ਅਮਰੀਕਾ ਨੇ ਆਪਣੇ ਰਾਜਦੂਤਾਂ ਨੂੰ ਦਿੱਤੀ ਚੀਨ ਛੱਡਣ ਦੀ ਸਲਾਹ
Thursday, Jan 27, 2022 - 04:09 PM (IST)
ਬੀਜਿੰਗ : ਅਮਰੀਕਾ ਦੀਆਂ ਬੀਜਿੰਗ 'ਚ ਸਖ਼ਤ ਪਾਬੰਦੀਆਂ ਨੂੰ ਲੈ ਕੇ ਆਪਣੇ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦੀ ਸਲਾਹ ਦੇਣ 'ਤੇ ਡ੍ਰੈਗਨ ਭੜਕ ਗਿਆ ਹੈ। ਚੀਨ ਨੇ ਬੁੱਧਵਾਰ ਨੂੰ ਅਮਰੀਕੀ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੀਜਿੰਗ ਦੇ ਸਖ਼ਤ ਮਹਾਂਮਾਰੀ ਵਿਰੋਧੀ ਉਪਾਵਾਂ ਤੋਂ ਬਚਣ ਲਈ ਦੇਸ਼ ਛੱਡਣ ਦੀ ਅਮਰੀਕਾ ਦੀ ਪੇਸ਼ਕਸ਼ 'ਤੇ ਗੰਭੀਰ ਚਿੰਤਾ ਅਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਇਸ ਨੂੰ 'ਗੁੰਮਰਾਹਕੁੰਨ' ਫ਼ੈਸਲਾ ਕਰਾਰ ਦਿੱਤਾ। ਨਾਲ ਹੀ ਕਿਹਾ ਕਿ ਅਮਰੀਕਾ ਦਾ ਇਹ ਫ਼ੈਸਲਾ ਉਸ ਦੇ ਕਰਮਚਾਰੀਆਂ ਲਈ ਸੰਕਰਮਣ ਦਾ ਹੋਰ ਖ਼ਤਰਾ ਪੈਦਾ ਕਰੇਗਾ। ਦਰਅਸਲ, ਅਮਰੀਕੀ ਦੂਤਾਵਾਸ ਨੇ ਬੀਜਿੰਗ 'ਚ ਲਗਾਈਆਂ ਸਖ਼ਤ ਪਾਬੰਦੀਆਂ ਦੇ ਮੱਦੇਨਜ਼ਰ ਆਪਣੀ ਸਰਕਾਰ ਨੂੰ ਡਿਪਲੋਮੈਟਾਂ ਨੂੰ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਉਹ ਆਪਣੇ ਅਨੁਸਾਰ ਖੁੱਲ੍ਹੇ ਮਾਹੌਲ 'ਚ ਪਰਿਵਾਰਾਂ ਨੂੰ ਲੈ ਜਾ ਸਕਣ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ, ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਅਮਰੀਕਾ ਲਿਆ ਰਿਹੈ ਨਵੀਂ ਵੀਜ਼ਾ ਤਜਵੀਜ਼
ਕੋਰੋਨਾ ਦੀ ਮਾਰ ਚੀਨ ਦੇ ਬੀਜਿੰਗ ਤੱਕ ਪਹੁੰਚ ਗਈ ਹੈ, ਜਿੱਥੇ ਫਰਵਰੀ 'ਚ ਵਿੰਟਰ ਓਲੰਪਿਕ ਖੇਡਾਂ ਹੋਣੀਆਂ ਹਨ। ਇਨਫੈਕਸ਼ਨ ਦੀ ਇਸ ਰਫਤਾਰ ਨੂੰ ਰੋਕਣ ਲਈ ਚੀਨ ਨੇ ਵੀ ਬਹੁਤ ਸਖ਼ਤ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ 'ਤੇ ਓਲੰਪਿਕ 'ਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਚੀਨ ਦੇ ਸਰਕਾਰੀ ਅਖਬਾਰ 'ਗਲੋਬਲ ਟਾਈਮਜ਼' ਨੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸਰੋਤ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ, "ਅਮਰੀਕੀ ਵਿਦੇਸ਼ ਵਿਭਾਗ ਨੇ 'ਚੀਨ 'ਚ ਮਹਾਂਮਾਰੀ ਦੀ ਸਥਿਤੀ' ਦਾ ਹਵਾਲਾ ਦਿੰਦੇ ਹੋਏ, ਆਪਣੇ ਦੂਤਾਵਾਸਾਂ ਅਤੇ ਕੌਂਸਲੇਟਾਂ ਨੂੰ ਆਪਣੇ ਕਰਮਚਾਰੀਆਂ ਦੇ ਪ੍ਰਸਥਾਨ ਨੂੰ ਮਨਜ਼ੂਰੀ ਦੇਣ ਦੀ ਯੋਜਨਾ 'ਤੇ ਵਿਚਾਰ ਕਰ ਰਿਹਾ ਹੈ।''
ਇਹ ਵੀ ਪੜ੍ਹੋ: ਥਾਈਲੈਂਡ 'ਭੰਗ' ਨੂੰ ਅਪਰਾਧ ਦੇ ਦਾਇਰੇ 'ਚੋਂ ਬਾਹਰ ਕਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣਿਆ
ਹਾਂਗਕਾਂਗ ਤੋਂ ਪ੍ਰਕਾਸ਼ਿਤ 'ਸਾਊਥ ਚਾਈਨਾ ਮਾਰਨਿੰਗ ਪੋਸਟ' ਨੇ ਖਬਰ ਦਿੱਤੀ ਹੈ ਕਿ ਅਮਰੀਕਾ ਦਾ ਇਹ ਕਦਮ ਸ਼ਾਇਦ ਚੀਨ 'ਚ ਉਸ ਦੇ ਡਿਪਲੋਮੈਟਾਂ ਵੱਲੋਂ ਪ੍ਰਗਟਾਈ ਗਈ ਚਿੰਤਾ ਦੇ ਮੱਦੇਨਜ਼ਰ ਆਇਆ ਹੈ। ਇਸ ਰਿਪੋਰਟ 'ਤੇ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਇੱਥੇ ਇਕ ਮੀਡੀਆ ਬ੍ਰੀਫਿੰਗ 'ਚ ਕਿਹਾ ਕਿ ਚੀਨ ਦੇ ਐਂਟੀ-ਕੋਰੋਨਾ ਵਾਇਰਸ ਨਿਯਮ ਡਿਪਲੋਮੈਟਾਂ ਦੇ ਇਲਾਜ ਸੰਬੰਧੀ ਅੰਤਰਰਾਸ਼ਟਰੀ ਸੰਧੀਆਂ ਅਨੁਸਾਰ ਹਨ, ਨਾਲ ਹੀ ਚੀਨ ਕੋਵਿਡ ਲਾਗ 'ਚ ਇਸ ਸਮੇਂ ਸਭ ਤੋਂ ਉੱਪਰ ਹੈ।
ਇਹ ਵੀ ਪੜ੍ਹੋ: ਪਾਕਿ: ਕਤਲ ਦੇ ਦੋਸ਼ੀ ਨੇ ਜੇਲ੍ਹ 'ਚੋਂ ਪ੍ਰੀਖਿਆ ’ਚ ਕੀਤਾ ਟਾਪ, ਇਨਾਮ ਵਜੋਂ ਮਿਲਿਆ ਇਹ ਮੌਕਾ
ਸਖ਼ਤ ਉਪਾਵਾਂ ਦਾ ਬਚਾਅ ਕਰਦੇ ਹੋਏ ਝਾਓ ਨੇ ਕਿਹਾ, ''ਚੀਨ ਦੇ ਮਹਾਂਮਾਰੀ ਵਿਰੋਧੀ ਅਤੇ ਨਿਯੰਤਰਣ ਪ੍ਰੋਟੋਕੋਲ ਸਖ਼ਤ ਅਤੇ ਵਿਗਿਆਨ ਅਧਾਰਤ ਹਨ। ਸਾਡੇ ਪ੍ਰਭਾਵਸ਼ਾਲੀ ਉਪਾਵਾਂ ਨੇ ਚੀਨ 'ਚ ਵਿਦੇਸ਼ੀ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਹੈ।'' ਚੀਨ ਦੇ ਸਿਹਤ ਮਿਸ਼ਨ ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਕੋਵਿਡ-19 ਨਾਲ ਸੰਕਰਮਿਤ 2487 ਮਰੀਜ਼ਾਂ ਦਾ ਚੀਨ ਦੇ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ 'ਚ ਇਲਾਜ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।