ਚੀਨ ਦੇ ਬੁਰੇ ਦਿਨ ਸ਼ੁਰੂ, ਮਾੜੀਆਂ ਨੀਤੀਆਂ ਕਾਰਨ ਦੇਸ਼ ਛੱਡ ਰਹੀਆਂ ਹਨ ਵਿਦੇਸ਼ੀ ਕੰਪਨੀਆਂ

1/11/2021 4:11:00 PM

ਬੀਜਿੰਗ (ਬਿਊਰੋ): ਹੁਣ ਇਹ ਗੱਲ ਪੂਰੀ ਤਰ੍ਹਾਂ ਚੀਨ ਵਿਚ ਕੰਮ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਸਮਝ ਵਿਚ ਆ ਗਈ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਚੀਨ ਨੂੰ ਛੱਡਣਾ ਹੀ ਬਿਹਤਰ ਹੈ। ਜਿਹੜੀਆਂ ਵਿਦੇਸ਼ੀ ਕੰਪਨੀਆਂ ਚੀਨ ਨੂੰ ਛੱਡ ਰਹੀਆਂ ਹਨ ਉਹਨਾਂ ਵਿਚ ਐਪਲ, ਸੈਮਸੰਗ, ਟੇਸਲਾ, ਨਾਇਕ, ਇੰਟੈਲ, ਸੋਨੀ ਐੱਲ.ਜੀ., ਮੋਬਾਇਲ ਫੋਨ, ਡੈਲ ਕੰਪਿਊਟਰਸ, ਐੱਚ.ਪੀ. ਕੰਪਿਊਟਰਸ, ਐਡਿਡਾਸ ਬੂਟ, ਪਿਊਮਾ ਬੂਟ, ਜੂਮ, ਸ਼ਾਰਪ, ਹਸਬ੍ਰੋ, ਕਿਆ ਮੋਟਰਸ, ਹੁੰਡੇਈ ਮੋਟਰਸ, ਹੁੰਡੇਈ ਮੋਬੀ, ਮਾਈਕ੍ਰੋਸਾਫਟ, ਸਟੇਨਲੇ ਬਲੈਕ ਐਂਡ ਡੇਕਰ, ਗੂਗਲ ਮੋਬਾਇਲ ਫੋਨ, ਐਲਫਾਬੈਟ ਫੋਨ, ਗੋ-ਪ੍ਰੋ ਕੈਮਰਾ, ਜਿਹੀਆਂ ਕਈ ਕੰਪਨੀਆਂ ਸ਼ਾਮਲ ਹਨ। ਇਹਨਾਂ ਵਿਚ ਜਾਪਾਨੀ, ਤਾਇਵਾਨੀ, ਅਮਰੀਕੀ ਯੂਰਪੀ, ਸਾਰੇ ਦੇਸ਼ਾਂ ਦੀਆਂ ਸੈਂਕੜੇ ਕੰਪਨੀਆਂ ਦਾ ਇਕ ਹੀ ਫ਼ੈਸਲਾ ਹੈ। 

ਹੁਣ ਇਹ ਕੰਪਨੀਆਂ ਉੱਥੇ ਜਾਣਾ ਚਾਹੁੰਦੀਆਂ ਹਨ ਜਿੱਥੇ ਨਿਰਮਾਣ  ਲਾਗਤ ਘੱਟ ਹੈ। ਜਦੋਂ ਤੋਂ ਬੀਜਿੰਗ ਦਾ ਵਪਾਰਕ ਤਣਾਅ ਅਮਰੀਕਾ ਨਾਲ ਵਧਿਆ ਹੈ ਉਦੋਂ ਤੋਂ ਸਾਰੀਆਂ ਵਿਦੇਸ਼ੀ ਕੰਪਨੀਆਂ ਨੂੰ ਇਸ ਗੱਲ ਦਾ ਡਰ ਸਤਾਉਣ ਲੱਗਾ ਹੈ ਕਿ ਵਪਾਰ ਸੰਘਰਸ਼ ਦੀ ਪਿੱਠਭੂਮੀ ਵਿਚ ਦੱਖਣੀ ਚੀਨ ਸਾਗਰ ਆਪਣੇ ਦਬਦਬੇ ਨੂੰ ਬਣਾਈ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਸ ਨਾਲ ਇਹਨਾਂ ਵਿਦੇਸ਼ੀ ਕੰਪਨੀਆਂ ਦੇ ਵਪਾਰ 'ਤੇ ਉਲਟ ਅਸਰ ਪਵੇਗਾ ਜੋ ਇਹ ਨਹੀਂ ਚਾਹੁੰਦੀਆਂ ਹਨ। ਉੱਥੇ ਇਕ ਸਰਵੇ ਦੇ ਮੁਤਾਬਕ 40 ਫੀਸਦੀ ਜਾਪਾਨੀ ਕੰਪਨੀਆਂ ਜਾਂ ਤਾਂ ਚੀਨ ਛੱਡਣ ਦਾ ਮਨ ਬਣਾ ਚੁੱਕੀਆਂ ਹਨ ਜਾਂ ਦੂਜੀਆਂ ਥਾਵਾਂ 'ਤੇ ਜਾਣਾ ਸ਼ੁਰੂ ਕਰ ਚੁੱਕੀਆਂ ਹਨ। ਇਹ ਕੰਪਨੀਆਂ ਆਪਣਾ ਸਾਰਾ ਵਪਾਰ ਚੀਨ ਵਿਚ ਹੀ ਸਮੇਟ ਕੇ ਰੱਖਣਾ ਨਹੀਂ ਚਾਹੁੰਦੀਆਂ ਹਨ, ਇਹ ਉਸ 'ਤੇ ਆਪਣੀ ਨਿਰਭਰਤਾ ਘੱਟ ਕਰਨਾ ਚਾਹੁੰਦੀਆਂ ਹਨ। ਇਸ ਲਈ ਇਹਨਾਂ ਦਾ ਰੁੱਖ਼ ਦੱਖਣ-ਪੂਰਬੀ ਏਸ਼ੀਆ ਜਾਂ ਭਾਰਤ ਹੋ ਸਕਦਾ ਹੈ। 

