ਉਈਗਰ ਤੋਂ ਬਾਅਦ ਉਤਸੁਲ ਮੁਸਲਮਾਨਾਂ ''ਤੇ ਕਹਿਰ ਢਾਹ ਰਿਹਾ ਚੀਨ, ਲਾਈਆਂ ਸਖਤ ਪਾਬੰਦੀਆਂ

Thursday, Feb 18, 2021 - 12:11 AM (IST)

ਉਈਗਰ ਤੋਂ ਬਾਅਦ ਉਤਸੁਲ ਮੁਸਲਮਾਨਾਂ ''ਤੇ ਕਹਿਰ ਢਾਹ ਰਿਹਾ ਚੀਨ, ਲਾਈਆਂ ਸਖਤ ਪਾਬੰਦੀਆਂ

ਬੀਜਿੰਗ: ਚੀਨ ਆਪਣੇ ਇੱਥੇ ਸਭ ਤੋਂ ਛੋਟੀ ਮੁਸਲਮਾਨ ਆਬਾਦੀ ਨੂੰ ਖ਼ਤਮ ਕਰਣ ਲਈ ਪੂਰੀ ਤਾਕਤ ਲਗਾ ਰਿਹਾ ਹੈ। ਸ਼ਿਜਿਆਂਗ ਵਿੱਚ ਉਈਗਰ ਮੁਸਲਮਾਨਾਂ 'ਤੇ ਕਹਿਰ ਢਾਹੁਣ ਤੋਂ ਬਾਅਦ ਹੁਣ ਚੀਨ ਨੇ ਹੈਨਾਨ ਸੂਬੇ ਦੇ ਸਾਨਿਆ ਵਿੱਚ ਰਹਿਣ ਵਾਲੇ ਘੱਟ ਆਬਾਦੀ ਦੇ ਉਤਸੁਲ ਮੁਸਲਮਾਨਾਂ 'ਤੇ ਕਹਿਰ ਢਾਹੁਣੇ ਸ਼ੁਰੂ ਕਰ ਦਿੱਤੇ ਹਨ। ਚੀਨ ਨੇ ਉਤਸੁਲ ਮੁਸਲਮਾਨਾਂ 'ਤੇ ਕਈ ਤਰ੍ਹਾਂ ਦੇ ਰੋਕ ਲਗਾ ਦਿੱਤੇ ਹਨ। ਨਿਊਯਾਰਕ ਟਾਈਮਜ਼ ਦੇ ਅਨੁਸਾਰ ਚੀਨੀ ਕੰਮਿਉਨਿਸਟ ਪਾਰਟੀ ਦਾ ਨਵਾਂ ਟਾਰਗੇਟ ਦੱਸ ਹਜ਼ਾਰ ਆਬਾਦੀ ਵਾਲੇ ਉਤਸੁਲ ਮੁਸਲਮਾਨ ਹਨ। ਡ੍ਰੈਗਨ ਨੇ ਉਨ੍ਹਾਂ ਦੀਆਂ ਮਸੀਤਾਂ ਨਾਲ ਲਾਉਡ ਸਪੀਕਰਾਂ ਨੂੰ ਹਟਵਾ ਦਿੱਤਾ ਹੈ ਅਤੇ ਬੱਚਿਆਂ ਨੂੰ ਅਰਬੀ ਪੜ੍ਹਨ ਤੋਂ ਰੋਕ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ, ਸਰਕਾਰੀ ਨੀਤੀਆਂ ਵਿੱਚ ਫੇਰ ਬਦਲ ਕਰਦੇ ਹੋਏ ਹੈਨਾਨ ਦੇ ਸਾਨਿਆ ਸ਼ਹਿਰ ਵਿੱਚ ਕਈ ਤਰ੍ਹਾਂ  ਦੇ ਰੋਕ ਲਾਗੂ ਕੀਤੇ ਗਏ ਹਨ।
 
ਸਥਾਨਕ ਧਾਰਮਿਕ ਨੇਤਾਵਾਂ ਅਤੇ ਨਿਵਾਸੀਆਂ ਨੇ ਨਾਮ ਨਹੀਂ ਪ੍ਰਕਾਸ਼ਿਤ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਤੱਕ, ਅਧਿਕਾਰੀ ਉਤਸੁਲ ਭਾਈਚਾਰੇ ਦੀ ਇਸਲਾਮੀ ਪਹਿਚਾਣ ਅਤੇ ਮੁਸਲਮਾਨ ਦੇਸ਼ਾਂ ਦੇ ਨਾਲ ਉਨ੍ਹਾਂ ਦੇ ਸਬੰਧਾਂ ਦਾ ਸਮਰਥਨ ਕੀਤਾ ਸੀ। ਹੁਣ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦੱਸ ਰਹੀ ਹੈ ਕਿ ਬੀਜਿੰਗ ਕਿਸ ਤਰੀਕੇ ਨਾਸ ਸਭ ਤੋਂ ਛੋਟੇ ਮੁਸਲਮਾਨ ਘੱਟਗਿਣੀਆਂ ਦੀ ਧਾਰਮਿਕ ਪਛਾਣ ਨੂੰ ਮਿਟਾਉਣ ਲਈ ਕੰਮ ਕਰ ਰਿਹਾ ਹੈ। ਚੀਨ ਦੀ ਕੰਮਿਉਨਿਸਟ ਪਾਰਟੀ ਕਈ ਵਾਰ ਦਾਅਵਾ ਕਰ ਚੁੱਕੀ ਹੈ ਕਿ ਇਸਲਾਮ ਅਤੇ ਮੁਸਲਮਾਨ ਭਾਈਚਾਰਿਆਂ 'ਤੇ ਲਗਾਏ ਗਏ ਰੋਕ ਹਿੰਸਕ ਧਾਰਮਿਕ ਘੱਟੜਵਾਗ 'ਤੇ ਅੰਕੁਸ਼ ਲਗਾਉਣ ਦੇ ਉਦੇਸ਼ ਨਾਲ ਹਨ। 


author

Inder Prajapati

Content Editor

Related News