ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਦੇ ''ਲੋਕਤੰਤਰ ਖ਼ਤਰੇ ''ਚ ਹੈ'' ਬਿਆਨ ''ਤੇ ਭੜਿਕਆ ਚੀਨ
Thursday, Jul 29, 2021 - 01:56 PM (IST)
ਬੀਜਿੰਗ- ਚੀਨ ਨੇ ਬੁੱਧਵਾਰ ਨੂੰ ਤਿੱਖੇ ਰੂਪ ਨਾਲ ਉਸ ਨੂੰ ਲੋਕਤੰਤਰ ਲਈ ਖ਼ਤਰਾ ਦੱਸਣ ਵਾਲੇ ਬਿਆਨ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਲੋਕਤੰਤਰ ਹੋਣ ਦਾ ਦਾਅਵਾ ਕਰਨ ਵਾਲੇ ਦੇਸ਼ਾਂ ਨੂੰ ਨਸਲੀ ਭੇਦਭਾਵ ਅਤੇ ਰਾਜਨੀਤਕ ਧਰੂਵੀਕਰਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਦਿੱਲੀ ਪਹੁੰਚਣ ਤੋਂ ਬਾਅਦ ਬੁੱਧਵਾਰ ਨੂੰ ਆਪਣੇ ਪਹਿਲੇ ਜਨਤਕ ਪ੍ਰੋਗਰਾਮ ਚ ਨਾਗਰਿਕ ਸੰਸਥਾਵਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਬਲਿੰਕਨ ਨੇ ਲੋਕਤੰਤਰ ਲਈ ਵੱਧਦੇ ਗਲੋਬਲ ਖ਼ਤਰਿਆਂ ਨੂੰ ਲੈ ਕੇ ਸਾਵਧਾਨ ਕੀਤਾ। ਬਲਿੰਕਨ ਨੇ ਚੀਨ ਦਾ ਜ਼ਿਕਰ ਕੀਤੇ ਬਿਨਾਂ ਕਿਹਾ,''ਲੋਕਤੰਤਰ ਅਤੇ ਅੰਤਰਰਾਸ਼ਟਰੀ ਆਜ਼ਾਦੀ ਲਈ ਵਧਦੇ ਗਲੋਬਲ ਖ਼ਤਰਿਆਂ ਦੇ ਸਮੇਂ ਅਸੀਂ ਇਕ ਲੋਕਤੰਤਰੀ ਮੰਦੀ ਬਾਰੇ ਗੱਲ ਕਰਦੇ ਹਾਂ। ਇਹ ਮਹੱਤਵਪੂਰਨ ਹੈ ਕਿ ਅਸੀਂ ਵਿਸ਼ਵ ਦੇ 2 ਮੁੱਖ ਲੋਕਤੰਤਰ ਇਨ੍ਹਾਂ ਆਦਰਸ਼ਾਂ ਦੇ ਸਮਰਥਨ 'ਚ ਇਕੱਠੇ ਖੜ੍ਹੇ ਰਹਿਣ।''
ਬਲਿੰਕਨ ਦੀ ਟਿੱਪਣੀ 'ਤੇ ਉਨ੍ਹਾਂ ਦੀ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਕਿਹਾ,'ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਲੋਕਤੰਤਰ ਮਨੁੱਖਤਾ ਦਾ ਇਕ ਸਾਂਝਾ ਮੁੱਲ ਹੈ। ਇਹ ਕਿਸੇ ਦੇਸ਼ ਦਾ ਪੇਟੈਂਟ ਨਹੀਂ ਹੈ।'' ਉਨ੍ਹਾਂ ਕਿਹਾ ਕਿ ਇਕ ਨਿਸ਼ਚਿਤ ਪੈਟਰਨ ਦੇ ਬਿਨਾਂ ਲੋਕਤੰਤਰ ਨੂੰ ਸਾਕਾਰ ਕਰਨ ਦਾ ਤਰੀਕਾ ਭਿੰਨ ਹੈ। ਝਾਓ ਨੇ ਕਿਹਾ,''ਇਕ ਬਹੁ ਦਲ ਵਾਲਾ ਸਿਆਸੀ ਬੁਨਿਆਦੀ ਢਾਂਚਾ ਲੋਕਤੰਤਰ ਦਾ ਇਕਮਾਤਰ ਰੂਪ ਨਹੀਂ ਹੈ ਅਤੇ ਲੋਕਤੰਤਰ ਦਾ ਇਸਤੇਮਾਲ ਟਕਰਾਅ ਪੈਦਾ ਕਰਨ ਲਈ ਨਹੀਂ ਕੀਤਾ ਜਾ ਸਕਦਾ ਹੈ।'' ਉਨ੍ਹਾਂ ਕਿਹਾ,''ਕਿਹੜਾ ਦੇਸ਼ ਲੋਕਤੰਤਰੀ ਹੈ ਅਤੇ ਕਿਹੜਾ ਨਹੀਂ, ਇਹ ਤੈਅ ਕਰਨ ਦਾ ਤਰੀਕਾ ਕਿਸੇ ਇਕ ਦੇਸ਼ ਵਲੋਂ ਤੈਅ ਨਹੀਂ ਕੀਤਾ ਜਾਣਾ ਚਾਹੀਦਾ। ਖ਼ੁਦ ਨੂੰ ਸ਼ੇਸ਼ਠ ਦੱਸਦੇ ਹੋਏ ਦੂਜਿਆਂ ਨੂੰ ਕਮਜ਼ੋਰ ਸਮਝਣਾ ਲੋਕਤੰਤਰੀ ਨਹੀਂ ਹੈ।'' ਉਨ੍ਹਾਂ ਤੰਜ ਕੱਸਦੇ ਹੋਏ ਕਿਹਾ,''ਕੁਝ ਦੇਸ਼ ਖੁਦ ਨੂੰ ਲੋਕਤੰਤਰੀ ਹੋਣ ਦਾ ਦਾਅਵਾ ਕਰਦੇ ਹਨ ਪਰ ਉਹ ਨਸਲੀ ਭੇਦਭਾਵ, ਸਿਆਸੀ ਧਰੂਵੀਕਰਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।''