ਚੀਨ ਨੇ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਸ਼ੇਨਝੇਨ ਦਾ ''ਬਿਨਜ਼ੈੱਸ ਸੈਂਟਰ'' ਕੀਤਾ ਬੰਦ

Monday, Mar 14, 2022 - 01:48 AM (IST)

ਚੀਨ ਨੇ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਸ਼ੇਨਝੇਨ ਦਾ ''ਬਿਨਜ਼ੈੱਸ ਸੈਂਟਰ'' ਕੀਤਾ ਬੰਦ

ਬੀਜਿੰਗ-ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧੇ ਨੂੰ ਲੈ ਕੇ ਵਧਦੀ ਚਿੰਤਾ ਦਰਮਿਆਨ ਚੀਨ ਨੇ ਐਤਵਾਰ ਨੂੰ ਸ਼ੇਨਝੇਨ ਸ਼ਹਿਰ ਦੇ ਪ੍ਰਮੁੱਖ 'ਬਿਜ਼ਨੈੱਸ ਸੈਂਟਰ' ਨੂੰ ਬੰਦ ਕਰਨ ਦਾ ਕਦਮ ਚੁੱਕਿਆ। ਨਾਲ ਹੀ ਵਾਇਰਸ ਨੂੰ ਫੈਲਣ ਦੇ ਰੋਕਣ ਦੇ ਮੱਦੇਨਜ਼ਰ ਸ਼ੰਘਾਈ ਨਾਲ ਸੰਪਰਕ 'ਚ ਕਟੌਤੀ ਕਰਨ ਲਈ ਬੱਸਾਂ ਦਾ ਸੰਚਾਲਨ ਮੁਲਤਵੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  ਸਾਢੇ 12 ਕਰੋੜ ਦੀ ਹੈਰੋਇਨ ਸਮੇਤ 4 ਸਮੱਗਲਰ ਗ੍ਰਿਫ਼ਤਾਰ

ਚੀਨੀ ਸਰਕਾਰ ਮੁਤਾਬਕ, ਐਤਵਾਰ ਨੂੰ ਇਨਫੈਕਸ਼ਨ ਦੇ 60 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ੇਨਝੇਨ ਸ਼ਹਿਰ ਦੇ ਹਰੇਕ ਵਿਅਕਤੀ ਨੂੰ ਤਿੰਨ ਪੜਾਅ ਦਾ ਟੈਸਟ ਕਰਵਾਉਣਾ ਹੋਵੇਗਾ। ਇਹ ਸ਼ਹਿਰ ਵਿੱਤ ਅਤੇ ਤਕਨਾਲੋਜੀ ਕੇਂਦਰੀ ਦੇ ਤੌਰ 'ਤੇ ਮਸ਼ਹੂਰ ਹੈ। ਭੋਜਨ ਸਪਲਾਈ, ਈਂਧਨ ਅਤੇ ਜ਼ਰੂਰੀ ਵਸਤਾਂ ਵਾਲੇ ਕਾਰੋਬਾਰ ਤੋਂ ਇਲਾਵਾ ਬਾਕੀ ਸਾਰੀਆਂ ਸੰਸਥਾਵਾਂ ਨੂੰ ਬੰਦ ਰੱਖਣ ਜਾਂ ਘਰੋਂ ਕੰਮ ਕਰਨ ਦਾ ਹੁਕਮ ਦਿੱਤਾ ਗਿਆ।

ਇਹ ਵੀ ਪੜ੍ਹੋ : ਸਰਬੀਆ ਮਾਸਕੋ ਜਾਣ ਵਾਲੀਆਂ ਉਡਾਣਾਂ ਕਰੇਗਾ ਘੱਟ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News