PM ਓਲੀ ਦੇ ਸਹਾਰੇ ਨੇਪਾਲ ''ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਿਹਾ ਚੀਨ!
Sunday, Aug 23, 2020 - 06:32 PM (IST)

ਇੰਟਰਨੈਸ਼ਨਲ ਡੈਸਕ — ਚੀਨ ਦੀ ਵਿਸਥਾਰਵਾਦੀ ਨੀਤੀ ਹੁਣ ਨੇਪਾਲ ਨੂੰ ਆਪਣੇ ਜਾਲ 'ਚ ਫਸਾਉਣ ਦੀ ਫਿਰਾਕ 'ਚ ਹੈ ਅਤੇ ਇਸ ਲਈ ਉਹ ਪ੍ਰਧਾਨ ਮੰਤਰੀ ਕੇ.ਪੀ.ਓਲੀ ਦਾ ਸਹਾਰਾ ਲੈ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਉਕਸਾਉਣ ਤੋਂ ਬਾਅਦ ਭਾਰਤ ਖ਼ਿਲਾਫ ਬਿਆਨਬਾਜ਼ੀ ਕਰਕੇ ਮੁਸੀਬਤ 'ਚ ਫਸੇ ਓਲੀ ਹੁਣ ਆਪਣੀ ਕੁਰਸੀ ਬਚਾਉਣ ਲਈ ਚੀਨ ਦਾ ਸਾਥ ਦੇ ਰਹੇ ਹਨ। ਦੂਜੇ ਪਾਸੇ ਚੀਨ ਦੋਸਤੀ ਦੇ ਬਹਾਨੇ ਨੇਪਾਲ ਦੀ ਜ਼ਮੀਨ 'ਤੇ ਲਗਾਤਾਰ ਆਪਣਾ ਕਬਜ਼ਾ ਵਧਾਉਂਦਾ ਜਾ ਰਿਹਾ ਹੈ। ਨੇਪਾਲ ਦੇ ਸਰਵੇਖਣ ਵਿਭਾਗ ਮੁਤਾਬਕ ਚੀਨ ਤਿੱਬਤ ਵਿਚ ਹੋ ਰਹੇ ਸੜਕ ਨਿਰਮਾਣ ਪ੍ਰੋਜੈਕਟ ਦੇ ਬਹਾਨੇ ਨੇਪਾਲ ਦੀ ਜ਼ਮੀਨ ਦਾ ਕਬਜ਼ਾ ਲੈ ਰਿਹਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਲਈ ਵੱਡੀ ਚੇਤਾਵਨੀ! 7 ਦਿਨਾਂ ਦੇ ਅੰਦਰ ਬੈਂਕ ਨੂੰ ਕਰਜ਼ਾ ਕਰੋ ਵਾਪਸ ਨਹੀਂ ਤਾਂ ਹੋ ਸਕਦਾ ਹੈ ਨੁਕਸਾਨ
ਇਸ ਪ੍ਰੋਜੈਕਟ ਦੇ ਤਹਿਤ ਨੇਪਾਲ ਆਪਣੀ ਕਈ ਹੈਕਟੇਅਰ ਜ਼ਮੀਨ ਗੁਆ ਚੁੱਕਾ ਹੈ। ਨੇਪਾਲ ਦੇ ਖੇਤੀਬਾੜੀ ਮੰਤਰਾਲੇ ਦੇ ਸਰਵੇਖਣ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਚੀਨ ਨੇ ਸੱਤ ਸਰਹੱਦੀ ਜ਼ਿਲ੍ਹਿਆ 'ਚ ਫੈਲੇ ਕਈ ਸਥਾਨਾਂ 'ਤੇ ਨੇਪਾਲੀ ਜ਼ਮੀਨ 'ਤੇ ਗੈਰਕਾਨੂੰਨੀ ਕਬਜ਼ਾ ਕਰ ਲਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਕਾਰਨ ਨੇਪਾਲ ਨੂੰ ਆਉਣ ਵਾਲੇ ਸਮੇਂ ਕਈ ਤਰੀਕਿਆਂ ਨਾਲ ਨੁਕਸਾਨ ਸਹਿਣ ਕਰਨਾ ਪੈ ਸਕਦਾ ਹੈ। ਗਲੋਬਲ ਵਾਚ ਐਲਾਸਿਸ ਦੀ ਰਿਪੋਰਟ ਮੁਤਾਬਕ ਚੀਨ ਨਾਲ ਸੰਬੰਧ ਰੱਖਣ ਕਾਰਨ ਨੇਪਾਲ ਆਪਣੀ ਮਾਲਕੀ ਅਤੇ ਫੈਸਲੇ ਦੀ ਸਮਰੱਥਾ ਪ੍ਰਭਾਵਿਤ ਕਰ ਰਿਹਾ ਹੈ। ਇਹ ਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਓਲੀ ਨੇ ਚੀਨ ਦੇ ਉਕਸਾਉਣ 'ਤੇ ਭਾਰਤ ਖ਼ਿਲਾਫ ਟਿੱਪਣੀ ਕੀਤੀ ਅਤੇ ਭਾਰਤ ਵਿਰੋਧੀ ਨੀਤੀਆਂ 'ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਰੋਲੈਂਡ ਡੈਕਵਾਰਡ ਨੇ ਆਪਣੇ ਲੇਖ ਵਿਚ ਦੱਸਿਆ ਕਿ ਚੀਨ ਦੀ ਨੀਤੀ ਹੈ ਕਿ ਉਹ ਉਨ੍ਹਾਂ ਦੇਸ਼ਾਂ ਦੇ ਸਿਆਸੀ ਵਰਗ ਨੂੰ ਭਰੱਸ਼ਟ ਕਰਦਾ ਹੈ ਜਿਹੜੇ ਆਰਥਿਕ ਰੂਪ ਤੋਂ ਮਜ਼ਬੂਤ ਨਹੀਂ ਹੁੰਦੇ।
ਇਹ ਵੀ ਪੜ੍ਹੋ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੀਨ ਦੀ ਇਹ ਕੰਪਨੀ ਜਲਦ ਕਰੇਗੀ ਮੁਕੱਦਮਾ
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਨੇਪਾਲ ਦੀ ਵਿਦੇਸ਼ੀ ਨੀਤੀ ਚੀਨ ਦੀ ਵਿਸਥਾਰਵਾਦੀ ਰਣਨੀਤੀ ਦਾ ਸ਼ਿਕਾਰ ਹੋ ਰਹੀ ਹੈ। ਪਿਛਲੇ ਸਾਲ ਜਨਵਰੀ 'ਚ ਜਿਸ ਦਿਨ ਚੀਨ ਨੇ ਵੈਂਨਜੁਏਲਾ 'ਤੇ ਆਰਥਿਕ ਪਾਬੰਦੀ ਲਗਾਉਣ ਲਈ ਅਮਰੀਕਾ ਦੇ ਕਦਮ ਦੀ ਨਿੰਦਾ ਕੀਤੀ ਸੀ। ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਨੇ ਵੀ ਇਕ ਅਜਿਹਾ ਹੀ ਬਿਆਨ ਜਾਰੀ ਕੀਤਾ , ਜਿਸ ਵਿਚ ਵੈਨਜੁਏਲਾ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਕਰਨ ਲਈ ਵਾਸ਼ਿੰਗਟਨ ਅਤੇ ਉਸ ਦੇ ਸਹਿਯੋਗੀਆਂ ਦੀ ਨਿੰਦਾ ਕੀਤੀ ਗਈ ਸੀ। ਇਹ ਸ਼ਾਇਦ ਪਹਿਲੀ ਵਾਰ ਸੀ ਜਦੋਂ ਕਾਠਮੰਡੂ ਨੇ ਲੈਟਿਨ ਅਮਰੀਕਾ ਅਤੇ ਅਮਰੀਕੀ ਨੀਤੀਆਂ ਦੇ ਸਬੰਧ 'ਚ ਸਟੈਂਡ ਲਿਆ ਸੀ। ਨੇਪਾਲ 'ਚ ਇਕ ਹੋਰ ਚਿੰਤਾਜਨਕ ਸਥਿਤੀ ਸਾਹਮਣੇ ਹੈ। ਇਹ ਨੇਪਾਲ ਵਿਚ ਰਹਿਣ ਵਾਲੇ ਤਿੱਬਤੀ ਸ਼ਰਨਾਰਥੀਆਂ ਦੀ ਵਿਗੜਦੀ ਮਨੁੱਖੀ ਅਧਿਕਾਰਾਂ ਦੀ ਸਥਿਤੀ ਹੈ।
ਇਹ ਵੀ ਪੜ੍ਹੋ: ਆਪਣਾ ਕਾਰੋਬਾਰ ਕਰ ਰਹੇ ਲੋਕਾਂ ਲਈ ਵੱਡੀ ਖ਼ਬਰ, ਬਦਲ ਗਿਆ ਹੈ GST ਨਾਲ ਜੁੜਿਆ ਇਹ ਨਿਯਮ