ਚੀਨ ਨੇ ਕੀਤੀ ਪੁਸ਼ਟੀ : ਉਸ ਨੇ ਪਿਛਲੇ ਮਹੀਨੇ ਹਾਂਗਕਾਂਗ ਦੇ 12 ਵਾਸੀਆਂ ਨੂੰ ਲਿਆ ਹਿਰਾਸਤ ਵਿਚ

09/14/2020 7:07:06 PM

ਹਾਂਗਕਾਂਗ (ਏ.ਪੀ.)- ਚੀਨੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਕਿਸ਼ਤੀ ਤੋਂ ਨਾਜਾਇਜ਼ ਤਰੀਕੇ ਨਾਲ ਤਾਈਵਾਨ ਜਾਣ ਦੀ ਕਥਿਤ ਕੋਸ਼ਿਸ਼ ਕਰਨ 'ਤੇ ਹਾਂਗਕਾਂਗ ਦੇ 12 ਵਾਸੀਆਂ ਨੂੰ ਅਪਰਾਧਕ ਹਿਰਾਸਤ ਵਿਚ ਰੱਖਣ ਦੀ ਪੁਸ਼ਟੀ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਇਨ੍ਹਾਂ ਲੋਕਾਂ ਨੂੰ ਵੱਖਵਾਦੀ ਦੱਸਿਆ। ਦੱਖਣੀ ਚੀਨੀ ਸ਼ਹਿਰ ਦੇ ਜਨ ਸੁਰੱਖਿਆ ਬਿਊਰੋ ਵਲੋਂ ਐਤਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ 16 ਤੋਂ 33 ਸਾਲ ਉਮਰ ਦੇ 12 ਲੋਕ ਨਾਜਾਇਜ਼ ਤਰੀਕੇ ਨਾਲ ਸਰਹੱਦ ਪਾਰ ਕਰਨ ਨੂੰ ਲੈ ਕੇ 'ਲਾਜ਼ਮੀ ਅਪਰਾਧਕ ਹਿਰਾਸਤ' ਵਿਚ ਹੈ, ਉਨ੍ਹਾਂ ਨੂੰ 23 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਬਿਆਨ ਚੀਨੀ ਪ੍ਰਸ਼ਾਸਨ ਵਲੋਂ ਪਹਿਲਾ ਰਸਮੀ ਐਲਾਨ ਹੈ ਕਿ ਇਨ੍ਹਾਂ 12 ਲੋਕਾਂ ਨੂੰ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਿਛਲੇ ਮਹੀਨੇ ਪ੍ਰਸ਼ਾਸਨ ਨੇ ਇਨ੍ਹਾਂ ਸਾਰੇ 12 ਲੋਕਾਂ ਨੂੰ ਸਮੁੰਦਰ ਵਿਚ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਵਿਚੋਂ ਕੁਝ ਦਾ ਸਬੰਧ ਪਿਛਲੇ ਸਾਲ ਹਾਂਗਕਾਂਗ ਵਿਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨ ਤੋਂ ਹੈ। ਮੰਨਿਆ ਜਾਂਦਾ ਹੈ ਕਿ ਇਹ 12 ਲੋਕ ਸਵੈ ਸਰਕਾਰ ਵਾਲੇ ਟਾਪੂ ਤਾਈਵਾਨ ਜਾ ਰਹੇ ਸਨ ਕਿਉਂਕਿ ਜੂਨ ਵਿਚ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਤੋਂ ਹਾਂਗਕਾਂਗ ਛੱਡਣ ਵਾਲੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਾਈਵਾਨ ਹਰਮਨਪਿਆਰੀ ਪਸੰਦ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਹਾਂਗਕਾਂਗ ਕਾਨੂੰਨ, ਅਰਧ ਖੁਦਮੁਖਤਿਆਰੀ ਹਾਂਗਕਾਂਗ ਅਤੇ ਮੁੱਖਭੂਮੀ ਦੀ ਤਾਨਾਸ਼ਾਹ ਕਮਿਊਨਿਸਟ ਸ਼ਾਸਨ ਪ੍ਰਣਾਲੀ ਵਿਚਾਲੇ ਦੀ ਕਾਨੂੰਨੀ ਦੀਵਾਰ ਨੂੰ ਹਟਾਉਣ ਦਾ ਚੀਨ ਦੀ ਸਪੱਸ਼ਟ ਕੋਸ਼ਿਸ਼ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੁਆ ਚੁਨਯਿੰਗ ਨੇ ਐਤਵਾਰ ਨੂੰ ਟਵੀਟ ਕੀਤਾ ਹਿਰਾਸਤ ਵਿਚ ਲਏ ਗਏ 12 ਲੋਕ ਲੋਕਤੰਤਰਿਕ ਕਾਰਕੁੰਨ ਨਹੀਂ ਸਗੋਂ ਹਾਂਗਕਾਂਗ ਨੂੰ ਚੀਨ ਵੱਖ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤੱਤ ਹਨ।


Sunny Mehra

Content Editor

Related News