ਔਰਤ ਅਜਿਹੀ ਥਾਂ ਲੁਕਾ ਕੇ ਲੈ ਜਾ ਰਹੀ ਸੀ ਆਈਫੋਨ ਕਿ ਦੇਖ ਕੇ ਜਾਂਚ ਅਧਿਕਾਰੀਆਂ ਦੇ ਅੱਡੇ ਰਹਿ ਗਏ ਮੂੰਹ

07/20/2017 3:42:12 PM

ਬੀਜਿੰਗ— ਕੱਪੜਿਆਂ ਵਿਚ ਚੀਜ਼ਾਂ ਨੂੰ ਲੁਕਾ ਕੇ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਕੋਈ ਨਵਾਂ ਮਾਮਲਾ ਨਹੀਂ ਹੈ। ਚੀਨ ਦੀ ਇਸ ਔਰਤ ਨੇ ਜੋ ਕੀਤਾ, ਉਸ ਨੂੰ ਦੇਖ ਕੇ ਜਾਂਚ ਅਧਿਕਾਰੀਆਂ ਦੇ ਵੀ ਮੂੰਹ ਅੱਡੇ ਰਹਿ ਗਏ। ਦਰਅਸਲ ਚੀਨ ਦੀ ਇਹ ਔਰਤ ਇਕ ਨਹੀਂ ਦੋ ਨਹੀਂ ਸਗੋਂ ਕਿ 102 ਆਈਫੋਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। 
ਇਹ ਔਰਤ ਚੀਨ ਤੋਂ ਹਾਂਗਕਾਂਗ ਫੋਨਾਂ ਦੀ ਤਸਕਰੀ ਕਰਨ ਜਾ ਰਹੀ ਸੀ। ਇਸ ਔਰਤ ਨੇ ਆਪਣੇ ਇਨਰਵਿਅਰ 'ਚ 102 ਆਈਫੋਨ ਲੁਕਾ ਕੇ ਰੱਖੇ ਹੋਏ ਸਨ। ਉਸ ਨੇ ਸਰੀਰ ਦੇ ਉੱਪਰੀ ਹਿੱਸੇ ਵਿਚ ਇਨ੍ਹਾਂ ਮੋਬਾਈਲ ਫੋਨ ਨੂੰ ਕਿਸੇ ਚੀਜ਼ ਦੇ ਸਹਾਰੇ ਬੰਨ੍ਹਿਆ ਹੋਇਆ ਸੀ। ਹਵਾਈ ਅੱਡੇ 'ਤੇ ਜਾਂਚ ਅਧਿਕਾਰੀਆਂ ਨੂੰ ਔਰਤ ਨੂੰ ਦੇਖਦੇ ਹੀ ਸ਼ੱਕ ਹੋ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਰੋਕਿਆ। ਉਸ ਦਾ ਸਰੀਰ ਕਾਫੀ ਮੋਟਾ ਲੱਗ ਰਿਹਾ ਸੀ। ਜਾਂਚ ਅਧਿਕਾਰੀਆਂ ਨੇ ਔਰਤ ਦੀ ਤਲਾਸ਼ੀ ਲਈ ਤਾਂ ਉਸ ਦੀ ਪੋਲ ਖੁੱਲ੍ਹ ਗਈ। ਉਸ ਨੇ ਆਪਣੇ ਸਰੀਰ ਨਾਲ 102 ਆਈਫੋਨ ਅਤੇ 15 ਲਗਜ਼ਰੀ ਘੜੀਆਂ ਲਪੇਟ ਬੰਨ੍ਹੀਆਂ ਹੋਈਆਂ ਸਨ। ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।


Related News