ਕੋਰੋਨਾਵਾਇਰਸ ਦੀ ਚਪੇਟ 'ਚ ਆਏ 97 ਦੇਸ਼, 1,02,198 ਲੋਕ ਇਨਫੈਕਟਿਡ
Sunday, Mar 08, 2020 - 10:47 AM (IST)
ਬੀਜਿੰਗ (ਬਿਊਰੋ) ਮਹਾਮਾਰੀ ਦਾ ਰੂਪ ਲੈ ਚੁੱਕਾ ਕੋਰੋਨਾਵਾਇਰਸ ਹੁਣ ਦੁਨੀਆ ਦੇ 97 ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਾ ਹੈ। ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ 1,02,198 ਲੋਕ ਆ ਚੁੱਕੇ ਹਨ ਜਦਕਿ 3,512 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਇਨਫੈਕਟਿਡ ਅਤੇ ਮ੍ਰਿਤਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।ਭਾਰਤ ਵਿਚ ਕਦਮ ਰੱਖ ਚੁੱਕੇ ਇਸ ਜਾਨਲੇਵਾ ਵਾਇਰਸ ਦੇ 39 ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਸ਼ਨੀਵਾਰ ਨੂੰ ਈਰਾਨ ਦੇ ਇਕ ਹੋਰ ਸਾਂਸਦ ਦੀ ਮੌਤ ਹੋ ਗਈ। ਉੱਥੇ ਜਾਪਾਨ ਦੇ ਬਾਅਦ ਹੁਣ ਅਮਰੀਕੀ ਤੱਟ 'ਤੇ ਖੜ੍ਹੇ ਇਕ ਜਹਾਜ਼ ਵਿਚ 21 ਲੋਕ ਇਨਫੈਕਟਿਡ ਪਾਏ ਗਏ ਹਨ।
ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਦੱਸਿਆ ਕਿ ਜਹਾਜ਼ ਵਿਚ ਮਿਲੇ ਜਿਹੜੇ ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ ਉਹਨਾਂ ਵਿਚ 19 ਚਾਲਕ ਦਲ ਦੇ ਮੈਂਬਰ ਅਤੇ ਦੋ ਯਾਤਰੀ ਹਨ। ਇਸ ਜਹਾਜ਼ ਨੂੰ ਇਕ ਗੈਰ ਵਪਾਰਕ ਡੌਕ ਤੱਕ ਲਿਜਾਇਆ ਜਾਵੇਗਾ ਅਤੇ ਸਾਰੇ 3,500 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਂਚ ਕੀਤੀ ਜਾਵੇਗੀ। ਗ੍ਰੈਂਡ ਪ੍ਰਿੰਸੈੱਸ ਨਾਮ ਦਾ ਇਹ ਜਹਾਜ਼ ਬੁੱਧਵਾਰ ਤੋਂ ਸਾਨ ਫ੍ਰਾਂਸਿਸਕੋ ਵਿਚ ਫਸਿਆ ਹੋਇਆ ਹੈ। ਜਹਾਜ਼ ਨੂੰ ਤੱਟ 'ਤੇ ਲੰਗਰ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਜਹਾਜ਼ ਹਵਾਈ ਤੋਂ ਸਾਨ ਫ੍ਰਾਂਸਿਸਕੋ ਆ ਰਿਹਾ ਸੀ।
ਅਮਰੀਕਾ ਵਿਚ ਕੋਰੋਨਾ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਅਮਰੀਕੀ ਰਾਜ ਟੈਕਸਾਸ ਦੇ ਆਸਟਿਨ ਸ਼ਹਿਰ ਦੇ ਅਧਿਕਾਰੀਆਂ ਨੇ ਫਿਲਮ ਅਤੇ ਸੰਗੀਤ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਫਲੋਰੀਡਾ ਵਿਚ 2 ਹੋਰ ਲੋਕਾਂ ਦੀ ਮੌਤ ਨਾਲ ਇੱਥੇ ਮ੍ਰਿਤਕਾਂ ਦੀ ਗਿਣਤੀ 17 ਹੋ ਗਈ ਅਤੇ 250 ਤੋਂ ਵੱਧ ਲੋਕ ਇਨਫੈਕਟਿਡ ਪਾਏ ਗਏ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਨਾਲ ਲੜਨ ਲਈ 8.3 ਅਰਬ ਡਾਲਰ ਦਾ ਐਮਰਜੈਂਸੀ 'ਖਰਚਿਆਂ ਦਾ ਬਿੱਲ' ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ - ਕੋਵਿਡ-19: ਦੁਨੀਆਭਰ 'ਚ ਕੁੱਲ 3,512 ਮੌਤਾਂ, ਜਾਣੋ ਕਿਹੜੇ ਇਲਾਕੇ 'ਚ ਕਿੰਨੇ ਮਾਮਲੇ
ਮਿਸਰ ਵਿਚ ਜਹਾਜ 'ਤੇ ਸਵਾਰ 12 ਲੋਕ ਇਨਫੈਕਟਿਡ
ਮਿਸਰ ਦੀ ਨੀਲ ਨਦੀ ਵਿਚ ਇਕ ਜਹਾਜ਼ 'ਤੇ ਸਵਾਰ 12 ਲੋਕ ਇਨਫੈਕਟਿਡ ਪਾਏ ਗਏ ਹਨ। ਇਸ ਦੇ ਬਾਅਦ ਜਹਾਜ਼ ਨੂੰ ਵੱਖਰੇ ਰੱਖ ਦਿੱਤਾ ਗਿਆ ਹੈ। ਜਹਾਜ਼ ਵਿਚ ਭਾਰਤੀਆਂ ਸਮੇਤ 150 ਤੋਂ ਜ਼ਿਆਦਾ ਲੋਕ ਸਵਾਰ ਹਨ। ਉਂਝ ਮਿਸਰ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ 15 ਹੋ ਗਈ ਹੈ। ਉੱਧਰ ਸੰਯੁਕਤ ਅਰਬ ਅਮੀਰਾਤ ਵਿਚ ਇਕ ਭਾਰਤੀ ਸਮੇਤ 15 ਹੋਰ ਲੋਕ ਜਾਨਲੇਵਾ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। 15 ਵਿਚੋਂ 13 ਲੋਕ ਅਜਿਹੇ ਹਨ ਜੋ ਹਾਲ ਹੀ ਵਿਚ ਵਿਦੇਸ਼ ਤੋਂ ਯੂ.ਏ.ਈ. ਪਰਤੇ ਹਨ।
ਚੀਨ ਵਿਚ ਮ੍ਰਿਤਕਾਂ ਦੀ ਗਿਣਤੀ
ਚੀਨ ਦੇ ਸਿਹਤ ਪ੍ਰਸ਼ਾਸਨ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿਚ 27 ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 3,097 ਹੋ ਗਈ। ਜਾਣਕਾਰੀ ਮੁਤਾਬਕ 44 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 80,600 ਹੋ ਗਈ ਹੈ। ਇਸ ਵਿਚਕਾਰ 84 ਹੋਰ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ ਨੂੰ 1,661 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਦੱਖਣੀ ਕੋਰੀਆ ਵਿਚ ਦੋ ਰਿਹਾਇਸ਼ੀ ਇਮਾਰਤਾਂ ਵਿਚ ਰਹਿਣ ਵਾਲੇ ਦਰਜਨਾਂ ਲੋਕ ਇਨਫੈਕਟਿਡ ਪਾਏ ਗਏ ਹਨ। ਇੱਥੇ 2 ਹੋਰ ਲੋਕਾਂ ਦੀ ਮੌਤ ਦੋ ਨਾਲ ਮ੍ਰਿਤਕਾਂ ਦੀ ਗਿਣਤੀ 44 ਹੋ ਗਈ ਜਦਕਿ ਇਨਫੈਕਟਿਡ ਲੋਕਾਂ ਦੀ ਗਿਣਤੀ 6,767 ਪਹੁੰਚ ਗਈ।
ਈਰਾਨ ਵਿਚ ਮ੍ਰਿਤਕਾਂ ਦੀ ਗਿਣਤੀ 145 ਹੋ ਗਈ ਹੈ ਅਤੇ 4,747 ਲੋਕ ਇਨਫੈਕਟਿਡ ਪਾਏ ਗਏ ਹਨ।ਚੀਨ ਤੋਂ ਬਾਅਦ ਇਸ ਮਹਾਮਾਰੀ ਨਾਲ ਪ੍ਰਭਾਵਿਤ ਇਟਲੀ ਵਿਚ 233 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 5,883 ਇਨਫੈਕਟਿਡ ਹਨ।