ਚੀਨ ਨੇ ਕੀਤੀ ਕਵਾਡ ਦੀ ਆਲੋਚਨਾ, ਕਿਹਾ-ਉਸ ਨੂੰ ਨਹੀਂ ਮਿਲੇਗਾ ਕੋਈ ਸਮਰਥਨ

Friday, Sep 24, 2021 - 06:54 PM (IST)

ਬੀਜਿੰਗ-ਚੀਨ ਨੇ ਵਾਸ਼ਿੰਗਟਨ 'ਚ ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੇ ਨੇਤਾਵਾਂ ਦਰਮਿਆਨ ਕਵਾਡ ਸ਼ਿਖਰ ਸੰਮੇਲਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਮੂਹ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ 'ਖਾਸ ਤੌਰ 'ਤੇ ਬੰਦ ਸਮੂਹ' ਦਾ ਗਠਨ ਸਮੇਂ ਦੇ ਰੁਝਾਨ ਦੇ ਵਿਰੁੱਧ ਹੈ ਅਤੇ ਇਸ ਨੂੰ 'ਕੋਈ ਸਮਰਥਨ ਨਹੀਂ' ਮਿਲੇਗਾ। ਕਵਾਡ ਦੇਸ਼ਾਂ ਦੇ ਨੇਤਾਵਾਂ ਦੀ ਆਹਮੋ-ਸਾਹਮਣੇ ਹੋਣ ਵਾਲੀ ਇਹ ਪਹਿਲੀ ਬੈਠਕ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਵਰਤੋਂ ਅੱਤਵਾਦ ਲਈ ਨਾ ਕਰਨ ਦੇਣ ਦੀ ਵਚਨਬੱਧਤਾ ਨਿਭਾਏ ਤਾਲਿਬਾਨ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਹਮਰੁਤਬਾ ਆਸਟ੍ਰੇਲੀਆ ਦੇ ਸਕਾਟ ਮਾਰਸਿਨ ਅਤੇ ਜਾਪਾਨ ਦੇ ਯੋਸ਼ੀਹੀਦੇ ਸੁਗਾ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ 'ਚ ਪਹਿਲੀ ਵਾਰ ਆਯੋਜਿਤ ਹੋਣ ਵਾਲੇ ਕਵਾਡ ਸ਼ਿਖਰ ਸੰਮੇਲਨ ਲਈ ਅਮਰੀਕੀ ਰਾਜਧਾਨੀ 'ਚ ਇਕੱਠੇ ਹੋਏ ਹਨ। ਕਵਾਡ ਸ਼ਿਖਰ ਸੰਮੇਲਨ ਨੂੰ ਲੈ ਕੇ ਚੀਨ ਦੀ ਪ੍ਰਤੀਕਿਰਿਆ ਦੇ ਬਾਰੇ 'ਚ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਮੀਡੀਆ ਕਰਮਚਾਰੀਆਂ ਨੂੰ ਕਿਹਾ ਕਿ ਚਾਰਾਂ ਦੇਸ਼ਾਂ ਦੇ ਸਮੂਹਾਂ ਨੂੰ ਕਿਸੇ ਤੀਸਰੇ ਦੇਸ਼ ਅਤੇ ਉਸ ਦੇ ਹਿੱਤਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ 'ਚ ਟੀਕਿਆਂ ਦੀ ਅਸਮਾਨਤਾ ਦਾ ਮੁੱਦਾ ਚੁੱਕਣਗੇ ਅਫਰੀਕੀ ਨੇਤਾ

ਉਨ੍ਹਾਂ ਨੇ ਕਿਹਾ ਕਿ ਚੀਨ ਹਮੇਸ਼ਾ ਮੰਨਦਾ ਹੈ ਕਿ ਕਿਸੇ ਵੀ ਖੇਤਰੀ ਸਹਿਯੋਗ ਤੰਤਰ ਨੂੰ ਕਿਸੇ ਤੀਸਰੇ ਪੱਖ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਅਤੇ ਉਸ ਦੇ ਹਿੱਤਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਕਿਸੇ ਤੀਸਰੇ ਦੇਸ਼ ਵਿਰੁੱਧ ਖਾਸ ਤੌਰ 'ਤੇ ਬੰਦ ਸਮੂਹ ਦਾ ਗਠਨ ਮੌਜੂਦਾ ਸਮੇਂ ਦੇ ਰੁਝਾਨ ਅਤੇ ਖੇਤਰ ਦੇ ਦੇਸ਼ਾਂ ਦੀ ਇੱਛਾ ਦੇ ਵਿਰੁੱਧ ਹੈ। ਇਸ ਨੂੰ ਕੋਈ ਸਮਰਥਨ ਨਹੀਂ ਮਿਲੇਗਾ। ਦੱਖਣੀ ਚੀਨ ਸਾਗਰ 'ਚ ਚੀਨੀ ਦਾਅਵਿਆਂ ਦਾ ਬਚਾਅ ਕਰਦੇ ਹੋਏ ਬੁਲਾਰੇ ਨੇ ਕਿਹਾ ਕਿ ਚੀਨ ਵਿਸ਼ਵ ਸ਼ਾਂਤੀ ਦਾ ਨਿਰਮਾਤਾ, ਗਲੋਬਲ ਵਿਕਾਸ 'ਚ ਯੋਗਦਾਨ ਦੇਣ ਵਾਲਾ ਅਤੇ ਵਿਸ਼ਵ ਵਿਵਸਥਾ ਨੂੰ ਕਾਇਮ ਰੱਖਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਦੇ ਵਿਕਾਸ ਦਾ ਮਤਲਬ ਹੈ ਕਿ ਦੁਨੀਆ 'ਚ ਸ਼ਾਂਤੀ ਅਤੇ ਸਥਿਰਤਾ ਲਈ ਵਿਕਾਸ ਅਤੇ ਇਸ ਲਈ ਸਾਰਿਆਂ ਨੂੰ ਏਸ਼ੀਆ ਪ੍ਰਸ਼ਾਂਤ 'ਚ ਸ਼ਾਂਤੀ, ਸਥਿਰਤਾ ਅਤੇ ਵਿਕਾਸ 'ਚ ਚੀਨ ਦਾ ਯੋਗਦਾਨ ਦੇਖਣਾ ਹੈ। 

ਇਹ ਵੀ ਪੜ੍ਹੋ : ਕਮਲਾ ਹੈਰਿਸ ਨੇ 10 ਬਿਲੀਅਨ ਡਾਲਰ ਦਾ ਗਲੋਬਲ ਫੰਡ ਬਣਾਉਣ ਦੀ ਕੀਤੀ ਮੰਗ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News