ਉੱਤਰ ਕੋਰੀਆ ਵੱਡਾ ਖਤਰਾ ਹੈ ਤੇ ਚੀਨ ਲਈ ਸ਼ਰਮਿੰਦਗੀ ਦਾ ਸਬੱਬ ਬਣ ਰਿਹੈ : ਟਰੰਪ

Sunday, Sep 03, 2017 - 08:12 PM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਉੱਤਰ ਕੋਰੀਆ ਨੂੰ ਸਭ ਤੋਂ ਵੱਡਾ ਖਤਰਾ ਦੱਸਿਆ ਹੈ ਤੇ ਇਸ ਨੂੰ ਚੀਨ ਲਈ ਸ਼ਰਮਿੰਦਗੀ ਦੀ ਵਜ੍ਹਾ ਦੱਸਦੇ ਹੋਏ ਆਗਾਹ ਕੀਤਾ ਹੈ।
ਟਰੰਪ ਨੇ ਟਵੀਟ ਕਰਕੇ ਕਿਹਾ ਹੈ ਕਿ ਉੱਤਰ ਕੋਰੀਆ ਨੇ ਵੱਡਾ ਪ੍ਰਮਾਣੂ ਪ੍ਰੀਖਣ ਕੀਤਾ ਹੈ। ਉਸ ਦੀ ਕਹਿਣੀ ਤੇ ਕਰਨੀ ਅਮਰੀਕਾ ਦੇ ਲਈ ਦੁਸ਼ਮਨੀ ਭਰੀ ਤੇ ਖਤਰਨਾਕ ਹੈ। ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ ਉੱਤਰ ਕੋਰੀਆ ਇਕ ਵੱਡਾ ਖਤਰਾ ਬਣ ਗਿਆ ਹੈ ਤੇ ਚੀਨ ਨੂੰ ਸ਼ਰਮਿੰਦਾ ਕਰ ਰਿਹਾ ਹੈ, ਜੋ ਕਿ ਉਸ ਦੀ ਮਦਦ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਤਰ ਕੋਰੀਆ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਬੈਲਿਸਟਿਕ ਮਿਜ਼ਾਇਲ ਰਾਹੀਂ ਲਿਜਾਏ ਜਾਣ ਵਾਲੇ ਇਕ ਹਾਈਡ੍ਰੋਜਨ ਬੰਬ ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਪਿਓਂਗਯੋਂਗ ਦਾ 6ਵਾਂ ਤੇ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਪ੍ਰੀਖਣ ਹੈ। ਇਸ ਨਾਲ ਖੇਤਰ 'ਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ। ਉੱਤਰ ਕੋਰੀਆ ਨੇ ਸਤੰਬਰ 2016 ਨੂੰ ਆਖਰੀ ਵਾਰ ਪ੍ਰਮਾਣੂ ਪ੍ਰੀਖਣ ਕੀਤਾ ਸੀ। ਪ੍ਰਮਾਣੂ ਹਥਿਆਰ ਵਿਕਸਿਤ ਕਰਨ ਲਈ ਉਸ ਨੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦਾ ਉਲੰਘਣ ਕੀਤਾ ਹੈ, ਜਿਸ ਦੇ ਦਾਇਰੇ 'ਚ ਅਮਰੀਕਾ ਦੀ ਧਰਤੀ ਵੀ ਆ ਸਕਦੀ ਹੈ।


Related News