ਚੀਨ ਨੇ ਯੂਰਪੀ ਬ੍ਰਾਂਡੀ ’ਤੇ ਲਗਾਈ ਟੈਂਪਰੇਰੀ ਡਿਊਟੀ
Tuesday, Oct 08, 2024 - 07:33 PM (IST)

ਬੀਜਿੰਗ(ਏਜੰਸੀ)- ਚੀਨ ’ਚ ਰੇਮੀ ਮਾਰਟਿਨ ਅਤੇ ਹੋਰ ਯੂਰਪੀ ਬ੍ਰਾਂਡੀ ਲਈ ਹੁਣ ਜ਼ਿਆਦਾ ਭੁਗਤਾਨ ਕਰਨਾ ਪੈ ਸਕਦਾ ਹੈ, ਕਿਉਂਕਿ ਸਰਕਾਰ ਨੇ ਇਨ੍ਹਾਂ ’ਤੇ 30.6 ਫੀਸਦੀ ਤੋਂ 39 ਫੀਸਦੀ ਦੀ ਟੈਂਪਰੇਰੀ ਡਿਊਟੀ ਦਾ ਐਲਾਨ ਕੀਤਾ ਹੈ। ਯੂਰਪੀ ਸੰਘ ਦੇ ਜ਼ਿਆਦਾਤਰ ਦੇਸ਼ਾਂ ਦੇ ਚੀਨ ’ਚ ਬਣੇ ਇਲੈਕਟ੍ਰਿਕ ਵਾਹਨਾਂ ’ਤੇ ਡਿਊਟੀ ਨੂੰ ਮਨਜ਼ੂਰੀ ਦਿੱਤੇ ਜਾਣ ਦੇ 4 ਦਿਨਾਂ ਬਾਅਦ ਮੰਗਲਵਾਰ ਨੂੰ ਇਹ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ: ਭਾਰਤੀ ਹਵਾਈ ਫੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹੇ- ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ
ਇਸ ਕਦਮ ਨਾਲ ਚੀਨ ਦੇ ਵਾਰਤਾਕਾਰਾਂ ਨੂੰ ਯੂਰਪੀ ਸੰਘ ਨਾਲ ਚੀਨੀ ਇਲੈਕਟ੍ਰਿਕ ਵਾਹਨਾਂ ’ਤੇ 35.3 ਫੀਸਦੀ ਤੱਕ ਦੀ ਡਿਊਟੀ ਨੂੰ ਘੱਟ ਕਰਨ ਜਾਂ ਖਤਮ ਕਰਨ ਲਈ ਗੱਲਬਾਤ ’ਚ ਫਾਇਦਾ ਮਿਲ ਸਕਦਾ ਹੈ। ਇਹ ਡਿਊਟੀ ਇਸ ਮਹੀਨੇ ਦੇ ਅਖੀਰ ’ਚ ਲਾਗੂ ਹੋਵੇਗੀ। ਬ੍ਰਾਂਡੀ ’ਤੇ ਡਿਊਟੀ ਟੈਂਪਰੇਰੀ ਹੈ, ਜੋ ਸ਼ੁੱਕਰਵਾਰ ਤੋਂ ਲਾਗੂ ਹੋਵੇਗੀ। ਦਰਾਮਦਕਾਰਾਂ ਨੂੰ ਡਿਊਟੀ ਦੀ ਰਕਮ ਚੀਨੀ ਕਸਟਮ ਡਿਊਟੀ ਏਜੰਸੀ ਕੋਲ ਜਮ੍ਹਾ ਕਰਵਾਉਣੀ ਹੋਵੇਗੀ।
ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਅੱਧਖੜ ਉਮਰ ਦੇ ਵਿਅਕਤੀ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8