ਦੁਨੀਆ ਤੋਂ ਲੁਕਾ ਕੇ ਚੀਨ ਨੇ ਵਸਾਇਆ ''ਗੁਪਤ ਪਿੰਡ'', ਗੂਗਲ ਮੈਪ ਦੀ ਤਸਵੀਰ ਨਾਲ ਹੋਇਆ ਖ਼ੁਲਾਸਾ

Sunday, Jul 04, 2021 - 11:53 AM (IST)

ਬੀਜਿੰਗ : ਚੀਨ 2020 ਤੋਂ ਕਈ ਦੇਸ਼ਾਂ ਦੇ ਨਿਸ਼ਾਨੇ ’ਤੇ ਹੈ। ਮੰਨਿਆ ਜਾਂਦਾ ਹੈ ਕਿ ਇਹ ਦੇਸ਼ ਦੁਨੀਆ ਵਿਚ ਕੋਰੋਨਾ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਹੈ। ਇਕ ਵਾਰ ਫਿਰ ਚੀਨ ਦੀ ਇਕ ਖ਼ੁਫ਼ੀਆ ਹਰਕਤ ਲੋਕਾਂ ਦੇ ਸਾਹਮਣੇ ਆ ਗਈ ਹੈ। ਚੀਨ ਨੇ ਅਪਣੇ ਦੇਸ਼ ਵਿਚ ਇੰਟਰਨੈੱਟ ’ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਸੇ ਕਾਰਨ ਦੇਸ਼ ਦੀਆਂ ਬਹੁਤ ਸਾਰੀਆਂ ਖ਼ਬਰਾਂ ਬਾਹਰ ਨਹੀਂ ਆ ਪਾਉਂਦੀਆਂ ਪਰ ਬੀਤੇ ਦਿਨਾਂ ਤੋਂ ਗੂਗਲ ਮੈਪ ਦੀ ਵਜ੍ਹਾ ਕਾਰਨ ਚੀਨ ਦਾ ਇਕ ਗੁਪਤ ਪਿੰਡ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ

ਜਦੋਂ ਇੰਟਰਨੈਟ 'ਤੇ ਚੀਨ ਦੇ ਇਸ ਪਿੰਡ ਦੀ ਤਸਵੀਰ ਪਹਿਲੀ ਵਾਰ ਸਾਹਮਣੇ ਆਈ ਤਾਂ ਲੋਕਾਂ ਨੇ ਇਸ ਨੂੰ ਫ਼ਰਜ਼ੀ ਦੱਸਿਆ। ਹਾਲਾਂਕਿ, ਹੁਣ ਪੁਸ਼ਟੀ ਹੋ ਗਈ ਹੈ ਕਿ ਚੀਨ ਨੇ ਯਾਕਿਆਂਦੋ ਪਿੰਡ ਵਸਾਇਆ ਹੈ। ਇਸ ਅਜੀਬੋ ਗਰੀਬ ਪਿੰਡ ਦੀ ਤਸਵੀਰ ਨੇ ਲੋਕਾਂ ਨੂੰ ਹੈਰਾਨ ਕਰ ਦਿਤਾ ਹੈ। ਇਸ ਨੂੰ ਗੂਗਲ ਮੈਪ ਨੇ ਫੜ ਲਿਆ ਅਤੇ ਫਿਰ ਦੁਨੀਆ ਨੂੰ ਇਸ ਬਾਰੇ ਪਤਾ ਲੱਗਿਆ। ਇਸ ਪਿੰਡ ਨੂੰ ਚੀਨ ਦੇ ਸਿਚੁਆਨ ਸੂਬੇ ਵਿਚ ਵਸਾਇਆ ਗਿਆ ਹੈ। ਸ਼ਹਿਰ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਥੇ ਬਹੁਤ ਸਾਰੇ ਬੋਧੀ ਭਿਕਸ਼ੂ ਅਤੇ ਨਨ ਵਸਾਏ ਗਏ ਹਨ। ਨਾਲ ਹੀ ਇਥੇ ਤਿੱਬਤੀ ਬੋਧੀ ਮੱਠ ਬਣਾਇਆ ਗਿਆ ਹੈ। ਇਸ ਪਿੰਡ ਨੂੰ ਕਾਫ਼ੀ ਸੰਘਣਾ ਬਣਾਇਆ ਗਿਆ ਹੈ ਪਰ ਇਮਾਰਤਾਂ ਛੋਟੀਆਂ ਰੱਖੀਆਂ ਗਈਆਂ ਹਨ। ਇਸ ਕਰਕੇ ਇਹ ਮਾਡਲ ਟਾਊਨ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ: ਨੇਪਾਲ ’ਚ ਮੀਂਹ ਅਤੇ ਹੜ੍ਹ ਕਾਰਨ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ ’ਚ 38 ਲੋਕਾਂ ਦੀ ਮੌਤ, 51 ਜ਼ਖ਼ਮੀ

