ਚੀਨ ਨੇ ਜ਼ਿਆਦਾ ਬੱਚੇ ਪੈਦਾ ਕਰਨ ਕਾਰਨ ਮੁਸਲਮਾਨਾਂ ਨੂੰ ਕੀਤਾ ਨਜ਼ਰਬੰਦ

02/18/2020 9:48:23 PM

ਬੀਜਿੰਗ - ਚੀਨ ਦੇ ਅਧਿਕਾਰੀ ਹਰ ਰੋਜ਼ ਉਇਗਰ ਮੁਸਲਮਾਨਾਂ ਦੀਆਂ ਗਤੀਵਿਧੀਆਂ ਅਤੇ ਭਾਈਚਾਰੇ ਦੇ ਲੋਕਾਂ ਦੇ ਵਰਤਾਓ ਦੀ ਨਿਗਰਾਨੀ ਕਰ ਰਹੇ ਹਨ। ਇੰਨਾ ਹੀ ਨਹੀਂ ਬਲਕਿ ਉਨ੍ਹਾਂ ਦੀ ਵਧੀ ਹੋਈ ਦਾਡ਼ੀ ਅਤੇ ਜ਼ਿਆਦਾ ਬੱਚੇ ਹੋਣ ਕਾਰਨ ਉਨ੍ਹਾਂ ਨੂੰ ਨਜ਼ਰਬੰਦ ਕੈਂਪਾਂ ਵਿਚ ਭੇਜ ਰਹੇ ਹਨ। ਇਹ ਜਾਣਕਾਰੀ ਲੀਕ ਹੋਏ ਦਸਤਾਵੇਜ਼ ਵਿਚ ਸਾਹਮਣੇ ਆਈ ਹੈ। ਲੋਕਾਂ ਦੀ ਨਜ਼ਰਬੰਦੀ ਲਈ ਦਿੱਤੇ ਗਏ ਕਾਰਨਾਂ ਵਿਚ ਉਪਵਾਸ, ਦਾਡ਼ੀ ਵਧਾਉਣਾ, ਪਾਸਪੋਰਟ ਲਈ ਅਪਲਾਈ ਕਰਨਾ ਅਤੇ ਬਹੁਤ ਸਾਰੇ ਬੱਚੇ ਹੋਣ 'ਤੇ ਅਧਿਕਾਰਕ ਜਨਮ ਨੀਤੀ ਦਾ ਉਲੰਘਣ ਕਰਨਾ ਸ਼ਾਮਲ ਹੈ। ਜਰਮਨ ਨਿਊਜ਼ ਚੈਨਲ ਡੀ. ਡਬਲਯੂ. ਯੂ. ਅਤੇ ਬੀ. ਬੀ. ਸੀ. ਨੂੰ ਸੌਂਪੇ ਗਏ 137 ਪੰਨਿਆਂ ਦੇ ਦਸਤਾਵੇਜ਼ ਵਿਚ ਉਨ੍ਹਾਂ 311 ਲੋਕਾਂ ਦੀ ਲਿਸਟ ਦਿੱਤੀ ਗਈ ਹੈ, ਜਿਨ੍ਹਾਂ ਨੂੰ 2017-18 ਵਿਚ ਕਾਰਾਕਾਕਸ ਕਾਊਟੀ ਵਿਚ ਰੀ-ਐਜ਼ੂਕੇਸ਼ਨ ਲਈ ਭੇਜਿਆ ਗਿਆ।

ਵਧੀ ਹੋਈ ਦਾਡ਼ੀ ਵਾਲੇ ਲੋਕ ਅੱਤਵਾਦੀ ਵਿਚਾਰਾਂ ਤੋਂ ਪ੍ਰਭਾਵਿਤ
ਅਜਿਹੇ ਹੀ ਇਕ ਮਾਮਲੇ ਵਿਚ ਅਧਿਕਾਰੀਆਂ ਨੇ ਉਇਗਰ ਮੁਸਲਮਾਨ ਨੂੰ ਰੀ-ਐਜ਼ੂਕੇਸ਼ਨ ਕੈਂਪ ਵਿਚ ਭੇਜਿਆ ਅਤੇ ਵਧੀ ਹੋਈ ਦਾਡ਼ੀ ਦੇ ਕਾਰਨ ਉਸ ਦੇ 15 ਰਿਸ਼ਤੇਦਾਰਾਂ ਨੂੰ ਵੀ ਨਿਗਰਾਨੀ ਵਿਚ ਰੱਖਿਆ। ਦਸਤਾਵੇਜ਼ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਅਧਿਕਾਰੀਆਂ ਨੇ ਇਹ ਸਿੱਟਾ ਕੱਢਿਆ ਸੀ ਕਿ ਵਿਅਕਤੀ ਦੀ ਵਧੀ ਦਾਡ਼ੀ ਅਤੇ ਉਸ ਦੀ ਪਤਨੀ ਦੇ ਘੂੰਘਟ ਰੱਖਣ ਦਾ ਅਰਥ ਹੈ ਕਿ ਉਹ ਧਾਰਮਿਕ ਅਤੇ ਕੱਟਡ਼ਪੰਥੀ ਵਿਚਾਰਾਂ ਤੋਂ ਪ੍ਰਭਾਵਿਤ ਹਨ।

