ਚੀਨ ਨੇ ਕੋਵਿਡ-19 ''ਤੇ ਜਾਰੀ ਵ੍ਹਾਈਟ ਪੇਪਰ ''ਚ ਖੁਦ ਨੂੰ ਦੱਸਿਆ ਬੇਕਸੂਰ

06/07/2020 6:06:06 PM

ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਫੈਲਣ ਦੇ ਮੁੱਦੇ 'ਤੇ ਚੀਨ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ।ਕੋਰੋਨਾਵਾਇਰਸ ਦੇ ਪ੍ਰਸਾਰ ਦੀ ਖਬਰ ਦੇਰੀ ਨਾਲ ਦੇਣ ਦੇ ਗਲੋਬਲ ਦੋਸ਼ਾਂ ਨਾਲ ਘਿਰੇ ਚੀਨ ਨੇ ਐਤਵਾਰ ਨੂੰ ਖੁਦ ਨੂੰ ਬੇਕਸੂਰ ਦੱਸਿਆ। ਚੀਨ ਨੇ ਕਿਹਾ ਹੈ ਕਿ ਵਾਇਰਸ ਇਨਫੈਕਸ਼ਨ ਦਾ ਪਹਿਲਾ ਮਾਮਲਾ ਵੁਹਾਨ ਵਿਚ 27 ਦਸੰਬਰ ਨੂੰ ਸਾਹਮਣੇ ਆਇਆ ਸੀ ਜਦਕਿ ਵਾਇਰਸ ਤੋਂ ਪੈਦਾ ਹੋਇਆ ਨਿਮੋਨੀਆ ਅਤੇ ਮਨੁੱਖ ਤੋਂ ਮਨੁੱਖ  ਵਿਚ ਇਨਫੈਕਸ਼ਨ ਫੈਲਣ ਦੇ ਬਾਰੇ ਵਿਚ 19 ਜਨਵਰੀ ਨੂੰ ਪਤਾ ਚੱਲਿਆ ਜਿਸ ਦੇ ਬਾਅਦ ਇਸ 'ਤੇ ਰੋਕ ਲਗਾਉਣ ਲਈ ਇਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ।

PunjabKesari

ਚੀਨ ਸਰਕਾਰ ਵੱਲੋਂ ਜਾਰੀ ਇਕ ਵ੍ਹਾਈਟ ਪੇਪਰ ਵਿਚ, ਵੁਹਾਨ ਵਿਚ ਪਿਛਲੇ ਸਾਲ ਕੋਰੋਨਾਵਾਇਰਸ ਦੇ ਮਾਮਲੇ ਆਉਣ 'ਤੇ ਜਾਣਕਾਰੀ ਲੁਕਾਉਣ ਅਤੇ ਇਸ ਬਾਰੇ ਵਿਚ ਦੇਰੀ ਨਾਲ ਖਬਰ ਦੇਣ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਇਕ ਲੰਬੀ ਵਿਆਖਿਆ ਦਿੱਤੀ ਗਈ ਹੈ। ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਈ ਹੋਰ ਦੇਸ਼ਾਂ ਦੇ ਨੇਤਾ ਚੀਨ 'ਤੇ ਦੋਸ਼ ਲਗਾਉਂਦੇ ਰਹੇ ਹਨ ਕਿ ਉਸ ਨੇ ਜਾਨਲੇਵਾ ਬੀਮਾਰੀ ਦੇ ਬਾਰੇ ਵਿਚ ਪਾਰਦਰਸ਼ਿਤਾ ਦੇ ਨਾਲ ਜਾਣਕਾਰੀ ਨਹੀਂ ਦਿੱਤੀ। ਇਸ ਕਾਰਨ ਦੁਨੀਆ ਭਰ ਵਿਚ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਅਤੇ ਆਰਥਿਕ ਸੰਕਟ ਪੈਦਾ ਹੋ ਰਿਹਾ ਹੈ।

PunjabKesari

ਜਾਨ ਹਾਪਕਿਨਜ਼ ਕੋਰੋਨਾਵਾਇਰਸ ਰਿਸੋਰਸ ਸੈਂਟਰ ਦੇ ਮੁਤਾਬਕ ਇਸ ਜਾਨਲੇਵਾ ਵਾਇਰਸ ਨਾਲ ਵਿਸ਼ਵ ਵਿਚ 68 ਲੱਖ ਲੋਕ ਪ੍ਰਭਾਵਿਤ ਹੋਏ ਹਨ। ਲੱਗਭਗ 4 ਲੱਖ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਵਿਚ ਇਸ ਵਾਇਰਸ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ, ਜਿੱਥੇ ਇਨਫੈਕਸ਼ਨ ਦੇ 19 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਅਤੇ 1 ਲੱਖ 9 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਉੱਥੇ ਚੀਨ ਵਿਚ ਇਸ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੀ ਅਧਿਕਾਰਤ ਗਿਣਤੀ 84,177 ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤ-ਚੀਨ ਵਿਚਾਲੇ ਸਕਰਾਤਮਕ ਗੱਲਬਾਤ, ਤਣਾਅ ਘੱਟ ਕਰਨ 'ਤੇ ਦੋਵੇਂ ਦੇਸ਼ ਸਹਿਮਤ

ਵ੍ਹਾਈਟ ਪੇਪਰ ਦੇ ਮੁਤਾਬਕ, ਵੁਹਾਨ ਵਿਚ 27 ਦਸੰਬਰ 2019 ਨੂੰ ਇਕ ਹਸਪਤਾਲ ਵੱਲੋਂ ਕੋਰੋਨਾਵਾਇਰਸ ਦੀ ਪਛਾਣ ਕੀਤੇ ਜਾਣ ਦੇ ਬਾਅਦ ਸਥਾਨਕ ਸਰਕਾਰ ਨੇ ਸਥਿਤੀ ਨੂੰ ਦੇਖਣ ਦੇ ਲਈ ਮਾਹਰਾਂ ਦੀ ਮਦਦ ਲਈ।ਇਸ ਨੇ ਕਿਹਾ,''ਨਤੀਜਾ ਇਹ ਸੀ ਕਿ ਇਹ ਵਾਇਰਸ ਨਾਲ ਪੈਦਾ ਹੋਏ ਨਿਮੋਨੀਆ ਦੇ ਮਾਮਲੇ ਸਨ।'' ਵ੍ਹਾਈਟ ਪੇਪਰ ਵਿਚ ਕਿਹਾ ਗਿਆ ਕਿ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਵੱਲੋਂ ਗਠਿਤ ਇਕ ਉੱਚ ਪੱਧਰੀ ਮਾਹਰ ਟੀਮ ਨੇ 19 ਜਨਵਰੀ ਨੂੰ ਪਹਿਲੀ ਵਾਰ ਪੁਸ਼ਟੀ ਕੀਤੀ ਕਿ ਵਾਇਰਸ ਮਨੁੱਖ ਤੋਂ ਮਨੁੱਖ ਵਿਚ ਫੈਲ ਸਕਦਾ ਹੈ।


Vandana

Content Editor

Related News