ਚੀਨ ਨੇ ਟਰੰਪ ਨੂੰ ਹਾਂਗਕਾਂਗ ਦੇ ਸਮਰਥਨ ਵਾਲੇ ਬਿੱਲ ਨੂੰ ਵਾਪਸ ਲੈਣ ਦੀ ਕੀਤੀ ਮੰਗ

Thursday, Nov 21, 2019 - 07:10 PM (IST)

ਚੀਨ ਨੇ ਟਰੰਪ ਨੂੰ ਹਾਂਗਕਾਂਗ ਦੇ ਸਮਰਥਨ ਵਾਲੇ ਬਿੱਲ ਨੂੰ ਵਾਪਸ ਲੈਣ ਦੀ ਕੀਤੀ ਮੰਗ

ਬੀਜਿੰਗ (ਏਪੀ)- ਚੀਨ ਨੇ ਅਮਰੀਕੀ ਸੰਸਦ ਵਿਚ ਹਾਂਗਕਾਂਗ ਦੇ ਮਨੁੱਖੀ ਅਧਿਕਾਰ ਦੇ ਸਮਰਥਨ ਵਾਲੇ ਇਕ ਬਿੱਲ ਨੂੰ ਪਾਸ ਕੀਤੇ ਜਾਣ 'ਤੇ ਸਖਤ ਵਿਰੋਧ ਜਤਾਉਂਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਬਿੱਲ ਨੂੰ ਲੈ ਕੇ ਚੀਨ ਨੇ ਬੁੱਧਵਾਰ ਨੂੰ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇਕਰ ਇਹ ਬਿੱਲ ਕਨੂੰਨ ਬਣਿਆ ਤਾਂ ਅਮਰੀਕਾ ਨੂੰ ਜਵਾਬੀ ਕਦਮ ਦਾ ਸਾਮਣਾ ਕਰਨਾ ਪੈ ਸਕਦਾ ਹੈ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਵੀਰਵਾਰ ਨੂੰ ਹਾਂਗਕਾਂਗ ਮਨੁੱਖੀ ਅਧਿਕਾਰ ਤੇ ਲੋਕਤੰਤਰ ਕਾਨੂੰਨ ਚੀਨ ਤੇ ਅਰਧ-ਨਿੱਜੀ ਚੀਨੀ ਭੂਭਾਗ ਵਿਚ ਅਮਰੀਕੀ ਹਿਤਾਂ ਨੂੰ ਨੁਕਸਾਨ ਪਹੁੰਚਾਵੇਗਾ। ਅਮਰੀਕੀ ਸੰਸਦ ਮੈਂਬਰਾਂ ਨੇ ਹਾਂਗਕਾਂਗ ਵਿਚ ਲੋਕਤੰਤਰ ਤੇ ਮਨੁੱਖੀ ਅਧਿਕਾਰ  ਦੇ ਸਮਰਥਨ ਵਿਚ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਨ ਨੇ ਇਸ ਬਿੱਲ 'ਤੇ ਸਖਚ ਇਤਰਾਜ਼ ਜਤਾਇਆ ਹੈ।

ਅਮਰੀਕੀ ਸੰਸਦ ਦੀ ਪ੍ਰਤਿਨਿਧੀ ਸਭਾ ਨੇ ਹਾਂਗਕਾਂਗ ਮਨੁੱਖੀ ਅਧਿਕਾਰ ਤੇ ਲੋਕਤੰਤਰ ਕਾਨੂੰਨ ਪਾਸ ਕਰ ਦਿੱਤਾ। ਇਸ ਬਿੱਲ ਤਹਿਤ ਅਮਰੀਕਾ ਦੇ ਰਾਸ਼ਟਰਪਤੀ ਨੂੰ ਹਾਂਗਕਾਂਗ ਨੂੰ ਮਿਲਣ ਵਾਲੇ ਤਰਜੀਹੀ ਵਪਾਰ ਦਰਜੇ ਦੀ ਹਰ ਸਾਲ ਸਮੀਖਿਆ ਕਰਨੀ ਹੋਵੇਗੀ। ਇਸ ਦੇ ਇਲਾਵਾ ਇਸ ਬਿੱਲ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਹਾਂਗਕਾਂਗ ਵਿਚ ਆਜ਼ਾਦੀ ਨੂੰ ਕੁਚਲਿਆ ਜਾਂਦਾ ਹੈ ਤਾਂ ਉਸ ਨੂੰ ਅਮਰੀਕਾ ਦੇ ਵਲੋਂ ਦਰਜਾ ਹਾਸਲ ਹੈ, ਉਸ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਇਸ ਬਿੱਲ ਨੂੰ ਹੁਣ ਰਾਸ਼ਟਰਪਤੀ ਟਰੰਪ ਦੇ ਕੋਲ ਭੇਜਿਆ ਗਿਆ ਹੈ ।


author

Baljit Singh

Content Editor

Related News