ਚੀਨ ''ਚ ਲੱਗੇ ਭੂਚਾਲ ਦੇ ਝਟਕੇ, 4 ਲੋਕਾਂ ਦੀ ਮੌਤ ਤੇ 24 ਜ਼ਖਮੀ

Tuesday, May 19, 2020 - 05:55 PM (IST)

ਚੀਨ ''ਚ ਲੱਗੇ ਭੂਚਾਲ ਦੇ ਝਟਕੇ, 4 ਲੋਕਾਂ ਦੀ ਮੌਤ ਤੇ 24 ਜ਼ਖਮੀ

ਬੀਜਿੰਗ (ਭਾਸ਼ਾ): ਚੀਨ ਦੇ ਯੁੰਨਾਨ ਸੂਬੇ ਦੀ ਕਯੂਆਓਜੀਆ ਕਾਊਂਟੀ ਵਿਚ 5 ਦੀ ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ 24 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਆਪਣੀ ਖਬਰ ਵਿਚ ਦੱਸਿਆ ਕਿ ਇਕ ਵਿਅਕਤੀ ਮਲਬੇ ਵਿਚ ਦਬਿਆ ਹੋਇਆ ਹੈ ਅਤੇ ਬਚਾਅ ਦਲ ਭੂਚਾਲ ਵਾਲੇ ਸਥਾਨ ਦੇ ਲਈ ਰਵਾਨਾ ਹੋ ਗਿਆ ਹੈ। ਇਹਨਾਂ ਵਿਚ ਦਮਕਲ ਕਰਮੀ ਅਤੇ ਐਮਰਜੈਂਸੀ ਪ੍ਰਤਿਕਿਰਿਆ ਦਲ ਵੀ ਸ਼ਾਮਲ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਰੋਨਾਵਾਇਰਸ ਮ੍ਰਿਤਕਾਂ ਦੀ ਗਿਂਣਤੀ ਹੋਈ 100 

ਚੀਨ ਭੂਚਾਲ ਨੈੱਟਵਰਕ ਕੇਂਦਰ ਦੇ ਮੁਤਾਬਕ ਭੂਚਾਲ ਦੇ ਝਟਕੇ ਸੋਮਵਾਰ ਰਾਤ 9:47 'ਤੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 8 ਕਿਲੋਮੀਟਰ ਦੀ ਡੂੰਘਾਈ ਵਿਚ ਸੀ ਅਤੇ ਇਸ ਦੇ ਝਟਕੇ ਕਿਊਜਿੰਗ ਸ਼ਹਿਰ ਦੀ ਹੂਜੇ ਕਾਊਂਟੀ ਝਾਅੋਤੋਂਗ ਅਤੇ ਸ਼ਿਏਨਵੇਈ ਸ਼ਹਿਰਾਂ ਅਤੇ ਚੁਸ਼ੀਯੋਂਗ ਯੀ ਆਟੋਮੋਨਜ਼ ਸੂਬੇ ਵਿਚ ਵੀ ਮਹਿਸੂਸ ਕੀਤੇ ਗਏ। ਕਿਯੂਆਓਜੀਆ ਕਾਊਂਟੀ ਦੀ ਸਰਕਾਰ ਨੇ ਰਾਹਤ ਅਤੇ ਬਚਾਅ ਕੰਮ ਲਈ 16 ਥਾਵਾਂ 'ਤੇ ਬਚਾਅ ਦਲਾਂ ਨੂੰ ਭੇਜਿਆ ਹੈ।


author

Vandana

Content Editor

Related News