ਚੀਨ ਨੇ ਵੱਡੇ ਪੱਧਰ ''ਤੇ ਕੀਤਾ ਸੰਯੁਕਤ ਜੰਗੀ ਅਭਿਆਸ

Monday, Jan 09, 2023 - 04:37 PM (IST)

ਚੀਨ ਨੇ ਵੱਡੇ ਪੱਧਰ ''ਤੇ ਕੀਤਾ ਸੰਯੁਕਤ ਜੰਗੀ ਅਭਿਆਸ

ਤਾਈਪੇ (ਏਪੀ) ਚੀਨ ਦੀ ਫੌਜ ਨੇ ਐਤਵਾਰ ਨੂੰ ਵੱਡੇ ਪੱਧਰ 'ਤੇ ਸੰਯੁਕਤ ਜੰਗੀ ਅਭਿਆਸ ਕੀਤਾ ਅਤੇ ਤਾਈਵਾਨ ਵੱਲ ਜੰਗੀ ਜਹਾਜ਼ ਅਤੇ ਜਲ ਸੈਨਾ ਦੇ ਜਹਾਜ਼ ਭੇਜੇ। ਚੀਨ ਅਤੇ ਤਾਈਵਾਨ ਦੋਵਾਂ ਦੇ ਰੱਖਿਆ ਮੰਤਰਾਲਿਆਂ ਨੇ ਇਹ ਜਾਣਕਾਰੀ ਦਿੱਤੀ। ਇਹ ਅਭਿਆਸ ਅਜਿਹੇ ਸਮੇਂ ਵਿਚ ਹੋਇਆ, ਜਦੋਂ ਜਰਮਨ ਸੰਸਦ ਮੈਂਬਰਾਂ ਦਾ ਇੱਕ ਸਮੂਹ ਸੋਮਵਾਰ ਨੂੰ ਤਾਈਵਾਨ ਪਹੁੰਚਿਆ। ਇਸ ਗਰੁੱਪ ਦੀ ਅਗਵਾਈ ਜਰਮਨੀ ਦੀ ਸੰਸਦ ਦੀ ਰੱਖਿਆ ਕਮੇਟੀ ਦੀ ਮੁਖੀ ਮੈਰੀ ਐਗਨੇਸ ਸਟ੍ਰੈਕ ਜ਼ਿਮਰਮੈਨ ਕਰ ਰਹੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਪੁਲਸ ਨੇ 10 ਲੱਖ ਡਾਲਰ ਦੀ ਨਕਦੀ ਅਤੇ ਨਸ਼ੀਲੇ ਪਦਾਰਥ ਕੀਤੇ ਜ਼ਬਤ

ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਭਿਆਸ ਸੋਮਵਾਰ ਨੂੰ ਵੀ ਜਾਰੀ ਰਿਹਾ।ਮੰਤਰਾਲੇ ਨੇ ਕਿਹਾ ਕਿ ''ਚੀਨ ਦੀਆਂ ਕਾਰਵਾਈਆਂ ਨੇ ਤਾਈਵਾਨ ਜਲਡਮਰੂਮੱਧ ਅਤੇ ਆਲੇ-ਦੁਆਲੇ ਦੇ ਪਾਣੀਆਂ 'ਚ ਸ਼ਾਂਤੀ ਅਤੇ ਸਥਿਰਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।'' ਜਰਮਨੀ ਦੇ ਸੰਸਦ ਮੈਂਬਰ, ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਅਤੇ ਤਾਈਵਾਨ ਦੀ ਰਾਸ਼ਟਰੀ ਸੁਰੱਖਿਆ ਪਰੀਸ਼ਦ ਦੇ ਪ੍ਰਮੁੱਖ ਅਤੇ 'ਮੇਨਲੈਂਡ ਅਫੇਅਰਜ਼ ਕੌਂਸਲ' ਨੂੰ ਮਿਲਣਗੇ, ਜੋ ਚੀਨ ਨਾਲ ਜੁੜੇ ਮੁੱਦਿਆਂ ਨੂੰ ਦੇਖਦੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਾਲਾਂ 'ਚ ਚੀਨ ਨੇ ਤਾਈਵਾਨ ਵੱਲ ਜੰਗੀ ਜਹਾਜ਼ ਅਤੇ ਸਮੁੰਦਰੀ ਜਹਾਜ਼ ਭੇਜ ਕੇ ਤਾਈਵਾਨ ਦੀ ਫੌਜ 'ਤੇ ਦਬਾਅ ਬਣਾਇਆ ਹੈ। ਚੀਨ ਇਸ ਟਾਪੂ 'ਤੇ ਦਾਅਵਾ ਕਰਦਾ ਹੈ, ਜੋ ਘਰੇਲੂ ਯੁੱਧ ਤੋਂ ਬਾਅਦ 1949 ਵਿਚ ਮੁੱਖ ਭੂਮੀ ਤੋਂ ਵੱਖ ਹੋ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਸਰਵੇ 'ਚ ਦਾਅਵਾ, ਬ੍ਰਿਟਿਸ਼ PM ਸੁਨਕ, 15 ਮੰਤਰੀਆਂ ਸਮੇਤ ਹਾਰ ਸਕਦੇ ਹਨ 2024 ਦੀਆਂ ਚੋਣਾਂ

ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਸਵੇਰੇ ਇਕ ਬਿਆਨ 'ਚ ਕਿਹਾ ਕਿ ਐਤਵਾਰ ਸਵੇਰੇ 6 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਦਰਮਿਆਨ 24 ਘੰਟਿਆਂ 'ਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ 57 ਜੰਗੀ ਜਹਾਜ਼ ਅਤੇ ਚਾਰ ਜਹਾਜ਼ ਤਾਈਵਾਨ ਵੱਲ ਭੇਜੇ। ਇਨ੍ਹਾਂ ਵਿੱਚੋਂ 28 ਜਹਾਜ਼ਾਂ ਨੇ ਤਾਈਵਾਨ ਸਟ੍ਰੇਟ ਦੀ ਸੈਂਟਰ ਲਾਈਨ ਨੂੰ ਪਾਰ ਕੀਤਾ। ਇਹ ਇੱਕ ਗੈਰ-ਰਸਮੀ ਸੀਮਾ ਹੈ ਜਿਸ ਦੀ ਦੋਵੇਂ ਧਿਰਾਂ ਪਾਲਣਾ ਕਰਦੀਆਂ ਸਨ। ਪੀਐਲਏ ਦੇ ਪੂਰਬੀ ਥੀਏਟਰ ਕਮਾਂਡ ਦੇ ਬੁਲਾਰੇ ਸ਼ੀ ਯੀ ਦੇ ਇੱਕ ਬਿਆਨ ਅਨੁਸਾਰ ਚੀਨ ਨੇ ਐਤਵਾਰ ਰਾਤ 11 ਵਜੇ ਦੇ ਕਰੀਬ ਅਭਿਆਸਾਂ ਦੀ ਘੋਸ਼ਣਾ ਕੀਤੀ ਅਤੇ "ਮੁੱਖ ਟੀਚਾ ਜ਼ਮੀਨੀ ਅਤੇ ਸਮੁੰਦਰੀ ਹਮਲਿਆਂ ਦਾ ਅਭਿਆਸ ਕਰਨਾ ਸੀ।"

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News