ਚੀਨ ਨੇ ਤਾਈਵਾਨ ਦੀ ਘੇਰਾਬੰਦੀ ਦਰਮਿਆਨ ਅਮਰੀਕਾ ਨੂੰ ਦਿੱਤੀ ਇਹ ਧਮਕੀ
Friday, Apr 14, 2023 - 12:35 AM (IST)
ਪੇਈਚਿੰਗ (ਇੰਟ.)-ਤਾਈਵਾਨ ਦੇ ਮੁੱਦੇ ’ਤੇ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਚੀਨ ਮਿਲਟਰੀ ਡ੍ਰਿਲ ਦੇ ਨਾਂ ’ਤੇ ਤਾਈਵਾਨ ਦੀ ਘੇਰਾਬੰਦੀ ’ਚ ਲੱਗਾ ਹੈ। ਚੀਨ ਦੀ ਪੀਪੁਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਈਸਟਰਨ ਥਿਏਟਰ ਕਮਾਂਡ ਵੱਲੋਂ ਤਾਈਵਾਨ ਟਾਪੂ ਦੇ ਚਾਰੇ ਪਾਸੇ ਕਈ ਤਰ੍ਹਾਂ ਦੇ ਲੜਾਕੂ ਜਹਾਜ਼ਾਂ ਅਤੇ ਜੰਗੀ ਬੇੜਿਆਂ ਦੇ ਨਾਲ ਗਸ਼ਤ ਅਤੇ ਫੌਜੀ ਅਭਿਆਸ ਸ਼ੁਰੂ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਆਬਕਾਰੀ ਵਿਭਾਗ ਦਾ ਅਹਿਮ ਫ਼ੈਸਲਾ, ਬੀਅਰ ਦੀਆਂ ਕੀਮਤਾਂ ਕੀਤੀਆਂ ਤੈਅ
ਚੀਨ-ਤਾਈਵਾਨ ਦੇ ਇਲਾਕੇ ’ਚ ਤਣਾਅ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਜੰਗ ਦੇ ਬੱਦਲ ਮੰਡਰਾਉਣ ਲੱਗੇ ਹਨ। ਐਤਵਾਰ ਨੂੰ ਚੀਨੀ ਫ਼ੌਜ ਨੇ ਦਰਜਨਾਂ ਲੜਾਕੂ ਜਹਾਜ਼ ਤਾਈਵਾਨ ਦੇ ਹਵਾਈ ਖੇਤਰ ’ਚ ਭੇਜੇ ਅਤੇ ਕਿਹਾ ਕਿ ਅਸੀਂ 3 ਦਿਨਾ ਮਿਲਟਰੀ ਡ੍ਰਿਲ ਕਰ ਰਹੇ ਹਾਂ, ਇਹ ਦੁਸ਼ਮਣਾਂ ਨੂੰ ਇਕ ਚਿਤਾਵਨੀ ਵੀ ਹੈ। ਉਸ ਨੇ ਕਿਹਾ ਕਿ ਉਹ ਤਾਈਵਾਨ ਦੇ ਚਾਰੇ ਪਾਸੇ ਵੱਡੇ ਪੱਧਰ ’ਤੇ ਜੰਗੀ ਅਭਿਆਸ ਦੇ ਤਿੰਨ ਦਿਨਾਂ ਨੂੰ ਪੂਰਾ ਕਰਨ ਤੋਂ ਬਾਅਦ ਹੁਣ ‘ਜੰਗ ਲਈ ਤਿਆਰ’ ਹੈ। ਚੀਨੀ ਫ਼ੌਜ ਦੇ ਈਸਟਰਨ ਥਿਏਟਰ ਕਮਾਂਡ ਨੇ ਕਿਹਾ, ‘‘ਸਾਡੇ ਲੜਾਕੂ ਜਹਾਜ਼ਾਂ ਨੇ ਤਾਈਵਾਨ ਦੇ ਚੋਣਵੇਂ ਟਾਰਗੈੱਟਸ ’ਤੇ ਗੋਲਾ-ਬਾਰੂਦ ਨਾਲ ਹਮਲਾ ਕੀਤਾ ਹੈ। ਇਸ ਮਿਲਟਰੀ ਐਕਸਰਸਾਈਜ਼ ’ਚ ਸ਼ੇਨਡੋਂਗ ਜੰਗੀ ਬੇੜਾ ਵੀ ਸ਼ਾਮਲ ਹੈ। ਜੇਕਰ ਅਮਰੀਕਾ ’ਚ ਆਇਆ ਤਾਂ ਸਾਡੀਆਂ ਕਿੱਲਰ ਮਿਜ਼ਾਈਲਾਂ ਹਮਲਾ ਕਰਨਗੀਆਂ।’’
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਜਲਿਆਂਵਾਲਾ ਬਾਗ ਘਟਨਾ ਸਬੰਧੀ ਮਜੀਠੀਆ ਪਰਿਵਾਰ ’ਤੇ ਚੁੱਕੇ ਸਵਾਲ
ਚੀਨ ਨੇ ਜੰਗੀ ਬੇੜਿਆਂ ਦੇ ਨਾਲ ਰਾਕੇਟ-ਮਿਜ਼ਾਈਲਾਂ ਵੀ ਤਾਇਨਾਤ ਕੀਤੀਆਂ ਹਨ ਅਤੇ ਭਾਰੀ ਹਥਿਆਰਾਂ ਦੀ ਇਸ ਤਾਇਨਾਤੀ ਨਾਲ ਤਾਈਵਾਨ ’ਚ ਕੋਹਰਾਮ ਮਚਿਆ ਹੋਇਆ ਹੈ। ਉੱਥੇ ਲੋਕ ਸੰਭਾਵੀ ਜੰਗ ਬਾਰੇ ਗੱਲ ਕਰ ਰਹੇ ਹਨ, ਹਾਲਾਂਕਿ ਤਾਈਵਾਨ ਦੀ ਫ਼ੌਜ ਨੇ ਵੀ ਚੀਨ ਵੱਲ ਆਪਣਾ ਏਅਰ ਡਿਫੈਂਸ ਸਿਸਟਮ ਅਤੇ ਲੜਾਕੂ ਜਹਾਜ਼ ਤਾਇਨਾਤ ਕੀਤੇ। ਤਾਈਵਾਨ ਨੂੰ ਕਈ ਅਤਿ-ਆਧੁਨਿਕ ਫ਼ੌਜੀ ਸਾਜ਼ੋ-ਸਾਮਾਨ ਅਮਰੀਕਾ ਤੋਂ ਮਿਲੇ ਹਨ। ਉਸ ਕੋਲ ਅਮਰੀਕੀ ਹੈਲੀਕਾਪਟਰ, ਕਰੂਜ਼ ਮਿਜ਼ਾਈਲਾਂ ਅਤੇ ਅਮਰੀਕੀ ਕੰਪਨੀਆਂ ਵੱਲੋਂ ਤਿਆਰ ਕੀਤੇ ਗਏ ਜਹਾਜ਼ ਹਨ।