ਚੀਨ : ਕੈਮੀਕਲ ਪਲਾਂਟ 'ਚ ਧਮਾਕਾ, 47 ਲੋਕਾਂ ਦੀ ਮੌਤ ਤੇ 90 ਗੰਭੀਰ ਜ਼ਖਮੀ

03/22/2019 1:33:48 PM

ਬੀਜਿੰਗ (ਬਿਊਰੋ)— ਪੂਰਬੀ ਚੀਨ ਦੇ ਇਕ ਕੈਮੀਕਲ ਪਲਾਂਟ ਵਿਚ ਵੀਰਵਾਰ ਨੂੰ ਵੱਡਾ ਧਮਾਕਾ ਹੋਇਆ। ਧਮਾਕੇ ਦੇ ਬਾਅਦ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਹੁਣ ਤੱਕ 47 ਲੋਕਾਂ ਦੇ ਮਰਨ ਦੀ ਖਬਰ ਹੈ ਜਦਕਿ 90 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ । ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਇੰਨਾ ਤੇਜ਼ ਸੀ ਕਿ ਕੈਮੀਕਲ ਪਲਾਂਟ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਧਮਾਕੇ ਦੇ ਬਾਅਦ ਪਲਾਂਟ ਦੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਇਲਾਕੇ ਵਿਚ ਵੱਡੀ ਮਾਤਰਾ ਵਿਚ ਕਾਲਾ ਧੂੰਆਂ ਨਿਕਲਦੇ ਦੇਖਿਆ ਗਿਆ।

 

ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਜਿਆਂਗਸੂ ਸੂਬੇ ਦੇ ਯਾਨਚੇਂਗ ਵਿਚ ਤਿਆਨਜਈ ਕੈਮੀਕਲ ਵੱਲੋਂ ਸੰਚਾਲਿਤ ਇਕ ਰਸਾਇਣਿਕ ਸੁਵਿਧਾ ਕੇਂਦਰ ਵਿਚ ਹੋਇਆ। ਘਟਨਾ ਦੁਪਹਿਰ 2:50 ਵਜੇ ਵਾਪਰੀ ਦੱਸੀ ਜਾ ਰਹੀ ਹੈ। ਇਸ ਘਟਨਾ ਸਬੰਧੀ ਵੀਡੀਓ ਵਾਇਰਲ ਹੋਇਆ ਹੈ। ਧਮਾਕੇ ਦੇ ਬਾਅਦ ਯਾਨਚੇਂਗ ਨੇੜੇ ਦੇ ਸ਼ਹਿਰ ਲਿਆਨਯੰਗਆਂਗ ਵਿਚ 2.2 ਰਿਕਟਰ ਸਕੇਲ ਦਾ ਭੂਚਾਲ ਰਿਕਾਰਡ ਹੋਇਆ ਹੈ। ਮੌਕੇ 'ਤੇ ਅੱਗ ਬੁਝਾਊ ਕਰਮੀ ਪਹੁੰਚ ਚੁੱਕੇ ਹਨ ਜੋ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਆਫਤ ਪ੍ਰਬੰਧਨ ਮੰਤਰਾਲੇ ਨੇ ਦੱਸਿਆ ਕਿ ਹਾਦਸਾਸਥਲ ਤੋਂ 88 ਲੋਕਾਂ ਨੂੰ ਬਚਾਇਆ ਗਿਆ।


Vandana

Content Editor

Related News