ਲੀਕ ਦਸਤਾਵੇਜ਼ ਵਿਚ 3 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਜਾਣਕਾਰੀ
ਲੀਕ ਹੋਏ ਦਸਤਾਵੇਜ਼ ਵਿਚ ਸ਼ਿਨਜਿਆਂਗ ਦੇ ਸੁਦੂਰ ਸਥਿਤ ਖੇਤਰ ਦੇ 3 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਜਾਣਕਾਰੀ ਹੈ। ਇਸ ਵਿਚ ਕਰਾਕਾਕਸ ਕੈਂਪ ਵਿਚ ਭੇਜੇ ਗਏ 311 ਵਿਅਕਤੀਆਂ ਅਤੇ ਉਨ੍ਹਾਂ ਨਾਲ ਜੁਡ਼ੇ 1800 ਤੋਂ ਜ਼ਿਆਦਾ ਪਰਿਵਾਰ ਦੇ ਮੈਂਬਰ, ਗੁਆਂਢੀਆਂ ਅਤੇ ਦੋਸਤਾਂ ਦਾ ਪੂਰਾ ਨਾਂ ਅਤੇ ਪਛਾਣ ਗਿਣਤੀ ਵੀ ਸ਼ਾਮਲ ਹੈ। ਇਸ ਦਸਤਾਵੇਜ਼ ਵਿਚ ਡਾਊਨਲੋਡ ਕੀਤੇ ਗਏ ਵੀਡੀਓ, ਇੰਟਰਨੈੱਟ ਚੈੱਟ ਮੈਸੇਜਾਂ, ਚਿਹਰੇ ਦੀ ਪਛਾਣ ਕਰਨ ਵਾਲੀ ਉੱਚ ਤਕਨੀਕ ਕੈਮਰਾ, ਘਰ ਜਾ ਕੇ ਪੁੱਛਗਿਛ ਦੀ ਡਿਟੇਲ ਵੀ ਹੈ।

ਯੂਨੀਵਰਸਿਟੀ ਆਫ ਨਾਟਿੰਘਮ ਨਾਲ ਜੁਡ਼ੇ ਮਾਹਿਰ ਰਿਆਨ ਥੁਮ ਨੇ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਇਹ ਕਲਪਨਾ ਕਰਨ ਦਿਸਚਸਪ ਹੈ ਕਿ ਇਹ ਚੀਜ਼ਾਂ ਸ਼ਿਨਜਿਆਂਗ ਵਿਚ ਮੌਜੂਦ ਹਨ। ਜੋ ਡਾਟਾ ਬਾਹਰ ਆਇਆ ਹੈ, ਉਹ ਹੈਰਾਨ ਕਰਨ ਵਾਲਾ ਹੈ। ਜ਼ਿਆਦਾ ਕੈਦੀਆਂ ਨੂੰ ਰਿਹਾਈ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ। ਨਿਗਰਾਨੀ ਦੇ ਤਹਿਤ ਫੈਕਟਰੀਆਂ ਵਿਚ ਕਈ ਲੋਕ ਜ਼ਬਰਨ ਕੰਮ ਕਰਨ ਨੂੰ ਮਜ਼ਬੂਰ ਸਨ।

20 ਲੱਖ ਉਇਗਰ ਮੁਸਲਮਾਨ ਨਜ਼ਪਬੰਦ
2014 ਤੋਂ ਬਾਅਦ ਅੱਤਵਾਦ ਰੋਕੂ ਅਭਿਆਨ ਵਿਰੋਧੀ ਅਭਿਆਨ ਦੇ ਤਹਿਤ 20 ਲੱਖ ਉਇਗਰ ਮੁਸਲਮਾਨ ਅਤੇ ਹੋਰ ਘੱਟ ਗਿਣਤੀ ਭਾਈਚਾਰੇ ਨੂੰ ਕਈ ਕੈਂਪਾਂ ਵਿਚ ਹਿਰਾਸਤ ਵਿਚ ਰੱਖਿਆ ਗਿਆ ਹੈ। ਚੀਨ ਲਗਾਤਾਰ ਆਖਦਾ ਰਿਹਾ ਹੈ ਕਿ ਉਹ ਇਸ ਖੇਤਰ ਵਿਚ ਅੱਤਵਾਦੀਆਂ ਨਾਲ ਨਜਿੱਠਮ ਲਈ ਵੀਕੇਸ਼ਨਲ ਟੈ੍ਰਿਨੰਗ ਕੈਂਪ ਚਲਾ ਰਿਹਾ ਹੈ। ਹਾਲਾਂਕਿ, ਸਾਬਕਾ ਕੈਦੀਆਂ ਨੇ ਦੋਸ਼ ਲਗਾਇਆ ਹੈ ਕਿ ਉਥੇ ਕੈਦੀਆਂ ਨੂੰ ਤਸੀਹੇ ਦਿੱਤੇ ਜਾਂਦੇ ਹਨ। ਉਨ੍ਹਾਂ 'ਤੇ ਮੈਡੀਕਲ ਟੈਸਟ ਕੀਤੇ ਜਾਂਦੇ ਹਨ। ਔਰਤਾਂ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ।


Khushdeep Jassi

Content Editor

Related News