ਚੀਨ ਨੇ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ
Thursday, Mar 24, 2022 - 08:20 PM (IST)
ਬੀਜਿੰਗ-ਚੀਨ ਨੇ ਯੂਕ੍ਰੇਨ 'ਚ ਵਾਸ਼ਿੰਗਟਨ ਦੇ ਸ਼ਾਮਲ ਹੋਣ ਸਬੰਧੀ ਗਲਤ ਸੂਚਨਾ ਫੈਲਾਉਣ 'ਚ ਰੂਸ ਦੀ ਮਦਦ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਮਾਸਕੋ ਲਗਾਤਾਰ ਬੇਬੁਨਿਆਦ ਦਾਅਵੇ ਕਰ ਰਿਹਾ ਹੈ ਕਿ ਯੂਕ੍ਰੇਨ 'ਚ ਅਮਰੀਕਾ ਜੈਵਿਕ ਹਥਿਆਰਾਂ ਦੀ ਗੁਪਤ ਪ੍ਰਯੋਗਸ਼ਾਲਾ ਹੈ। ਚੀਨੀ ਵਿਦੇਸ਼ ਮੰਤਰੀ ਦੇ ਬੁਲਾਰੇ ਵਾਂਗ ਵੇਨਬਿਨ ਨੇ ਵੀਰਵਾਰ ਨੂੰ ਕਿਹਾ ਕਿ ਚੀਨ 'ਤੇ ਯੂਕ੍ਰੇਨ ਨੂੰ ਲੈ ਕੇ ਗਲਤ ਸੂਚਨਾ ਫੈਲਾਉਣ ਦਾ ਦੋਸ਼ ਆਪਣੇ ਆਪ 'ਚ ਇਕ ਝੂਠੀ ਸੂਚਨਾ ਹੈ।
ਇਹ ਵੀ ਪੜ੍ਹੋ : ਮਜੀਠਾ ’ਚ ਮੁੜ ਵੱਡੀ ਵਾਰਦਾਤ, ਲੁਟੇਰਿਆਂ ਨੇ ਸਿਰ ’ਚ ਰਾਡ ਮਾਰ ਕੇ ਲੁੱਟਿਆ ਆੜ੍ਹਤੀ
ਉਨ੍ਹਾਂ ਕਿਹਾ ਕਿ ਚੀਨ ਨੇ ਇਸ ਮਾਮਲੇ 'ਚ ਨਿਰਪੱਖ ਅਤੇ ਗੁੰਮਰਾਹਕੁੰਨ ਤਰੀਕੇ ਨਾਲ ਕੰਮ ਕੀਤਾ ਹੈ। ਵਾਂਗ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨ 'ਚ ਅਮਰੀਕੀ ਜੈਵਿਕ ਪ੍ਰਯੋਗਸ਼ਾਲਾ ਨੂੰ ਲੈ ਕੇ ਅੰਤਰਰਾਸ਼ਟਰੀ ਸਮੂਹ 'ਚ ਗੰਭੀਰ ਚਿੰਤਾਵਾਂ ਜਾਰੀ ਹਨ। ਹਾਲਾਂਕਿ ਸੁਤੰਤਰ ਮਾਹਿਰਾਂ ਨੇ ਇਸ ਤਰ੍ਹਾਂ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ।
ਇਹ ਵੀ ਪੜ੍ਹੋ : ਮੈਂ ਕਿਸੇ ਵੀ ਕੀਮਤ 'ਤੇ ਅਸਤੀਫ਼ਾ ਨਹੀਂ ਦੇਵਾਂਗੇ : ਇਮਰਾਨ ਖਾਨ
ਵਾਂਗ ਨੇ ਕਿਹਾ ਕਿ ਅਮਰੀਕਾ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੈਵਿਕ ਪ੍ਰਯੋਗਸ਼ਾਲਾ ਸਬੰਧੀ ਇਹ ਦਾਅਵੇ ਝੂਠੇ ਹਨ ਜਾਂ ਨਹੀਂ। ਚੀਨ ਨੇ ਦਾਅਵਾ ਕੀਤਾ ਹੈ ਕਿ ਉਹ ਜੰਗ 'ਚ ਪੂਰੀ ਤਰ੍ਹਾਂ ਨਿਰਪੱਖ ਹੈ ਪਰ ਇਹ ਵੀ ਕਿਹਾ ਕਿ ਰੂਸ ਨਾਲ ਉਸ ਦੀ ਅਸੀਮਿਤ ਦੋਸਤੀ ਹੈ। ਚੀਨ ਨੇ ਯੂਕ੍ਰੇਨ 'ਤੇ ਹਮਲੇ ਲਈ ਰੂਸ ਦੀ ਆਲੋਚਨਾ ਕਰਨ ਤੋਂ ਹੁਣ ਤੱਕ ਇਨਕਾਰ ਕੀਤਾ ਹੈ ਅਤੇ ਉਸ ਨੂੰ ਆਪਣਾ ਸਭ ਤੋਂ ਅਹਿਮ ਰਣਨੀਤਕ ਸਾਂਝੇਦਾਰ ਮੰਨਦਾ ਹੈ।
ਇਹ ਵੀ ਪੜ੍ਹੋ : ਸਾਡੇ ਕੋਰੋਨਾ ਰੋਕੂ ਟੀਕੇ ਦੀ ਹਲਕੀ ਖੁਰਾਕ 6 ਸਾਲ ਤੋਂ ਛੋਟੇ ਬੱਚਿਆਂ 'ਤੇ ਵੀ ਅਸਰਦਾਰ : ਮੋਡਰਨਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