ਕੋਵਿਡ-19: ਦੁਨੀਆ 'ਚ 24 ਘੰਟੇ 'ਚ 321 ਲੋਕਾਂ ਦੀ ਮੌਤ, ਅੰਕੜਾ 4900 ਦੇ ਪਾਰ

Friday, Mar 13, 2020 - 09:43 AM (IST)

ਕੋਵਿਡ-19: ਦੁਨੀਆ 'ਚ 24 ਘੰਟੇ 'ਚ 321 ਲੋਕਾਂ ਦੀ ਮੌਤ, ਅੰਕੜਾ 4900 ਦੇ ਪਾਰ

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦੁਨੀਆ ਦੇ 127 ਦੇਸ਼ਾਂ ਵਿਚ ਫੈਲ ਚੁੱਕਾ ਹੈ। ਕੋਰੋਨਾ ਦਾ ਕਹਿਰ ਚੀਨ ਵਿਚ ਤਾਂ ਘੱਟ ਰਿਹਾ ਹੈ ਪਰ ਦੁਨੀਆ ਭਰ ਦੇ ਦੂਜੇ ਦੇਸ਼ਾਂ ਵਿਚ ਇਨਫੈਕਟਿਡ ਹੋਣ ਵਾਲਿਆਂ ਅਤੇ ਮਰਨ ਵਾਲਿਆਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਕੋਰੋਨਾ ਨਾਲ ਦੁਨੀਆ ਵਿਚ 4,900 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 

PunjabKesari

ਚੀਨ ਦੇ ਬਾਅਦ ਇਟਲੀ ਅਤੇ ਈਰਾਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਦੁਨੀਆ ਭਰ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ 321 ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਦੁਨੀਆ ਵਿਚ ਇਸ ਵਾਇਰਸ ਨਾਲ ਮੌਤ ਦਾ ਅੰਕੜਾ 4,982 ਤੱਕ ਪਹੁੰਚ ਗਿਆ ਹੈ। ਵਿਸ਼ਵ ਵਿਚ ਕੁੱਲ 1,34,723 ਲੋਕ ਇਨਫੈਕਟਿਡ ਹਨ ਜਦਕਿ ਕੁੱਲ 70,382 ਲੋਕਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

PunjabKesari

ਇਟਲੀ ਵਿਚ ਮੌਤ ਦਾ ਅੰਕੜਾ 1000 ਦੇ ਪਾਰ
ਇਟਲੀ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਦੇਸ਼ ਵਿਚ ਕੋਰੋਨਾ ਕਾਬੂ ਵਿਚ ਨਹੀਂ ਆ ਰਿਹਾ। ਇੱਥੇ ਮਰਨ ਵਾਲਿਆਂ ਦੀ ਗਿਣਤੀ 1000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪਿਛਲ਼ੇ 24 ਘੰਟਿਆਂ ਵਿਚ ਇਟਲੀ ਵਿਚ ਇਸ ਬੀਮਾਰੀ ਨਾਲ 189 ਲੋਕਾਂ ਦੀ ਮੌਤ ਹੋਈ ਹੈ। ਇਟਲੀ ਵਿਚ ਸਿਰਫ 2 ਹਫਤੇ ਵਿਚ ਮਰਨ ਵਾਲਿਆਂ ਦੀ ਗਿਣਤੀ 1,016 ਹੋ ਗਈ ਹੈ।

