ਪੱਤਰਕਾਰਾਂ ਤੇ ਵਿਦੇਸ਼ੀ ਵਿਦਿਆਰਥੀਆਂ ’ਤੇ ਚੀਨ ਦੀ ਤਿੱਖੀ ਨਜ਼ਰ, ਕੈਮਰਿਆਂ ਨਾਲ ਕਰ ਰਿਹਾ ਨਿਗਰਾਨੀ

Wednesday, Dec 01, 2021 - 05:32 PM (IST)

ਪੱਤਰਕਾਰਾਂ ਤੇ ਵਿਦੇਸ਼ੀ ਵਿਦਿਆਰਥੀਆਂ ’ਤੇ ਚੀਨ ਦੀ ਤਿੱਖੀ ਨਜ਼ਰ, ਕੈਮਰਿਆਂ ਨਾਲ ਕਰ ਰਿਹਾ ਨਿਗਰਾਨੀ

ਬੀਜਿੰਗ– ਚੀਨ ਦੁਨੀਆ ਦੀ ਸਭ ਤੋਂ ਆਧੁਨਿਕ ਨਿਗਰਾਨੀ ਪ੍ਰਣਾਲੀ ਵਿਕਸਿਤ ਕਰਨਾ ਚਾਹੁੰਦਾ ਹੈ। ਇਸੇ ਯੋਜਨਾ ਤਹਿਤ ਚੀਨ ਨੇ ਪੱਤਰਕਾਰਾਂ, ਕੌਮਾਂਤਰੀ ਵਿਦਿਆਰਥੀਆਂ ਅਤੇ ਹੋਰ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਇਕ ਨਿਗਰਾਨੀ ਪ੍ਰਣਾਲੀ ਬਣਾਈ ਹੈ। ਚੀਨ ਦੇ ਸਭ ਤੋਂ ਵੱਡੇ ਸੂਬੇ ਹੇਨਾਨ ਦੀ ਸਰਕਾਰ ਨੇ 29 ਜੁਲਾਈ ਨੂੰ ਇਕ ਟੈਂਡਰ ਜਾਰੀ ਕੀਤਾ ਸੀ ਜਿਸ ਵਿਚ ਮੀਡੀਆ ਨਾਲ ਜੁੜੇ ਲੋਕਾਂ ਦੇ ਸੂਬੇ ’ਚ ਆਉਣ ’ਤੇ ਉਨ੍ਹਾਂ ਦਾ ਬਿਊਰਾ ਇਕੱਠਾ ਕਰਨ ਦੀ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ। ਇਸ ਤਹਿਤ ਹੇਨਾਨ ਸੂਬੇ ’ਚ ਤਿੰਨ ਹਜ਼ਾਰ ਅਜਿਹੇ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਨਾਲ ਚਿਹਰੇ ਦੀ ਪਛਾਣ ਕੀਤੀ ਜਾ ਸਕੇ। 

ਇਨ੍ਹਾਂ ਕੈਮਰਿਆਂ ਨੂੰ ਰਾਸ਼ਟਰੀ ਅਤੇ ਖੇਤਰੀ ਡਾਟਾਬੇਸ ਨਾਲ ਜੋੜਿਆ ਗਿਆ ਹੈ। ਇਸ ਲਈ 17 ਸੰਬਰ ਨੂੰ ਇਕ ਚੀਨੀ ਤਕਨੀਕੀ ਕੰਪਨੀ ਨਿਓਸਾਫਟ ਨਾਲ 7,82,000 ਡਾਲਰ ਦੀ ਡੀਲ ਕੀਤੀ ਸੀ। ਇਸ ਕੰਪਨੀ ਨੂੰ ਆਪਣਾ ਕੰਮ ਦੋ ਮਹੀਨਿਆਂ ’ਚ ਪੂਰਾ ਕਰਨਾ ਸੀ, ਜੋ ਹੁਣ ਖਤਮ ਹੋ ਚੁੱਕਾ ਹੈ। ਦੱਸਿਆ ਜਾਂਦਾ ਹੈ ਕਿ ਜਨਤਕ ਥਾਵਾਂ ’ਤੇ ਲੱਖਾਂ ਕੈਮਰੇ ਲਗਾ ਕੇ ਸਮਾਰਟਫੋਨ ਅਤੇ ਫੇਸੀਅਲ ਰਿਕੋਗਨੀਸ਼ਨ ਰਾਹੀਂ ਲੋਕਾਂ ’ਤੇ ਨਜ਼ਰ ਰੱਖੀ ਜਾਵੇਗੀ। ਇਸ ਘਟਨਾਕ੍ਰਮ ’ਤੇ ਨਜ਼ਰ ਰੱਖਣ ਵਾਲੀ ਅਮਰੀਕੀ ਨਿਗਰਾਨੀ ਏਜੰਸੀ ਆਈ.ਪੀ.ਵੀ.ਐੱਮ. ਮੁਤਾਬਕ, ਜਨਤਕ ਸੁਰੱਖਿਆ ਦੇ ਨਾਂ ’ਤੇ ਵਿਸ਼ੇਸ਼ ਰੂਪ ਨਾਲ ਪੱਤਰਕਾਰਾਂ ਅਤੇ ਵਿਦੇਸ਼ ਤੋਂ ਪੜ੍ਹਨ ਆਏ ਵਿਦਿਆਰਥੀਆਂ ’ਤੇ ਖਾਸਤੌਰ ’ਤੇ ਇਸ ਨਾਲ ਨਜ਼ਰ ਰੱਖੀ ਜਾਵੇਗੀ। 


author

Rakesh

Content Editor

Related News