤਵਾਰ ਨੂੰ ਹਸਪਤਾਲ ਤੋਂ ਸਾਰੇ ਮਰੀਜ਼ਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ ਐੱਨ.ਐੱਚ.ਸੀ. ਦੇ ਬੁਲਾਰੇ ਮੀ ਫੇਂਗ ਨੇ ਕਿਹਾ ਕਿ ਇਹ ਨਤੀਜਾ ਵੁਹਾਨ ਦੇ ਮੈਡੀਕਲ ਕਰਮੀਆਂ ਵੱਲੋਂ ਕੀਤੀ ਗਈ ਸਖਤ ਮਿਹਨਤ ਨਾਲ ਹਾਸਲ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਡੇਂਗ ਨਾਮ ਦੇ 77 ਸਾਲਾ ਬਜ਼ੁਰਗ ਦੀ ਦੂਜੀ ਵਾਰ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਵੁਹਾਨ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ। 

ਪੜ੍ਹੋ ਇਹ ਅਹਿਮ ਖਬਰ- ਲਾਕਡਾਊੁਨ ਦੌਰਾਨ ਬ੍ਰਿਟੇਨ 'ਚ ਵਧੇ ਘਰੇਲੂ ਹਿੰਸਾ ਦੇ ਮਾਮਲੇ, 4093 ਲੋਕ ਗ੍ਰਿਫਤਾਰ

ਵੁਹਾਨ ਮਿਊਂਸੀਪਲ ਸਿਹਤ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਜ਼ੁਰਗ ਵਿਚ ਹੁਣ ਕੋਈ ਕਲੀਨਿਕਲ ਲੱਛਣ ਨਹੀਂ ਸਨ ਅਤੇ ਉਹਨਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਐਤਵਾਰ ਦਾ ਐਲਾਨ ਇਕ ਨਵਾਂ ਵਸੀਅਤਨਾਮਾ ਸੀ ਕਿ ਦੇਸ਼ ਵਿਚ ਕੋਵਿਡ-19 ਦੇ ਸਥਾਨਕ ਪ੍ਰਸਾਰ 'ਤੇ ਮੂਲ ਰੂਪ ਨਾਲ ਅਕੁੰਸ਼ ਲਗਾਇਆ ਗਿਆ ਹੈ।


Vandana

Content Editor

Related News