PunjabKesari

ਭਾਰਤ ਵਿਚ 70 ਤੋਂ ਵੱਧ ਲੋਕ ਇਨਫੈਕਟਿਡ
ਭਾਰਤ ਵਿਚ ਵੀ ਇਸ ਜਾਨਲੇਵਾ ਵਾਇਰਸ ਦੇ 76 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਇਕ ਵਿਅਕਤੀ ਦੀ ਮੌਤ ਹੋਈ ਹੈ। ਸਾਵਧਾਨੀ ਦੇ ਮੱਦੇਨਜ਼ਰ ਸਰਕਾਰ ਨੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦਾ ਵੀਜ਼ਾ 15 ਅਪ੍ਰੈਲ ਤੱਕ ਰੱਦ ਕਰ ਦਿੱਤਾ ਹੈ। ਇਸ ਪਾਬੰਦੀ ਨਾਲ ਡਿਪਲੋਮੈਟਾਂ, ਅਧਿਕਾਰੀਆਂ, ਸੰਯੁਕਤ ਰਾਸ਼ਟਰ ਸੰਘ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਕਰਮਚਾਰੀਆਂ ਨੂੰ ਛੋਟ ਮਿਲੇਗੀ। ਇਹ ਪਾਬੰਦੀ 13 ਮਾਰਚ ਮਤਲਬ ਅੱਜ ਤੋਂ ਹੀ ਲਾਗੂ ਹੋ ਜਾਵੇਗੀ।

PunjabKesari

ਅਮਰੀਕਾ ਨੇ ਯਾਤਰਾ 'ਤੇ ਲਗਾਈ ਪਾਬੰਦੀ
ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਗਲੇ ਇਕ ਮਹੀਨੇ ਲਈ ਯੂਰਪ ਤੋਂ ਅਮਰੀਕਾ ਦੀਆਂ ਸਾਰੀਆਂ ਯਾਤਰਾਵਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਭਾਵੇਂਕਿ ਯੂਕੇ ਨੂੰ ਇਸ ਰੋਕ ਤੋਂ ਵੱਖਰੇ ਰੱਖਿਆ ਗਿਆ ਹੈ। ਅਮਰੀਕਾ ਵਿਚ ਇਸ ਵਾਇਰਸ ਨਾਲ ਹੁਣ ਤੱਕ 38 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1300 ਲੋਕ ਇਨਫੈਕਟਿਡ ਦੱਸੇ ਜਾ ਰਹੇ ਹਨ।

PunjabKesari

ਬ੍ਰਿਟੇਨ ਵਿਚ 10 ਹਜ਼ਾਰ ਲੋਕਾਂ ਦੇ ਇਨਫੈਕਟਿਡ ਹੋਣ ਦਾ ਖਦਸ਼ਾ
ਬ੍ਰਿਟੇਨ ਨੇ ਵੀਰਵਾਰ ਨੂੰ ਦੇਸ਼ ਵਿਚ 5 ਤੋਂ 10 ਹਜ਼ਾਰ ਲੋਕਾਂ ਦੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਦਾ ਖਦਸ਼ਾ ਜ਼ਾਹਰ ਕੀਤਾ। ਸਰਕਾਰ ਦੇ ਮੁੱਖ ਸਲਾਹਕਾਰ ਪੈਟ੍ਰਿਕ ਵਾਲੰਸ ਨੇ ਕਿਹਾ ਕਿ ਹੁਣ ਤੱਕ 590 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਪਰ ਇਸ ਵਾਇਰਸ ਨਾਲ 5,000 ਤੋਂ 10,000 ਲੋਕਾਂ ਦੇ ਇਨਫੈਕਟਿਡ ਹੋਣ ਦਾ ਖਦਸ਼ਾ ਹੈ।

ਪੜ੍ਹੋ ਇਹ ਅਹਿਮ ਖਬਰ- 'ਕੋਵਿਡ-19 ਨਾਲ ਲੜਨ ਲਈ ਸੈਨੇਟਾਈਜ਼ਰ ਤੋਂ ਬਿਹਤਰ ਹੈ ਸਾਬਣ'

ਦੁਨੀਆ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ ਹੋਈਆਂ ਮੌਤਾਂ
ਚੀਨ               3,176
ਇਟਲੀ            1,016
ਈਰਾਨ            429
ਦੱਖਣੀ ਕੋਰੀਆ   67 
ਸਪੇਨ             86 
ਫਰਾਂਸ            61
ਜਰਮਨੀ         06
ਅਮਰੀਕਾ        41
ਸਵਿਟਜ਼ਰਲੈਂਡ  07
ਜਾਪਾਨ          19
ਬ੍ਰਿਟੇਨ          10
ਨੀਦਰਲੈਂਡ       05
ਇਰਾਕ           08
ਭਾਰਤ           01


author

Vandana

Content Editor

Related News