ਚੀਨ ''ਚ 2 ਦਿਨਾਂ ''ਚ 5000 ਅਸਥੀ ਕਲਸ਼ਾਂ ਦੀ ਡਲਿਵਰੀ, ਤਸਵੀਰਾਂ ਵਾਇਰਲ

03/29/2020 6:52:30 PM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਨੇ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਦੀ ਸਥਿਤੀ ਖਰਾਬ ਕਰ ਦਿੱਤੀ ਹੈ। ਇਸ ਵਿਚ ਚੀਨ ਦੇ ਵੁਹਾਨ ਦੇ ਸ਼ਮਸ਼ਾਨਘਾਟ ਵਿਚ ਹਜ਼ਾਰਾਂ ਅਸਥੀ ਕਲਸ਼ਾਂ ਦੀ ਡਲਿਵਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਕੋਰੋਨਾਵਾਇਰਸ ਨਾਲ ਸਬੰਧਤ ਅੰਕੜਿਆਂ ਨੂੰ ਲੈਕੇ ਪਹਿਲਾਂ ਹੀ ਦੁਨੀਆ ਚੀਨ 'ਤੇ ਸਵਾਲ ਖੜ੍ਹੇ ਕਰਦੀ ਰਹੀ ਹੈ। ਹੁਣ ਸਵਾਲ ਉੱਠ ਰਿਹਾ ਹੈ ਕੀ ਚੀਨ ਮ੍ਰਿਤਕਾਂ ਦੇ ਗਲਤ ਅੰਕੜੇ ਤਾਂ ਨਹੀਂ ਦੱਸ ਰਿਹਾ। ਇੱਥੇ ਦੱਸ ਦਈਏ ਕਿ ਚੀਨ ਵਿਚ ਵੀ ਲਾਸ਼ ਨੂੰ ਸਾੜਨ ਦੀ ਪਰੰਪਰਾ ਹੈ।

PunjabKesari

ਨਿਊਯਾਰਕ ਪੋਸਟ ਨੇ ਚੀਨ ਦੀ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਕੋਰੋਨਾਵਾਇਰਸ ਨਾਲ ਚੀਨ ਵਿਚ ਮਰਨ ਵਾਲਿਆਂ ਦੀ ਅਧਿਕਾਰਤ ਗਿਣਤੀ 'ਤੇ ਸ਼ੱਕ ਹੋਣ ਲੱਗਾ ਹੈ। ਚੀਨ ਦੇ ਸੋਸ਼ਲ ਮੀਡੀਆ 'ਤੇ ਅਸਥੀ ਕਲਸ਼ ਅਸਥੀ ਲਿਜਾਂਦੇ ਪਰਿਵਾਰਾਂ ਦੀਆਂ ਤਸਵੀਰਾਂ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਚੀਨ ਦੇ ਸਥਾਨਕ ਮੀਡੀਆ ਨੇ ਖਬਰ ਦਿੱਤੀ ਹੈ ਕਿ ਵੁਹਾਨ ਦੇ ਇਕ ਸ਼ਮਸ਼ਾਨ ਘਾਟ ਵਿਚ 2 ਦਿਨਾਂ ਦੇ ਅੰਦਰ 5 ਹਜ਼ਾਰ ਅਸਥੀ ਕਲਸ਼ਾਂ ਦੀ ਡਲਿਵਰੀ ਕਰਵਾਈ ਗਈ ਹੈ। ਭਾਵੇਂਕਿ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਕਿੰਨੇ ਕਲਸ਼ਾਂ ਨੂੰ ਸਵਾਹ ਨਾਲ ਭਰਿਆ ਗਿਆ। ਚੀਨ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸਿਰਫ 3,300 ਦੱਸੀ ਗਈ ਹੈ ਪਰ ਦੁਨੀਆਭਰ ਵਿਚ ਵੱਧਦੀ ਮ੍ਰਿਤਕਾਂ ਦੀ ਗਿਣਤੀ ਦੇ ਨਾਲ ਹੀ ਚੀਨ ਦੀ ਪਾਰਦਰਸ਼ਿਤਾ ਨੂੰ ਲੈਕੇ ਗੰਭੀਰ ਸਵਾਰ ਉੱਠ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਵੀ ਹਾਲਾਤ ਬੇਕਾਬੂ, ਬਿਨਾਂ ਕਾਰਨ ਨਿਕਲਣ 'ਤੇ 93 ਹਜ਼ਾਰ ਰੁਪਏ ਜ਼ੁਰਮਾਨਾ

ਵੁਹਾਨ ਦੇ ਸ਼ਮਸ਼ਾਨ ਘਾਟਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੇ ਮਾਮਲੇ 'ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈਕਿ ਉਹ ਨਹੀਂ ਜਾਣਦੇ ਕਿ ਕਿੰਨੇ ਕਲਸ਼ਾਂ ਨੂੰ ਸਵਾਹ ਨਾਲ ਭਰਿਆ ਗਿਆ। ਇੱਥੇ ਦੱਸ ਦਈਏ ਕਿ ਇਸੇ ਮਹੀਨੇ ਚੀਨ ਨੇ ਆਪਣੇ ਦੇਸ਼ ਵਿਚ ਕੋਰੋਨਾਵਾਇਰਸ 'ਤੇ ਜਿੱਤ ਹਾਸਲ ਕਰਨ ਦਾ ਐਲਾਨ ਕੀਤਾ ਸੀ। ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਹੇ ਵੁਹਾਨ ਦੇ ਲੌਕਡਾਊਨ ਵਿਚ ਵੀ ਚੀਨ ਨੇ ਰਿਆਇਤ ਦੇਣੀ ਸ਼ੁਰੂ ਕਰ ਦਿੱਤੀ ਹੈ। ਚੀਨ ਨੇ ਕਿਹਾ ਕਿ ਉਸ ਦੇ ਦੇਸ਼ ਵਿਚ ਹੁਣ ਜ਼ਿਆਦਾਤਰ ਨਵੇਂ ਮਾਮਲੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੇ ਕਾਰਨ ਹਨ। ਗੌਰਤਲਬ ਹੈ ਕਿ ਦੁਨੀਆ ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 30,879 ਹੋ ਗਈ ਹੈ। ਇਟਲੀ ਵਿਚ 10,000 ਤੋਂ ਵਧੇਰੇ ਅਤੇ ਸਪੇਨ ਵਿਚ 5,900 ਤੋਂ ਵੱਧ ਮੌਤਾਂ ਹੋਈਆਂ ਹਨ।


Vandana

Content Editor

Related News