ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ ਚੀਨ ਨੇ ਦਿੱਤੀ ਸਫ਼ਾਈ, ਕਿਹਾ-ਇਹ ਝੂਠੀ ਰਿਪੋਰਟ

03/04/2022 2:18:05 AM

ਬੀਜਿੰਗ-ਚੀਨ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ ਅਫ਼ਵਾਹਾਂ ਨੂੰ ਖਾਰਿਜ ਕਰਦੇ ਹੋਏ ਸਫ਼ਾਈ ਦਿੱਤੀ ਹੈ। ਚੀਨ ਨੇ ਵੀਰਵਾਰ ਨੂੰ ਉਸ ਖ਼ਬਰ ਨੂੰ ਖਾਰਿਜ ਕੀਤਾ ਜਿਸ 'ਚ ਕਿਹਾ ਗਿਆ ਹੈ ਕਿ ਉਸ ਨੇ ਸਰਦ ਰੁੱਤ ਓਲੰਪਿਕ ਖਤਮ ਹੋਣ ਤੱਕ ਯੂਕ੍ਰੇਨ 'ਤੇ ਹਮਲਾ ਨਾ ਕਰਨ ਲ਼ਈ ਰੂਸ ਨੂੰ ਕਿਹਾ ਸੀ। ਚੀਨ ਨੇ ਮੁੱਦਿਆਂ ਤੋਂ ਧਿਆਨ ਹਟਾਉਣ ਅਤੇ ਸੰਘਰਸ਼ ਲਈ ਉਸ 'ਤੇ ਦੋਸ਼ ਲਾਉਣ ਦੀ ਕੋਸ਼ਿਸ਼ 'ਚ ਇਸ ਨੂੰ 'ਫਰਜ਼ੀ ਖਬਰ' ਅਤੇ 'ਬਹੁਤ ਹੀ ਨਿੰਦਣਯੋਗ' ਕਦਮ ਦੱਸਿਆ।

ਇਹ ਵੀ ਪੜ੍ਹੋ : ਰੂਸ ਵਿਰੁੱਧ ਵੋਟਿੰਗ ਲਈ ਭਾਰਤ ਦੇ ਵਾਰ-ਵਾਰ ਗਾਇਬ ਰਹਿਣ 'ਤੇ ਬੋਲਿਆ ਅਮਰੀਕਾ

ਵਾਂਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਸੰਕਟ ਲਈ ਦੋਸ਼ੀ ਲੋਕ ਯੂਕ੍ਰੇਨ ਸੰਕਟ 'ਚ ਆਪਣੀ ਭੂਮਿਕਾ 'ਤੇ ਵਿਚਾਰ ਕਰਨਗੇ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਅਤੇ ਸਮੱਸਿਆ ਦੇ ਹੱਲ ਲਈ ਕਾਰਵਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਨਿਊਯਾਰਕ ਟਾਈਮਜ਼ ਦੀ ਖਬਰ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ ਅਤੇ ਮੁੱਦਿਆਂ ਤੋਂ ਧਿਆਨ ਹਟਾਉਣ ਅਤੇ ਦੂਜਿਆਂ 'ਤੇ ਦੋਸ਼ ਲਾਉਣ ਦੀ ਇਕ ਨਿੰਦਣਯੋਗ ਕੋਸ਼ਿਸ਼ ਹੈ। 'ਦਿ ਟਾਈਮਜ਼' ਨੇ ਆਪਣੀ ਖ਼ਬਰ 'ਚ ਅਧਿਕਾਰੀਆਂ ਵੱਲੋਂ ਭਰੋਸੇਯੋਗ ਮੰਨੀ ਜਾਣ ਵਾਲੀ 'ਪੱਛਮੀ ਖੁਫ਼ੀਆ ਰਿਪੋਰਟ' ਦਾ ਹਵਾਲਾ ਦਿੱਤਾ ਹੈ। ਖ਼ਬਰ 'ਚ ਕਿਹਾ ਗਿਆ ਹੈ ਕਿ ਸੀਨੀਅਰ ਚੀਨੀ ਅਧਿਕਾਰੀਆਂ ਨੂੰ ਪਿਛਲੇ ਹਫ਼ਤੇ ਹਮਲੇ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਦੀਆਂ ਯੁੱਧ ਯੋਜਨਾਵਾਂ ਜਾਂ ਇਰਾਦਿਆਂ ਦੇ ਬਾਰੇ 'ਚ ਕੁਝ ਪੱਧਰ 'ਤੇ ਜਾਣਕਾਰੀ ਸੀ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਕਰੀਬ 500 ਰੂਸੀ ਫੌਜੀ ਮਾਰੇ ਗਏ ਤੇ 1597 ਜ਼ਖਮੀ ਹੋਏ : ਮਾਸਕੋ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News