ਚੀਨ ਦੇ ਇਸ ਗੁਪਤ ਪਿੰਡ ਦੀ ਤਸਵੀਰ ਸੱਭ ਤੋਂ ਪਹਿਲਾਂ ਸੋਸ਼ਲ ਮੀਡੀਆ ਸਾਈਟ ਰੇਡਿਟ ’ਤੇ ਆਈ ਸੀ। ਜਿਥੇ ਇਕ ਉਪਭੋਗਤਾ ਨੇ ਲਿਖਿਆ ਕਿ ਇਸ ਤਸਵੀਰ ਵਿਚ ਕੁੱਝ ਤਾਂ ਅਜੀਬ ਹੈ। ਦਿੱਖਣ ਵਿਚ ਖ਼ੂਬਸੂਰਤ ਤਾਂ ਹੈ ਪਰ ਅਜੀਬ ਵੀ। ਸ਼ਾਇਦ ਚੀਨ ਨੇ ਇਕ ਮਾਡਲ ਟਾਊਨ ਬਣਾਇਆ ਹੈ।  ਇਸ ਤੋਂ ਬਾਅਦ ਹੀ ਇਹ ਤਸਵੀਰ ਵਾਇਰਲ ਹੋ ਗਈ। ਗੂਗਲ ਮੈਪ ਜ਼ਰੀਏ ਕੈਮਰੇ 'ਚ ਆਏ ਇਸ ਪਿੰਡ ਬਾਰੇ ਜਿਆਦਾ ਲੋਕਾਂ ਨੂੰ ਪਤਾ ਨਹੀਂ ਸੀ। ਜਦੋਂ ਤਸਵੀਰ ਸਾਹਮਣੇ ਆਈ, ਉਸ ਤੋਂ ਬਾਅਦ ਲੋਕਾਂ ਨੇ ਇਸ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਕ ਵਿਅਕਤੀ ਨੇ ਦੱਸਿਆ ਕਿ ਇਹ ਪਿੰਡ 2001 ਵਿਚ ਵਸਾਇਆ ਗਿਆ ਸੀ ਪਰ ਹੁਣ ਜਦੋਂ ਤਸਵੀਰ ਸਾਹਮਣੇ ਆਈ ਹੈ, ਤਾਂ ਇਸ ਦਾ ਜ਼ਿਕਰ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਮਦਰਸੇ ਬਣੇ ਬਾਲ ਸੈਕਸ ਸ਼ੋਸ਼ਣ ਦੇ ਅੱਡੇ, ਪੁਲਸ ਕੋਲ ਦਰਜ ਹਨ ਕਈ ਰਿਪੋਰਟਾਂ

ਦੱਸ ਦੇਈਏ ਕਿ ਗੂਗਲ ਮੈਪ ਕਾਰਨ ਹਰ ਦਿਨ ਬਹੁਤ ਸਾਰੇ ਰਾਜ਼ ਸਾਹਮਣੇ ਆਉਂਦੇ ਰਹਿੰਦੇ ਹਨ। ਸੈਟੇਲਾਈਟ ਕੈਮਰਿਆਂ ਦੀ ਵਜ੍ਹਾ ਨਾਲ ਗੁਪਤ ਦੇਸ਼ਾਂ ਦੇ ਰਾਜ਼ ਲੋਕਾਂ ਸਾਹਮਣੇ ਆ ਜਾਂਦੇ ਹਨ। ਕੁਝ ਸਮਾਂ ਪਹਿਲਾਂ, ਗੂਗਲ ਮੈਪ ਦੀ ਵਜ੍ਹਾ ਨਾਲ ਕੈਲੀਫੋਰਨੀਆ ਦੇ ਮਾਰੂਥਲ ਵਿਚ 'ਬਹੁਤ ਸਾਰੇ' ਟੈਂਕ ਮੌਜੂਦ ਹੋਣ ਦਾ ਰਾਜ਼ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ: ਕੈਨੇਡਾ ’ਚ ਪੈ ਰਹੀ ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਹੁਣ ਤੱਕ 700 ਤੋਂ ਵਧੇਰੇ ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News