ਚੀਨ ਦੇ ਚੋਟੀ ਦੇ ਸਿਹਤ ਅਧਿਕਾਰੀ ਨੂੰ ਕੋਵਿਡ-19 ਦੇ ਪਰਤਣ ਦਾ ਖਦਸ਼ਾ

05/04/2020 12:40:20 PM

ਬੀਜਿੰਗ (ਭਾਸ਼ਾ): ਚੀਨ ਦੇ ਇਕ ਚੋਟੀ ਦੇ ਸਿਹਤ ਅਧਿਕਾਰੀ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਪਰਤਣ ਦਾ ਖਤਰਾ ਬਰਕਰਾਰ ਹੈ ਕਿਉਂਕਿ ਬੀਤੇ 2 ਹਫਤਿਆਂ ਵਿਚ ਸੂਬਾ-ਪੱਧਰੀ 10 ਖੇਤਰਾਂ ਵਿਚ ਇਹਨਾਂ ਦੇ ਪ੍ਰਸਾਰ ਦੇ ਸਥਾਨਕ ਪੱਧਰ 'ਤੇ ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਕਿਹਾ ਕਿ ਐਤਵਾਰ ਨੂੰ ਕੋਰੇਨਾਵਾਇਰਸ ਦੇ 3 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਇਹ ਤਿੰਨੇ ਮਾਮਲੇ ਵਿਦੇਸ਼ ਤੋਂ ਚੀਨ ਪਹੁੰਚੇ ਸਨ। ਇਸ ਦੇ ਇਲਾਵਾ 13 ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਹਨਾਂ ਵਿਚ ਕੋਈ ਲੱਛਣ ਨਹੀਂ ਦਿਸ ਰਹੇ ਸਨ। ਇਹਨਾਂ ਮਾਮਲਿਆਂ ਵਿਚ 2 ਵਿਦੇਸ਼ ਤੋਂ ਆਏ ਸਨ। ਐੱਨ.ਐੱਚ.ਸੀ. ਨੇ ਕਿਹਾ ਕਿ ਐਤਵਾਰ ਤੱਕ 962 ਉਹਨਾਂ ਮਾਮਲਿਆਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ ਜਿਹਨਾਂ ਵਿਚ ਬੀਮਾਰੀ ਦਾ ਕੋਈ ਲੱਛਣ ਨਹੀਂ ਦਿੱਸਿਆ ਸੀ। ਇਹਨਾਂ ਵਿਚੋਂ 98 ਮਾਮਲੇ ਵਿਦੇਸ਼ ਤੋਂ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਈਰਾਨ ਦੇ 132 ਸ਼ਹਿਰਾਂ 'ਚ ਅੱਜ ਖੁੱਲ੍ਹਣਗੀਆਂ ਮਸਜਿਦਾਂ : ਹਸਨ ਰੂਹਾਨੀ

ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ ਦੇ ਮੁਤਾਬਕ ਐੱਨ.ਐੱਚ.ਸੀ. ਦੇ ਬੁਲਾਰੇ ਮੀ ਫੇਂਗ ਨੇ ਕਿਹਾ ਕਿ ਸੂਬਾ ਪੱਧਰੀ 10 ਖੇਤਰਾਂ ਵਿਚ ਪਿਛਲੇ 14 ਦਿਨਾਂ ਵਿਚ ਸਥਾਨਕ ਤੌਰ 'ਤੇ ਪ੍ਰਸਾਰ ਦੇ ਨਵੇਂ ਮਾਮਲੇ ਜਾਂ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚ ਕੋਈ ਲੱਛਣ ਨਹੀਂ ਸਨ। ਉਹਨਾਂ ਨੇ ਕਿਹਾ ਕਿ ਇਹ ਦੱਸ਼ਦਾ ਹੈ ਕਿ ਮਹਾਮਾਰੀ ਦੇ ਪ੍ਰਸਾਰ ਦਾ ਖਤਰਾ ਹਾਲੇ ਵੀ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਵਿਚ ਕੁਝ ਦਫਤਰ, ਕਾਰੋਬਾਰੀ ਅਤੇ ਸੈਲਾਨੀ ਸਥਲ ਮੁੜ ਖੋਲ੍ਹ ਦਿੱਤੇ ਗਏ ਹਨ ਪਰ ਮਹਾਮਾਰੀ ਦੀ ਰੋਕਥਾਮ ਅਤੇ ਕੰਟਰੋਲ ਲਈ ਸਿਨੇਮਾਘਰਾਂ ਅਤੇ ਥੀਏਟਰਾਂ ਨੂੰ ਬੰਦ ਰੱਖਿਆ ਗਿਆ ਹੈ। ਦੇਸ਼ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4,633 ਹੈ । ਐਤਵਾਰ ਨੂੰ ਇਸ ਬੀਮਾਰੀ ਨਾਲ ਕਿਸੇ ਦੀ ਮੌਤ ਨਹੀਂ ਹੋਈ। ਚੀਨ ਦੀ ਮੁੱਖ ਭੂਮੀ ਵਿਚ ਐਤਵਾਰ ਤੱਕ ਕੋਰੋਨਾਵਾਇਰਸ ਦੇ 82,880 ਮਾਮਲੇ ਸਨ ਜਿਹਨਾਂ ਵਿਚੋਂ 481 ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ।


Vandana

Content Editor

Related News