ਚੀਨ ''ਚ ਮੁੜ ਵੱਧ ਰਿਹੈ ਕੋਰੋਨਾ ਦਾ ਖੌਫ, ਜਿਮ ਤੇ ਸਵੀਮਿੰਗ ਪੂਲ ਕੀਤੇ ਬੰਦ

04/26/2020 5:58:35 PM

ਬੀਜਿੰਗ (ਬਿਊਰੋ): ਚੀਨ ਵਿਚ ਇਕ ਵਾਰ ਫਿਰ ਕੋਵਿਡ-19 ਦਸਤਕ ਦੇ ਰਿਹਾ ਹੈ। 70 ਦਿਨਾਂ ਤੋਂ ਵਧੇਰੇ ਦੇ ਲਾਕਡਾਊਨ ਦੇ ਬਾਅਦ ਚੀਨ ਨੇ ਵਾਇਰਸ 'ਤੇ ਕਾਬੂ ਕਰਨ ਦਾ ਦਾਅਵਾ ਕਰਦਿਆਂ ਵੁਹਾਨ ਸਮੇਤ ਕਈ ਸ਼ਹਿਰਾਂ ਵਿਚੋਂ ਲਾਕਡਾਊਨ ਹਟਾ ਦਿੱਤਾ ਸੀ, ਜਿਸ ਮਗਰੋਂ ਲੋਕ ਵੱਡੀ ਗਿਣਤੀ ਵਿਚ ਜਨਤਕ ਸਥਾਨਾਂ 'ਤੇ ਪਹੁੰਚਣ ਲੱਗੇ। ਸ਼ਾਇਦ ਇਸੇ ਕਾਰਨ ਇੱਥੇ ਇਕ ਵਾਰ ਫਿਰ ਕੋਰੋਨਾਵਾਇਰਸ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਵਾਇਰਸ 'ਤੇ ਕੰਟਰੋਲ ਕਰਨ ਦਾ ਚੀਨ ਦਾ ਦਾਅਵਾ ਗਲਤ ਸਾਬਤ ਹੁੰਦਾ ਦਿਸ ਰਿਹਾ ਹੈ। ਕੋਰੋਨਾ ਦੇ ਇਸ ਨਵੇਂ ਇਨਫੈਕਸ਼ਨ ਨੂੰ ਚੀਨ ਵਿਚ ਮਹਾਮਾਰੀ ਦਾ ਦੂਜਾ ਦੌਰ ਮੰਨਿਆ ਜਾ ਰਿਹਾ ਹੈ। ਇਸੇ ਡਰ ਕਾਰਨ ਚੀਨ ਨੇ ਆਪਣੀ ਰਾਜਧਾਨੀ ਬੀਜਿੰਗ ਵਿਚ ਜਿਮ ਦੇ ਇਲਾਵਾ ਸਵੀਮਿੰਗ ਪੂਲ ਨੂੰ ਵੀ ਅਗਲੇ ਆਦੇਸ਼ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ।

ਕੋਰੋਨਾ ਇਨਫੈਕਸ਼ਨ ਦੇ ਜ਼ਿਆਦਾਤਰ ਨਵੇਂ ਮਾਮਲੇ ਚੀਨ ਦੇ ਉੱਤਰ ਪੱਛਮ ਖੇਤਰਾਂ ਵਿਚ ਸਾਹਮਣੇ ਆਏ ਹਨ। ਉੱਤਰ-ਪੱਛਮੀ ਸੂਬੇ ਸ਼ਾਨਕਸੀ ਵਿਚ ਵਿਦੇਸ਼ ਤੋਂ ਪਰਤੇ 7 ਨਵੇਂ ਕੋਰੋਨਾ ਇਨਫੈਕਟਿਡ ਲੋਕਾਂ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਲੋਕ ਰੂਸ ਤੋਂ ਆਪਣੇ ਦੇਸ਼ ਚੀਨ ਪਰਤੇ ਸਨ। ਹੁਣ ਇੱਥੇ ਪੂਰੇ ਸ਼ਹਿਰ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਕਰੀਬ 1 ਕਰੋੜ ਲੋਕਾਂ 'ਤੇ ਇਸ ਲਾਕਡਾਊਨ ਦਾ ਸਿੱਧਾ ਅਸਰ ਪਵੇਗਾ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ, ਕਸ਼ਮੀਰ ਤੇ FATF ਮਾਮਲੇ 'ਚ ਇਮਰਾਨ ਅਸਫਲ, ਪਾਕਿ ਫੌਜ ਨੇ ਕੀਤਾ ਸਾਈਡਲਾਈਨ

ਦੇਸ਼ ਵਿਚ ਕੋਰੋਨਾਵਾਇਰਸ ਦਾ ਮੁੜ ਉਭਰਨਾ ਰਾਸ਼ਟਰਪਤੀ ਸ਼ੀ ਜਿਨਪਿੰਗ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਚੀਨ ਹਾਲੇ ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਸ਼ੁਰੂ ਕਰਨ ਅਤੇ ਦੁਨੀਆ ਦੇ ਬਾਕੀ ਹਿੱਸਿਆਂ ਵਿਚ ਇਸ ਵਾਇਰਸ ਨੂੰ ਲੈ ਕੇ ਸਕਰਾਤਮਕ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਬੀਜਿੰਗ ਨੇ ਦਾਅਵਾ ਕੀਤਾ ਹੈਕਿ ਚੀਨ ਵਿਚ ਕੋਰੋਨਾਵਾਇਰਸ ਦੇ ਕੁੱਲ 82,816 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 24 ਅਪ੍ਰੈਲ ਨੂੰ ਇਸ ਵਾਇਰਸ ਨਲ ਕੋਈ ਮੌਤ ਨਹੀਂ ਹੋਈ। ਚੀਨ ਦੇ ਦਾਅਵਿਆਂ ਦੇ ਮੁਤਾਬਕ ਦੇਸ਼ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 4632 ਹੈ।


Vandana

Content Editor

Related News