ਚੀਨ ਨੇ ਦਾਸੂ ਡੈਮ 'ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੰਜੀਨੀਅਰਾਂ ਦੀ ਮੌਤ 'ਤੇ ਪਾਕਿ ਤੋਂ ਮੰਗਿਆ 285 ਕਰੋੜ ਮੁਆਵਜ਼ਾ

Sunday, Oct 17, 2021 - 01:38 PM (IST)

ਚੀਨ ਨੇ ਦਾਸੂ ਡੈਮ 'ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੰਜੀਨੀਅਰਾਂ ਦੀ ਮੌਤ 'ਤੇ ਪਾਕਿ ਤੋਂ ਮੰਗਿਆ 285 ਕਰੋੜ ਮੁਆਵਜ਼ਾ

ਇਸਲਾਮਾਬਾਦ (ਏ. ਐੱਨ. ਆਈ.)- ਚੀਨ ਨੇ ਆਪਣੇ ਸਦਾਬਹਾਰ ਮਿੱਤਰ ਪਾਕਿਸਤਾਨ ਨੂੰ ਅੱਖ ਦਿਖਾਉਂਦੇ ਹੋਏ ਸ਼ਰਤ ਰੱਖੀ ਹੈ ਕਿ ਜਦੋਂ ਤੱਕ ਇੰਜੀਨੀਅਰਾਂ ਦੀ ਮੌਤ ’ਤੇ 285 ਕਰੋੜ ਰੁਪਏ ਦੇ ਮੁਆਵਜ਼ੇ ਦਾ ਭੁਗਤਾਨ ਨਹੀਂ ਹੋ ਜਾਂਦਾ ਓਦੋਂ ਤੱਕ ਬਿਜਲੀ ਪ੍ਰਾਜੈਕਟ ਦਾਸੂ ਡੈਮ ਦਾ ਕੰਮ ਦੁਬਾਰਾ ਸ਼ੁਰੂ ਨਹੀਂ ਹੋਵੇਗਾ।

ਜਲ ਸੋਮਾ ਮੰਤਰਾਲਾ ਦੇ ਸਕੱਤਰ ਡਾ. ਸ਼ਾਹਜੇਬ ਖਾਨ ਬੰਗਸ਼ ਮੁਤਾਬਕ ਜੁਲਾਈ ਵਿਚ ਚੀਨੀ ਇੰਜੀਨੀਅਰਾਂ ’ਤੇ ਹਮਲੇ ਤੋਂ ਬਾਅਦ ਪ੍ਰਾਜੈਕਟ ਵਿਚ ਸਿਵਲ ਨਿਰਮਾਣ ਨਾਲ ਜੁੜਿਆ ਕੰਮ ਠੱਪ ਪਿਆ ਹੈ। ਵਿਦੇਸ਼ ਮੰਤਰਾਲਾ, ਵਿੱਤ ਮੰਤਰਾਲਾ, ਅੰਦਰੂਨੀ ਮੰਤਰਾਲਾ, ਜਲ ਸੋਮਾ ਮੰਤਰਾਲਾ ਅਤੇ ਚੀਨੀ ਦੂਤਘਰ ਮੁਆਵਜ਼ੇ ਦੇ ਪੈਕੇਜ ਦੇ ਨਾਲ ਪ੍ਰਾਜੈਕਟ ’ਤੇ ਫਿਰ ਤੋਂ ਕਾਰਜ ਸ਼ੁਰੂ ਕਰਨ ਸਬੰਧੀ ਕੰਮ ਕਰ ਰਹੇ ਹਨ। ਸੂਤਰਾਂ ਮੁਤਾਬਕ ਸਬੰਧਤ ਮੰਤਰਾਲਿਆਂ ਦੇ ਸਕੱਤਰਾਂ ਵਾਲੀ ਸੰਚਾਲਨ ਕਮੇਟੀ ਚੀਨੀ ਸਰਕਾਰ ਵਲੋਂ ਮੰਗੇ ਜਾ ਰਹੇ ਮੁਆਵਜ਼ੇ ਦੀ ਮਾਤਰਾ ਨੂੰ ਲੈ ਕੇ ਚਰਚਾ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕਮੇਟੀ ਨੇ ਇਕ ਉਪ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਸਾਰੇ ਸਬੰਧਤ ਮੰਤਰਾਲਾ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ : ਘਰ 'ਚ ਲੱਗੀ ਅੱਗ, ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ 

ਜ਼ਿਕਰਯੋਗ ਹੈ ਕਿ 14 ਜੁਲਾਈ ਨੂੰ ਵਿਸਫੋਕਟ ਨਾਲ ਲੱਦੀ ਇਕ ਕਾਰ ਨਾਲ ਟੱਕਰ ਤੋਂ ਬਾਅਦ ਕੰਮ ’ਤੇ ਲੈ ਜਾ ਰਹੀ ਬੱਸ ਦਰਿਆ ਵਿਚ ਡਿੱਗ ਗਈ ਸੀ ਜਿਸ ਵਿਚ 9 ਚੀਨੀ ਇੰਜੀਨੀਅਰ, 2 ਸਥਾਨਕ ਅਤੇ ਫਰੰਟੀਅਰ ਕਾਂਸਟੇਬਰੀ (ਐੱਫ. ਸੀ.) ਦੇ 2 ਮੁਲਾਜ਼ਮਾਂ ਸਮੇਤ 13 ਲੋਕ ਮਾਰੇ ਗਏ ਸਨ ਅਤੇ 2 ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।ਸੂਤਰਾਂ ਮੁਤਾਬਕ ਜਲ ਸੋਮਾ ਮੰਤਰਾਲਾ ਦੇ ਸਕੱਤਰ ਨੂੰ ਉਮੀਦ ਹੈ ਕਿ ਮੁਆਵਜ਼ੇ ਦੇ ਮੁੱਦੇ ਨੂੰ 1-2 ਹਫਤੇ ਦੇ ਅੰਦਰ ਲਿਆ ਜਾਵੇਗਾ। ਇਸਦੇ ਬਾਅਦ ਸਾਈਟ ’ਤੇ ਸਿਵਲ ਵਰਕ ਫਿਰ ਤੋਂ ਸ਼ੁਰੂ ਹੋ ਜਾਏਗਾ।

ਨੋਟ- ਚੀਨ ਨੇ ਆਪਣੇ ਸਦਾਬਹਾਰ ਦੋਸਤ ਪਾਕਿਸਤਾਨ ਤੋਂ ਮੰਗਿਆ 285 ਕਰੋੜ ਰੁਪਏ ਦਾ ਮੁਆਵਜ਼ਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News