ਭਾਰਤ ’ਚ ਬਣੀ ਕੋਰੋਨਾ ਵੈਕਸੀਨ ਕੁਆਲਿਟੀ ’ਚ ਬਿਹਤਰ, ਕੀਮਤ ਵੀ ਘੱਟ : ਚੀਨ
Sunday, Jan 10, 2021 - 08:50 PM (IST)
ਬੀਜਿੰਗ-ਭਾਰਤ ’ਚ ਬਣੇ ਕੋਰੋਨਾ ਵਾਇਰਸ ਟੀਕਿਆਂ ਦੀ ਚੀਨ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਸ ਦੇ ਦੱਖਣੀ ਏਸ਼ੀਆਈ ਗੁਆਂਢੀ ਦੇਸ਼ ’ਚ ਬਣੀ ਵੈਕਸੀਨ ਗੁਣਵਤਾ ਦੇ ਮਾਮਲੇ ’ਚ ਕਿਸੇ ਤੋਂ ਵੀ ਪਿੱਛੇ ਨਹੀਂ ਹੈ। ਚੀਨ ਕਮਿਊਨਿਟਸ ਪਾਰਟੀ ਦੇ ਗਲੋਬਲ ਟਾਈਮਜ਼ ’ਚ ਪ੍ਰਕਾਸ਼ਿਤ ਇਕ ਲੇਖ ’ਚ ਚੀਨੀ ਮਾਹਰਾਂ ਨੇ ਕਿਹਾ ਕਿ ਭਾਰਤ ’ਚ ਬਣੇ ਕੋਰੋਨਾ ਵਾਇਰਸ ਦੇ ਟੀਕੇ ਚੀਨੀ ਟੀਕਿਆਂ ਦੇ ਮੁਕਾਬਲੇ ਕਿਸੇ ਵੀ ਐਂਗਲ ਤੋਂ ਘੱਟ ਨਹੀਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਟੀਕੇ ਰਿਸਰਚ ਅਤੇ ਪ੍ਰੋਡਕਸ਼ਨ ਸਮਰੱਥਾ ਕਿਸੇ ਵੀ ਪੱਧਰ ’ਤੇ ਘੱਟ ਨਹੀਂ ਹਨ।
ਇਹ ਵੀ ਪੜ੍ਹੋ -ਇਜ਼ਰਾਈਲ ’ਚ ਲਾਕਡਾਊਨ ਦਰਮਿਆਨ ਨੇਤਨਯਾਹੂ ਵਿਰੁੱਧ ਪ੍ਰਦਰਸ਼ਨ
ਗਲੋਬਲੀ ਬਾਜ਼ਾਰ ’ਚ ਦਖਲ ਲਈ ਭਾਰਤ ਬਣਾ ਰਿਹਾ ਟੀਕਾ
ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਵੈਕਸੀਨ ਦੇ ਨਿਰਯਾਤ ਦੀ ਯੋਜਨਾ ਬਣਾ ਰਿਹਾ ਹੈ ਅਤੇ ਗਲੋਬਲੀ ਬਾਜ਼ਾਰ ਲਈ ਇਹ ਵਧੀਆ ਖਬਰ ਹੋ ਸਕਦੀ ਹੈ, ਪਰ ਭਾਰਤ ਦਾ ਇਹ ਕਦਮ ਸਿਆਸੀ ਅਤੇ ਆਰਥਿਕ ਉਦੇਸ਼ ਤੋਂ ਚੁੱਕਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਇਥੇ ਬਣੇ ਟੀਕਿਆਂ ਦੀ ਵਰਤੋਂ ਗਲੋਬਲੀ ਰਾਜਨੀਤੀ ’ਚ ਆਪਣੀ ਦਖਲ ਨੂੰ ਵਧਾਉਣ ਅਤੇ ਚੀਨ ’ਚ ਬਣੇ ਟੀਕਿਆਂ ਦਾ ਮੁਕਬਲਾ ਕਰਨ ਲਈ ਕਹਿ ਰਿਹਾ ਹੈ।
ਇਹ ਵੀ ਪੜ੍ਹੋ -ਇੰਡੋਨੇਸ਼ੀਆ ’ਚ ਹਾਦਸਾਗ੍ਰਸਤ ਜਹਾਜ਼ ਦਾ ਮਿਲਿਆ ਮਲਬਾ
ਭਾਰਤੀ ਟੀਕਿਆਂ ਦੀ ਕੀਮਤ ਘੱਟ
ਗਲੋਬਲ ਟਾਈਮਜ਼ ਦਾ ਕਹਿਣਾ ਹੈ ਕਿ ਦੁਨੀਆ ’ਚ ਭਾਰਤ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਹੈ ਅਤੇ ਲੇਬਰ ਦੀਆਂ ਕੀਮਤਾਂ ਅਤੇ ਵਧੀਆ ਸੁਵਿਧਾਵਾਂ ਦੇ ਚੱਲਦੇ ਉਨ੍ਹਾਂ ਦੇ ਟੀਕਿਆਂ ਦੀ ਕੀਮਤ ਵੀ ਘੱਟ ਹੈ। ਇਸ ਰਿਪੋਰਟ ’ਚ ਜਿਲਿਨ ਯੂਨੀਵਰਸਿਟੀ ਦਾ ਹਵਾਲਾ ਦਿੰਦੇ ਹੋਏ ਇਹ ਕਿਹਾ ਗਿਆ ਹੈ ਕਿ ਭਾਰਤ ਜੈਨੇਰਿਕ ਦਵਾਈਆਂ ਦੇ ਮਾਮਲੇ ’ਚ ਨੰਬਰ ਇਕ ਦੀ ਪੋਜੀਸ਼ਨ ਹੈ ਅਤੇ ਇਹ ਵੈਕਸੀਨ ਬਣਾਉਣ ’ਚ ਚੀਨ ਤੋਂ ਵੀ ਪਿਛੇ ਨਹੀਂ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।