ਚੀਨ ਨੇ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਫੌਜੀਆਂ ਨੂੰ ਲਗਾਉਣਾ ਸ਼ੁਰੂ ਕੀਤਾ ਟੀਕਾ

Tuesday, Aug 11, 2020 - 04:21 PM (IST)

ਬੀਜਿੰਗ : ਦੁਨੀਆ ਭਰ ਦੀਆਂ ਸਰਕਾਰਾਂ ਜਿੱਥੇ ਸਭ ਤੋਂ ਪਹਿਲਾਂ ਸਿਹਤ ਕਾਮਿਆਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਉਣ 'ਤੇ ਵਿਚਾਰ ਕਰ ਰਹੀਆਂ ਹਨ। ਉਥੇ ਹੀ ਚੀਨ ਨੇ ਸਭ ਤੋਂ ਪਹਿਲਾਂ ਆਪਣੇ ਫੌਜੀਆਂ ਨੂੰ ਕੋਰੋਨਾ ਦਾ ਟੀਕਾ ਲਗਾਉਣਾ ਸ਼ੁਰੂ ਕੀਤਾ ਹੈ। ਪੀਪਲ‍ਸ ਲਿ‍ਬਰੇਸ਼ਨ ਆਰਮੀ ਦੀ ਮਦਦ ਨਾਲ ਬਣਾਈ ਚੀਨੀ ਕੋਰੋਨਾ ਵੈਕ‍ਸੀਨ ਵੱਡੇ ਪੈਮਾਨੇ 'ਤੇ ਫੌਜੀਆਂ ਨੂੰ ਲਗਾਈ ਜਾ ਰਹੀ ਹੈ। ਉਹ ਵੀ ਉਦੋਂ ਜਦੋਂ ਚੀਨ ਦੀ ਕੋਰੋਨਾ ਵਾਇਰਸ ਵੈਕ‍ਸੀਨ ਦਾ ਤੀਸਰੇ ਪੜਾਅ ਦਾ ਟ੍ਰਾਇਲ ਅਜੇ ਚੱਲ ਰਿਹਾ ਹੈ। ਇਸ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਚੀਨ ਨੇ ਫੌਜੀਆਂ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਦਾਅਵਾ: ਕੋਰੋਨਾ ਦੀ ਪਹਿਲੀ ਵੈਕਸੀਨ ਹੋਈ ਤਿਆਰ, ਧੀ ਨੂੰ ਵੀ ਦਿੱਤੀ ਡੋਜ਼

ਫਾਈਨੈਂਸ਼ੀਅਲ ਟਾਈਮਜ਼ ਵਿਚ ਛਪੀ ਇਕ ਖ਼ਬਰ ਮੁਤਾਬਕ ਸ਼ੀ ਜ‍ਿਨਪਿੰਗ ਨੇ ਚੀਨੀ ਫੌਜ ਅਤੇ ਨਾਗਰਿਕਾਂ ਦੇ ਗਠਜੋੜ ਦੀ ਮੁਹਿੰਮ ਚਲਾਈ ਹੈ ਅਤੇ ਕੋਰੋਨਾ ਵਾਇਰਸ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ। ਕੈਨਬਰਾ ਵਿਚ ਚਾਇਨਾ ਪਾਲਿਸੀ ਸੈਂਟਰ ਦੇ ਡਾਇਰੈਕ‍ਟਰ ਏਡਮ ਨੀ ਦਾ ਕਹਿਣਾ ਹੈ ਕਿ ਚੀਨੀ ਫੌਜ ਦੇ ਅੰਦਰ ਜੈਵਿਕ ਅਤੇ ਛੂਤ ਦੀਆਂ ਬੀਮਾਰੀਆਂ ਨਾਲ ਲੜਨ ਦੀ ਕਾਬੀਲੀਅਤ ਹੈ ਅਤੇ ਚੀਨੀ ਨੇਤਾ ਇਸ ਦਾ ਪੂਰਾ ਫ਼ਾਇਦਾ ਚੁੱਕ ਰਹੇ ਹਨ।


ਇਹ ਵੀ ਪੜ੍ਹੋ: WHO ਮੁਤਾਬਕ ਕੋਰੋਨਾ ਦੀ ਲਪੇਟ 'ਚ ਆਉਣਗੇ ਅਜੇ ਹੋਰ ਲੋਕ ਪਰ ਦਿਖ ਰਹੀ ਉਮੀਦ ਦੀ ਕਿਰਨ

ਏਡਮ ਨੇ ਕਿਹਾ ਕਿ 3anSino ਦੀ ਕੋਰੋਨਾ ਵਾਇਰਸ ਵੈਕ‍ਸੀਨ ਨੂੰ ਚੀਨੀ ਫੌਜ ਨਾਲ ਮਿਲ ਕੇ ਬਣਾਇਆ ਗਿਆ ਹੈ। 3anSino ਨੇ ਆਪਣੇ ਟੈਸਟਿੰਗ ਅਤੇ ਵੈਕ‍ਸੀਨ ਬਣਾਉਣ ਦੀ ਸਮਰਥਾ ਕਾਰਨ ਵਿਰੋਧੀਆਂ ਅਮਰੀਕਾ ਦੀ ਮਾਡਰਨਾ, ਫਾਈਜਰ, ਕਿ‍ਓਰਵੈਕ ਅਤੇ ਐਸਟਰਾਜੈਨੇਕਾ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ। ਚੀਨੀ ਫੌਜ ਦੀ ਮੈਡੀਕਲ ਸਾਇੰਸ ਦੀ ਚੀਫ ਚੇਨ ਵੇਈ ਨੇ 3anSino ਦੀ ਇਸ ਵੈਕ‍ਸੀਨ ਨੂੰ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: 13 ਅਗਸਤ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾ


cherry

Content Editor

Related News