ਚੀਨ ਨੇ ਹੁਣ ਤੱਕ 105 ਕਰੋੜ ਲੋਕਾਂ ਨੂੰ ਲਾਈਆਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ
Thursday, Oct 07, 2021 - 02:27 AM (IST)
ਬੀਜਿੰਗ-ਚੀਨ ਤੇਜ਼ੀ ਨਾਲ ਆਪਣੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਰਿਹਾ ਹੈ। ਚੀਨੀ ਨੈਸ਼ਨਲ ਹੈਲਥ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ 5 ਅਕਤੂਬਰ ਨੂੰ ਚੀਨ ਨੇ 8.64 ਲੱਖ ਕੋਰੋਨਾ ਵਾਇਰਸ ਵੈਕਸੀਨ ਦੀ ਖੁਰਾਕ ਦਿੱਤੀ ਹੈ। ਕਮਿਸ਼ਨ ਮੁਤਾਬਕ ਹੁਣ ਤੱਕ 221 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ 105 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।ਕੋਰੋਨਾ ਨੂੰ ਰੋਕਣ ਲਈ ਸਖਤ ਪਾਬੰਦੀਆਂ ਦਰਮਿਆਨ ਚੀਨ ਨੇ ਇਹ ਵੱਡੀ ਮੁਹਿੰਮ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਅਮਰੀਕਾ : ਟੈਕਸਾਸ ਦੇ ਹਾਈ ਸਕੂਲ 'ਚ ਹੋਈ ਗੋਲੀਬਾਰੀ, 4 ਲੋਕ ਜ਼ਖਮੀ
ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਬੁਲਾਰੇ ਮੀ ਫੇਂਗ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ 5 ਅਕਤੂਬਰ ਤੱਕ ਦੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਕੋਰੋਨਾ ਰੋਕੂ ਟੀਕੇ ਦੀਆਂ 2.21 ਅਰਬ ਖੁਰਾਕਾ ਦਿੱਤੀਆਂ ਗਈਆਂ ਹਨ। ਚੀਨੀ ਅਧਿਕਾਰੀਆਂ ਨੇ ਬੀਤੇ ਮਹੀਨੇ ਕਿਹਾ ਸੀ ਕਿ ਦੇਸ਼ 'ਚ 89 ਕਰੋੜ ਨਾਗਰਿਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਾਂ ਹਨ।
ਇਹ ਵੀ ਪੜ੍ਹੋ : ਪੱਤਰਕਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੂਸ ਦੀ ਅਖ਼ਬਾਰ ਨੇ ਬੰਦ ਕੀਤੀ ਬੇਲਾਰੂਸ ਬ੍ਰਾਂਚ
ਹਾਲਾਂਕਿ, ਸਰਕਾਰ ਨੇ ਜਨਤਕ ਤੌਰ 'ਤੇ ਟੀਕਾਕਰਨ ਨੂੰ ਲੈ ਕੇ ਕਿਸੇ ਟੀਚੇ ਦਾ ਐਲਾਨ ਨਹੀਂ ਕੀਤਾ ਹੈ ਪਰ ਝੋਂਗ ਨਾਨਸ਼ਨ ਨੇ ਬੀਤੇ ਮਹੀਨੇ ਕਿਹਾ ਸੀ ਕਿ ਇਸ ਸਾਲ ਦੇ ਖਤਮ ਹੁੰਦੇ ਚੀਨ ਆਪਣੀ 80 ਫੀਸਦੀ ਆਬਾਦੀ ਦਾ ਟੀਕਾਕਰਨ ਪੂਰਾ ਕਰ ਲਵੇਗਾ। ਚੀਨ 'ਚ ਫਿਲਹਾਲ ਕੋਰੋਨਾ ਵਾਇਰਸ ਦੇ ਡੇਲਟਾ ਵੇਰੀਐਂਟ ਦਾ ਕਹਿਰ ਹੈ। ਦੇਸ਼ ਦੇ ਫੁਜ਼ਿਆਨ ਸੂਬੇ 'ਚ ਕਰੀਬ 200 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚੋਂ ਜ਼ਿਆਦਾਤਰ ਸਕੂਲੀ ਵਿਦਿਆਰਥੀ ਹਨ। ਮੰਗਲਵਾਰ ਨੂੰ ਚੀਨ 'ਚ 80 ਨਵੇਂ ਮਾਮਲੇ ਸਾਹਮਣੇ ਆਏਂ ਜਿਨ੍ਹਾਂ 'ਚੋਂ 49 ਲੋਕ ਦੇਸ਼ ਦੇ ਅੰਦਰ ਹੀ ਇਨਫੈਕਟਿਡ ਹੋਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।