ਭਾਵੇਂਕਿ ਜਾਪਾਨੀ ਕੰਪਨੀਆਂ ਦੇ ਲਈ ਅਮਰੀਕਾ-ਚੀਨ ਵਪਾਰ ਸੰਘਰਸ਼ ਭਰੇ ਮਾਹੌਲ ਵਿਚ ਸੁਰੱਖਿਆ ਇਕ ਅਹਿਮ ਮੁੱਦਾ ਹੈ ਜਿਸ ਕਾਰਨ ਉਹ ਅਜਿਹਾ ਕਦਮ ਚੁੱਕ ਰਹੀਆਂ ਹਨ। ਕਰੀਬ 150 ਕੰਪਨੀਆਂ 'ਤੇ ਹੋਏ ਇਕ ਸਰਵੇ ਵਿਚ ਜਿਸ ਵਿਚ ਕੈਨਨ ਇੰਕ, ਟੋਯੋਟਾ ਮੋਟਰਸ, ਕੋਬੇ ਸਟੀਲ, ਮਿਤਸੁਬਿਸ਼ੀ, ਭਾਰੀ ਉਦਯੋਗ ਸਮੇਤ 42 ਫੀਸਦੀ ਕੰਪਨੀਆਂ ਨੇ ਕਿਹਾ ਕਿ ਉਹ ਆਪਣੀ ਸਪਲਾਈ ਚੇਨ ਨੂੰ ਭਾਰਤ ਜਾਂ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚ ਲਿਜਾਣਾ ਚਾਹੁੰਦੀਆਂ ਹਨ, ਉੱਥੇ ਕੁਝ ਹੋਰ ਜਾਪਾਨੀ ਕੰਪਨੀਆਂ ਨੇ ਕਿਹਾ ਕਿ ਉਹ ਚੀਨ ਵਿਚ ਆਪਣੀਆਂ ਗਤੀਵਿਧੀਆਂ ਨੂੰ ਘੱਟ ਕਰੇਗੀ। ਠੀਕ ਇਹੀ ਹਾਲ ਤਾਇਵਾਨੀ ਕੰਪਨੀਆਂ ਦਾ ਵੀ ਹੈ। ਤਾਇਪੇ ਆਰਥਿਕ ਮੰਤਰਾਲੇ ਦੇ ਮੁਤਾਬਕ, ਕਰੀਬ 200 ਤਾਇਵਾਨੀ ਕੰਪਨੀਆਂ ਨੂੰ ਸਰਕਾਰ ਨੇ ਆਪਣਾ ਵਪਾਰ ਚੀਨ ਤੋਂ  ਨਵੀਂ ਜਗ੍ਹਾ ਲਿਜਾਣ ਲਈ ਕਿਹਾ ਹੈ। 

ਉੱਥੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹਨਾਂ ਦੀ ਚੀਨ ਦੇ ਨਾਲ ਵਪਾਰ ਨੀਤੀ ਸਖ਼ਤ ਅਤੇ ਨਿਯਮਾਂ 'ਤੇ ਆਧਾਰਿਤ ਹੋਵੇਗੀ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਜੋ ਕੰਮ ਟਰੰਪ ਨੇ ਬੋਲ ਕੇ ਕੀਤਾ ਉਹੀ ਕੰਮ ਬਾਈਡੇਨ ਬਿਨਾਂ ਆਵਾਜ਼ ਦੇ ਕਰਨਗੇ। ਉੱਥੇ ਚੀਨ ਵਿਚ ਸਥਾਪਿਤ ਅਮਰੀਕੀ ਕੰਪਨੀਆਂ ਵੀ ਅਮਰੀਕਾ-ਚੀਨ ਵਪਾਰ ਸੰਘਰਸ਼ ਵਿਚ ਬਲੀ ਦਾ ਬਕਰਾ ਬਣਨਾ ਨਹੀਂ ਚਾਹੁੰਦੀਆਂ। ਇਸ ਲਈ ਉਹ ਆਪਣੀ ਸਪਲਾਈ ਚੇਨ ਨੂੰ ਭਾਰਤ, ਆਸਟ੍ਰੇਲੀਆ, ਜਾਪਾਨ ਵਿਚ ਕਿਤੇ ਵੀ ਲਿਜਾਣਾ ਚਾਹੁੰਦੀਆਂ ਹਨ। ਜੋਅ ਬਾਈਡੇਨ ਯੋਜਨਾਬੱਧ ਢੰਗ ਨਾਲ ਟਰਾਂਸ-ਪੈਸੀਫਿਕ ਖੇਤਰ ਵਿਚ ਅਮਰੀਕੀ ਕੰਪਨੀਆਂ ਨੂੰ ਚੀਨ ਤੋਂ ਹਟਾਉਣ ਦਾ ਮਨ ਬਣਾ ਚੁੱਕੇ ਹਨ ਅਤੇ ਕੋਵਿਡ-19 ਦੇ ਬਾਅਦ ਦੇ ਸਮੇਂ ਵਿਚ ਆਪਣੇ ਵਪਾਰ ਪ੍ਰਸ਼ਾਸਨ ਨੂੰ ਇਕ ਨਵਾਂ ਰੂਪ ਦੇਣਾ ਚਾਹੁੰਦੇ ਹਨ। 

ਬਾਈਡੇਨ ਦੇ ਇਸ ਕਦਮ ਨਾਲ ਚੀਨ ਦਾ ਅਮਰੀਕਾ ਨਾਲ ਵਪਾਰ ਵੱਡੇ ਲਾਭ ਦਾ ਸੌਦਾ ਹੈ ਅਤੇ ਹੁਣ ਇਹ ਸਭ ਬਦਲਣ ਵਾਲਾਹੈ। ਭਾਵੇਂਕਿ ਬਾਈਡੇਨ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹਨਾਂ ਦੇ ਦੇਸ਼ ਦੀਆਂ ਕੰਪਨੀਆਂ ਦਾ ਚੀਨ ਤੋਂ ਬਾਹਰ ਜਾਣਾ ਬਾਜ਼ਾਰਵਾਦ ਦੀ ਇਕ ਪ੍ਰਕਿਰਿਆ ਮਾਤਰ ਹੈ ਪਰ ਚੀਨ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਸ ਤੋਂ ਪਹਿਲਾਂ ਉਸ ਦੀ ਅਰਥਵਿਵਸਥਾ ਨੂੰ ਡੂੰਘੀ ਸੱਟ ਲੱਗਣ ਵਾਲੀ ਹੈ। ਨਾਲ ਹੀ ਉਸ ਦੀ ਗਲੋਬਲ ਪੱਧਰ 'ਤੇ ਸਾਖ ਘਟਣ ਵਾਲੀ ਹੈ। ਚੀਨ ਦੇ ਲਈ ਇਸ ਸਮੇਂ ਵੱਡੀ ਮੁਸ਼ਕਲ ਹੈ ਖਾਸ ਕਰਕੇ ਅਜਿਹੇ ਗਲੋਬਲ ਮਾਹੌਲ ਵਿਚ ਜਿੱਥੇ ਚੀਨ ਨੂੰ ਪੂਰੀ ਦੁਨੀਆ ਇਕ ਧੋਖੇਬਾਜ਼ ਦੇਸ਼ ਦੇ ਰੂਪ ਵਿਚ ਦੇਖ ਰਹੀ ਹੈ। ਅਜਿਹੇ ਵਿਚ ਵੱਡੀ ਆਰਥਿਕ ਸੱਟ ਚੀਨ ਨੂੰ ਕਾਫੀ ਨੁਕਸਾਨ ਪਹੁੰਚਾਏਗੀ।
 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor Vandana