ਕੋਰੋਨਾਵਾਇਰਸ :10 ਦਿਨ ਤੋਂ ਲਗਾਤਾਰ ਡਿਊਟੀ ਕਰ ਰਹੇ ਡਾਕਟਰ ਦੀ ਮੌਤ

02/06/2020 10:57:09 AM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਨਾਲ ਹੁਣ ਤੱਕ ਪੂਰੀ ਦੁਨੀਆ ਵਿਚ 28,262 ਲੋਕ ਬੀਮਾਰ ਪੈ ਚੁੱਕੇ ਹਨ। ਜਦਕਿ ਇਹਨਾਂ ਵਿਚੋਂ 28,018 ਇਨਫੈਕਟਿਡ ਲੋਕ ਚੀਨ ਤੋਂ ਹਨ। ਕੋਰੋਨਾਵਾਇਰਸ ਨਾਲ ਹੁਣ ਤੱਕ 565 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਇਸ ਦਾ ਕਹਿਰ ਉਹਨਾਂ ਲੋਕਾਂ 'ਤੇ ਵੀ ਪੈ ਰਿਹਾ ਹੈ ਜੋ ਇਸ ਦੇ ਪੀੜਤਾਂ ਦਾ ਇਲਾਜ ਕਰ ਰਹੇ ਹਨ। ਇਸ ਵਾਇਰਸ ਦਾ ਇਲਾਜ ਕਰਨ ਦੌਰਾਨ ਪਹਿਲੇ ਡਾਕਟਰ ਦੀ ਮੌਤ ਹੋਈ ਹੈ। ਡਾਕਟਰ ਸੋਂਗ ਯਿੰਗਜੀ (27) ਪਿਛਲੇ 10 ਦਿਨਾਂ ਤੋਂ ਲਗਾਤਾਰ ਬਿਨਾਂ ਆਰਾਮ ਕੀਤੇ ਚੀਨ ਦੇ ਹੁਨਾਨ ਸੂਬੇ ਦੇ ਹੇਂਗਯਾਂਗ ਇਲਾਕੇ ਵਿਚ ਤਾਇਨਾਤ ਸਨ। ਉਹਨਾਂ ਦੀ ਡਿਊਟੀ ਸੜਕ 'ਤੇ ਆਉਂਦੇ-ਜਾਂਦੇ ਲੋਕਾਂ ਦਾ ਤਾਪਮਾਨ ਮਾਪਣਾ ਸੀ । ਲਗਾਤਾਰ ਕੰਮ ਕਰਨ ਕਾਰਨ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ।

PunjabKesari

ਡਾਕਟਰ ਸੋਂਗ ਯਿੰਗਜੀ 25 ਜਨਵਰੀ ਤੋਂ ਭਿਆਨਕ ਠੰਡ ਵਿਚ ਹੁਨਾਨ ਸੂਬੇ ਦੇ ਸਥਾਨਕ ਕਲੀਨਿਕ ਵਿਚ ਤਾਇਨਾਤ ਸਨ। ਉਹਨਾਂ ਕੋਲ ਡਾਕਟਰਾਂ ਦੀ ਇਕ ਟੀਮ ਸੀ।ਉਹ ਇਸ ਟੀਮ ਦੇ ਲੀਡਰ ਸਨ। ਉਹਨਾਂ ਨੂੰ ਹਾਈਵੇਅ 'ਤੇ ਆਉਣ-ਜਾਣ ਵਾਲੇ ਡਰਾਈਵਰਾਂ ਅਤੇ ਯਾਤਰੀਆਂ ਦਾ ਤਾਪਮਾਨ ਮਾਪਣ ਦਾ ਕੰਮ ਦਿੱਤਾ ਗਿਆ ਸੀ।ਇੰਨੀ ਭਿਆਨਕ ਠੰਡ ਵਿਚ ਜਦੋਂ ਹੁਨਾਨ ਸੂਬੇ ਦਾ ਤਾਪਮਾਨ ਦਿਨ ਵਿਚ 8 ਡਿਗਰੀ ਅਤੇ ਰਾਤ ਵਿਚ 5 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਉਸ ਵਿਚ ਡਾਕਟਰ ਸੋਂਗ ਅਤੇ ਉਹਨਾਂ ਦੀ ਟੀਮ ਹਾਈਵੇਅ 'ਤੇ ਲੋਕਾਂ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੀ ਜਾਂਚ ਕਰ ਰਹੇ ਸਨ। 

PunjabKesari

ਡਾਕਟਰ ਸੋਂਗ ਜਿਹੜੇ ਕਲੀਨਿਕ ਵਿਚ ਤਾਇਨਾਤ ਸਨ ਹੁਣ ਉੱਥੇ ਸੋਗ ਦਾ ਮਾਹੌਲ ਹੈ। ਉਹਨਾਂ ਦੀ ਵੱਡੀ ਭੈਣ ਦੀ ਡਾਕਟਰ ਹੈ ਅਤੇ ਉਹ ਵੁਹਾਨ ਵਿਚ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ। ਉਹਨਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਹ ਆਪਣੇ ਭਰਾ ਦਾ ਅੰਤਿਮ ਸੰਸਕਾਰ ਵੀ ਨਹੀਂ ਕਰ ਸਕਦੀ ਕਿਉਂਕਿ ਵੁਹਾਨ ਵਿਚ ਕਿਸੇ ਨੂੰ ਬਾਹਰ ਆਉਣ-ਜਾਣ ਦੀ ਇਜਾਜ਼ਤ ਨਹੀਂ ਹੈ।

PunjabKesari

ਡਾਕਟਰ ਸੋਂਗ ਦੇ ਪਿਤਾ ਨੇ ਕਿਹਾ,''ਮੇਰੀ ਬੇਟੀ ਵੁਹਾਨ ਵਿਚ ਫਸੀ ਹੈ ਉਹ ਆ ਨਹੀਂ ਸਕਦੀ। ਮੇਰਾ ਬੇਟਾ ਮੈਨੂੰ ਛੱਡ ਕੇ ਚਲਾ ਗਿਆ। ਹੁਣ ਇਸ ਨਾਲੋਂ ਜ਼ਿਆਦਾ ਦੁੱਖ ਹੋਰ ਕੀ ਦੇਖਣ ਨੂੰ ਮਿਲੇਗਾ? ਅਜਿਹਾ ਲੱਗ ਰਿਹਾ ਹੈ ਕਿ ਦੁਨੀਆਂ ਦੀਆਂ ਸਾਰੀਆਂ ਮੁਸੀਬਤਾਂ ਮੇਰੇ 'ਤੇ ਹੀ ਆ ਗਈਆਂ ਹਨ।'' ਪੂਰਾ ਚੀਨ ਡਾਕਟਰ ਸੋਂਗ ਦੀ ਮੌਤ ਨਾਲ ਦੁਖੀ ਹੈ। ਲੋਕ ਉਹਨਾਂ ਨੂੰ ਹੀਰੋ ਮੰਨ ਰਹੇ ਹਨ। ਅਜਿਹੇ ਹਜ਼ਾਰਾਂ ਡਾਕਟਰ ਜੋ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ ਇਲਾਜ ਵਿਚ ਲੱਗੇ ਹੋਏ ਹਨ, ਲੋਕ ਉਹਨਾਂ ਦੀ ਤਰੀਫ ਕਰਦਿਆਂ ਧੰਨਵਾਦ ਪ੍ਰਗਟ ਕਰ ਰਹੇ ਹਨ।


Vandana

Content Editor

Related News