ਚੀਨ ''ਚ ਸਖਤ ਸਾਈਬਰ ਸੁਰੱਖਿਆ ਕਾਨੂੰਨ 1 ਜੂਨ ਤੋਂ ਹੋਵੇਗੀ ਪ੍ਰਭਾਵੀ

05/29/2017 8:05:46 PM

ਬੀਜ਼ਿੰਗ — ਚੀਨ 'ਚ ਆਨਲਾਈਨ ਸੇਵਾ ਪ੍ਰਦਾਤਾ 1 ਜੂਨ ਤੋਂ ਬਾਅਦ ਗਾਹਕਾਂ ਦੀ ਨਿੱਜੀ ਜਾਣਕਾਰੀ ਇੱਕਠੀ ਨਹੀਂ ਕਰ ਪਾਵੇਗੀ ਅਤੇ ਨਾ ਹੀ ਉਨ੍ਹਾਂ ਦੀ ਵਿਕਰੀ ਕਰ ਪਾਵੇਗੀ। ਪਿਛਲੇ ਸਾਲ ਨਵੰਬਰ 'ਚ ਚੀਨ ਦੀ ਵਿਧਾਇਕਾ ਵੱਲੋਂ ਅਪਣਾਏ ਗਏ ਸਾਈਬਰ ਸੁਰੱਖਿਆ ਕਾਨੂੰਨ ਮੁਤਾਬਕ ਇੰਟਰਨੈੱਟ ਸੇਵਾ ਪ੍ਰਦਾਤਾ ਸੇਵਾ ਦੇ ਲਿਹਾਜ ਨਾਲ ਅਸਬੰਧਿਤ ਜਾਣਕਾਰੀ ਨਹੀਂ ਇੱਕਠੀ ਕਰ ਪਾਉਣਗੇ ਅਤੇ ਉਨ੍ਹਾਂ ਨੂੰ ਨਿਯਮਾਂ ਅਤੇ ਸਮਝੌਤਿਆਂ ਦੇ ਹਿਸਾਬ ਨਾਲ ਉਨ੍ਹਾਂ ਜਾਣਕਾਰੀਆਂ ਦਾ ਪ੍ਰਬੰਧਨ ਕਰਨਾ ਹੋਵੇਗਾ। ਇਹ ਸਾਈਬਰ ਸੁਰੱਖਿਆ ਕਾਨੂੰਨ 1 ਜੂਨ ਤੋਂ ਪ੍ਰਭਾਵੀ ਹੋ ਜਾਵੇਗੀ। ਸਰਕਾਰੀ ਸੰਵਾਦ ਕਮੇਟੀ ਸ਼ਿੰਹੁਆ ਮੁਤਾਬਕ ਆਨਲਾਈਨ ਗਾਹਕਾਂ ਕੋਲ ਜਾਣਕਾਰੀ ਦੇ ਗਲਤ ਇਸਤੇਮਾਲ ਦੀ ਸਥਿਤੀ 'ਚ ਸੇਵਾ ਪ੍ਰਦਾਤਾਵਾਂ ਤੋਂ ਆਪਣੀ ਜਾਣਕਾਰੀ ਨੂੰ ਹਟਾਉਣ ਦਾ ਅਧਿਕਾਰ ਹੋਵੇਗਾ।


Related News