ਉਈਗਰ ’ਤੇ ਰੋਕ ਲਈ ਆਬਾਦੀ ਕੰਟਰੋਲ ਦੇ ਸਖ਼ਤ ਉਪਾਅ ਲਾਗੂ ਕਰ ਰਿਹੈ ਚੀਨ

06/30/2020 2:10:57 AM

ਬੀਜਿੰਗ (ਭਾਸ਼ਾ)-ਚੀਨ ਦੀ ਸਰਕਾਰ ਦੇਸ਼ ’ਚ ਮੁਸਲਿਮ ਆਬਾਦੀ ’ਤੇ ਰੋਕ ਲਗਾਉਣ ਦੀ ਆਪਣੀ ਮੁਹਿੰਮ ਦੇ ਤਹਿਤ ਉਈਗਰ ਅਤੇ ਹੋਰ ਘੱਟ ਗਿਣਤੀਆਂ ਦਰਮਿਆਨ ਜਨਮਦਰ ਨੂੰ ਘਟਾਉਣ ਲਈ ਸਖ਼ਤ ਤੋਂ ਸਖ਼ਤ ਕਦਮ ਉਠਾ ਰਹੀ ਹੈ, ਜਦਕਿ ਉਹ ਦੇਸ਼ ਕੇਹਾਨ ਬਹੁ-ਗਿਣਤੀਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਸਰਕਾਰੀ ਅੰਕੜੇ ਰਾਜ ਦੇ ਦਸਤਾਵੇਜਾਂ ਅਤੇ ਨਿਰੋਧ ਕੇਂਦਰਾਂ ਮੁਤਾਬਕ ਪਹਿਲਾਂ ਕੋਈ-ਕੋਈ ਔਰਤ ਜ਼ਬਰਦਸਤੀ ਗਰਭ ਨਿਰੋਧ ਬਾਰੇ ਬੋਲਦੀ ਸੀ ਪਰ ਇਹ ਰਿਵਾਜ਼ ਪਹਿਲਾਂ ਦੇ ਮੁਕਾਬਲੇ ਹੁਣ ਆਮ ਹੋ ਰਿਹਾ ਹੈ।
ਰਿਪੋਰਟ ਮੁਤਾਬਕ ਘੱਟ ਗਿਣਤੀ ਭਾਈਚਾਰੇ ਦੀਆਂ ਔਰਤਾਂ ਨੂੰ ਆਈ. ਯੂ. ਡੀ. ਲਗਵਾਉਣ, ਨਲਬੰਦੀ ਕਰਵਾਉਣ ਅਤੇ ਲੱਖਾਂ ਔਰਤਾਂ ਨੂੰ ਗਰਭਪਾਤ ਕਰਵਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਦੇਸ਼ਭਰ ’ਚ ਜਿਥੇ ਆਈ. ਯੂ. ਡੀ. ਦੇ ਇਸਤੇਮਾਲ ਅਤੇ ਨਲਬੰਦੀ ’ਚ ਗਿਰਾਵਟ ਆਈ ਹੈ, ਉਥੇ ਸ਼ਿਨਜਿਯਾਂਗ ’ਚ ਇਹ ਤੇਜ਼ੀ ਨਾਲ ਵਧ ਰਹੇ ਹਨ। ਆਬਾਦੀ ਕੰਟਰੋਲ ਦੇ ਉਨ੍ਹਾਂ ਉਪਾਵਾਂ ’ਤੇ ਜ਼ੋਰ ਵੱਡੇ ਪੈਮਾਨੇ ’ਤੇ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਦਿੱਤਾ ਜਾਂਦਾ ਹੈ।


Sunny Mehra

Content Editor

Related News