ਚੀਨ 'ਚ ਲੱਗੇ ਭੂਚਾਲ ਦੇ ਝਟਕੇ, ਇਕ ਦੀ ਮੌਤ ਤੇ 29 ਲੋਕ ਜ਼ਖਮੀ

Sunday, Sep 08, 2019 - 09:24 AM (IST)

ਚੀਨ 'ਚ ਲੱਗੇ ਭੂਚਾਲ ਦੇ ਝਟਕੇ, ਇਕ ਦੀ ਮੌਤ ਤੇ 29 ਲੋਕ ਜ਼ਖਮੀ

ਬੀਜਿੰਗ (ਭਾਸ਼ਾ)— ਚੀਨ ਦੇ ਸਿਚੁਆਨ ਸੂਬੇ ਵਿਚ ਐਤਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 29 ਲੋਕ ਜ਼ਖਮੀ ਹੋ ਗਏ। ਇਸ ਦੇ ਇਲਾਵਾ ਕਈ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 5.4 ਮਾਪੀ ਗਈ। ਭੂਚਾਲ ਦਾ ਕੇਂਦਰ 29.55 ਡਿਗਰੀ ਉਤਰੀ ਅਕਸ਼ਾਂਸ਼ ਅਤੇ 104.79 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਧਰਤੀ ਦੀ ਸਤਹਿ ਤੋਂ 10 ਕਿਲੋਮੀਟਰ ਡੂੰਘਾਈ ਵਿਚ ਸਥਿਤ ਸੀ। ਸਥਾਨਕ ਐਮਰਜੈਂਸੀ ਵਿਭਾਗ ਨੇ ਵੇਇਬੋ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਨੇਇਜਿਆਂਗ ਸ਼ਹਿਰ ਵਿਚ 17 ਲੋਕ ਜ਼ਖਮੀ ਹੋਏ ਹਨ। 
ਐਮਰਜੈਂਸੀ ਵਿਭਾਗ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 6:42 ਮਿੰਟ 'ਤੇ ਮਹਿਸੂਸ ਕੀਤੇ ਗਏ ਭੂਚਾਲ ਦਾ ਕੇਂਦਰ ਨੇਇਜਿਆਂਗ ਦੇ ਪੱਛਮ ਵਿਚ ਧਰਤੀ ਦੀ ਸਤਹਿ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਵਿਭਾਗ ਮੁਤਾਬਕ ਦਮਕਲ, ਰਾਹਤ ਕਰਮੀਆਂ ਅਤੇ ਡਾਕਟਰਾਂ ਨੂੰ ਮਦਦ ਲਈ ਘਟਨਾ ਸਥਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਤੇਜ਼ ਗਤੀ ਵਾਲੀਆਂ ਟਰੇਨਾਂ ਦੀ ਆਵਾਜਾਈ ਨੂੰ ਅਸਥਾਈ ਰੂਪ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ। ਬਿਊਰੋ ਨੇ ਦੱਸਿਆ ਕਿ ਭੂਚਾਲ ਕਾਰਨ ਘੱਟੋ-ਘੱਟ 17 ਘਰ ਢਹਿ ਢੇਰੀ ਹੋ ਗਏ ਅਤੇ 215 ਘਰ ਨੁਕਸਾਨੇ ਗਏ।


author

Vandana

Content Editor

Related News