ਚੀਨ 'ਚ ਕੋਰੋਨਾ ਕਾਰਨ ਹੁਣ ਤੱਕ 564 ਮੌਤਾਂ, 28 ਹਜ਼ਾਰ ਤੋਂ ਵੱਧ ਲੋਕਾਂ 'ਤੇ ਵੀ ਖਤਰਾ

02/06/2020 8:24:10 AM

ਬੀਜਿੰਗ— ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਹੁਣ ਤੱਕ 564 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 28,060 ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ। ਬੀਤੇ ਦਿਨ ਮ੍ਰਿਤਕਾਂ ਦੀ ਗਿਣਤੀ 490 ਦੱਸੀ ਜਾ ਰਹੀ ਸੀ। ਬੀਜਿੰਗ 'ਚ ਤਾਜ਼ਾ ਬਰਫਬਾਰੀ ਹੋਈ ਹੈ ਤੇ ਇਹ ਮੌਸਮ ਵਾਇਰਸ ਨੂੰ ਫੈਲਣ 'ਚ ਮਦਦ ਕਰ ਰਿਹਾ ਹੈ।

 

ਕੋਰੋਨਾ ਕਾਰਨ ਮਕਾਊ 'ਚ ਬੁੱਧਵਾਰ ਰਾਤ ਤੋਂ 41 ਇੰਟਰਟੇਨਮੈਂਟ ਸੈਂਟਰ ਬੰਦ ਕੀਤੇ ਗਏ ਹਨ। ਇਨ੍ਹਾਂ 'ਚ ਕੈਸਿਨੋ, ਥਿਏਟਰ, ਗੇਮ ਸੈਂਟਰ, ਡਿਸਕੋ ਬਾਰ, ਇੰਟਰਨੈੱਟ ਕੈਫੇ ਸ਼ਾਮਲ ਹਨ। ਚੀਨ 'ਚ ਲਗਭਗ 6 ਕਰੋੜ ਲੋਕਾਂ ਦੇ ਆਵਾਜਾਈ ਕਰਨ ‘ਤੇ ਰੋਕ ਲੱਗੀ ਹੈ ਤੇ ਸੜਕਾਂ ਬਿਲਕੁਲ ਖਾਲੀ ਹਨ। ਭਾਰਤ ਨੇ ਚੀਨ 'ਚੋਂ ਆਪਣੇ 647 ਅਤੇ ਮਾਲਦੀਵ ਦੇ 7 ਨਾਗਰਿਕਾਂ ਨੂੰ ਵਾਪਸ ਬੁਲਾਇਆ ਹੈ। ਇਨ੍ਹਾਂ ਨੂੰ 14 ਦਿਨਾਂ ਲਈ ਨਿਗਰਾਨੀ 'ਚ ਰੱਖਿਆ ਗਿਆ ਹੈ।

ਚੀਨ ਦੀ ਸਰਕਾਰੀ ਸਿਹਤ ਕਮੇਟੀ ਮੁਤਾਬਕ 5 ਫਰਵਰੀ ਨੂੰ ਅੱਧੀ ਰਾਤ ਤਕ ਉਨ੍ਹਾਂ ਨੂੰ 31 ਸੂਬਿਆਂ ਤੋਂ ਜਾਣਕਾਰੀ ਮਿਲੀ ਜਿਸ ਮੁਤਾਬਕ 3,859 ਲੋਕਾਂ ਦੀ ਸਥਿਤੀ ਗੰਭੀਰ ਹੈ। ਹੁਣ ਤਕ 1,153 ਲੋਕਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਚੁੱਕੀ ਹੈ।ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ 'ਚ ਪੈਰ ਪਸਾਰ ਲਏ ਹਨ ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਨੇ ਚੀਨ ਜਾਣ ਲਈ ਆਪਣੇ ਯਾਤਰੀਆਂ ਨੂੰ ਰੋਕ ਦਿੱਤਾ ਹੈ ਤੇ ਕਈ ਫਲਾਈਟਾਂ ਵੀ ਰੱਦ ਕਰ ਦਿੱਤੀਆਂ ਹਨ।


Related News