ਡਰੈਗਨ ਦੀ ਨਵੀਂ ਚਾਲ: 40 ਦਿਨਾਂ ਲਈ ਏਅਰਸਪੇਸ ਕੀਤਾ ਬੰਦ; ਖੇਤਰੀ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ

Monday, Apr 06, 2026 - 03:46 PM (IST)

ਡਰੈਗਨ ਦੀ ਨਵੀਂ ਚਾਲ: 40 ਦਿਨਾਂ ਲਈ ਏਅਰਸਪੇਸ ਕੀਤਾ ਬੰਦ; ਖੇਤਰੀ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ

ਇੰਟਰਨੈਸ਼ਨਲ ਡੈਸਕ: ਇਸ ਸਮੇਂ ਪੂਰੀ ਦੁਨੀਆ ਦੀਆਂ ਨਜ਼ਰਾਂ ਈਰਾਨ-ਅਮਰੀਕਾ ਵਿਚਾਲੇ ਜਾਰੀ ਜੰਗ 'ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ਚੀਨ ਨੇ ਇੱਕ ਬੇਹੱਦ ਹੈਰਾਨੀਜਨਕ ਅਤੇ ਸ਼ੱਕੀ ਕਦਮ ਚੁੱਕਦਿਆਂ ਆਪਣੇ ਹਵਾਈ ਖੇਤਰ (ਏਅਰਸਪੇਸ) ਦੇ ਇੱਕ ਵੱਡੇ ਹਿੱਸੇ ਨੂੰ ਅਚਾਨਕ 40 ਦਿਨਾਂ ਲਈ ਬੰਦ ਕਰ ਦਿੱਤਾ ਹੈ । ਚੀਨ ਦੀ ਇਸ ਹਰਕਤ ਨੇ ਪੱਛਮੀ ਦੇਸ਼ਾਂ ਅਤੇ ਖਾਸ ਕਰਕੇ ਤਾਈਵਾਨ ਵਿੱਚ ਹਲਚਲ ਮਚਾ ਦਿੱਤੀ ਹੈ।

ਅਸਧਾਰਨ ਪਾਬੰਦੀਆਂ ਨੇ ਵਧਾਈ ਚਿੰਤਾ

'ਵਾਲ ਸਟ੍ਰੀਟ ਜਰਨਲ' ਦੀ ਰਿਪੋਰਟ ਅਨੁਸਾਰ ਚੀਨ ਨੇ ਬਿਨਾਂ ਕਿਸੇ ਸਪੱਸ਼ਟ ਕਾਰਨ ਦੱਸੇ ਸਮੁੰਦਰ ਦੇ ਉੱਪਰਲੇ ਹਵਾਈ ਖੇਤਰ ਵਿੱਚ ਇਹ ਪਾਬੰਦੀਆਂ ਲਗਾਈਆਂ ਹਨ। ਇਹ ਕਦਮ ਬੇਹੱਦ ਅਸਧਾਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਆਮ ਤੌਰ 'ਤੇ ਫੌਜੀ ਅਭਿਆਸਾਂ ਲਈ ਸਿਰਫ਼ 1 ਤੋਂ 3 ਦਿਨਾਂ ਦਾ ਬਲਾਕ ਲਗਾਇਆ ਜਾਂਦਾ ਹੈ। ਇਹ ਅਲਰਟ 27 ਮਾਰਚ ਤੋਂ 6 ਮਈ ਤੱਕ ਲਾਗੂ ਰਹਿਣਗੇ, ਜਿਸ ਨੂੰ "ਨੋਟਿਸ ਟੂ ਏਅਰ ਮਿਸ਼ਨ" (NOTAM) ਵਜੋਂ ਜਾਰੀ ਕੀਤਾ ਗਿਆ ਹੈ।

  ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਦਾ 'ਹੋਰਮੁਜ਼ ਅਲਟੀਮੇਟਮ' ਈਰਾਨ ਨੇ ਕੀਤਾ ਰੱਦ: ਕਿਹਾ- 'ਅਸੀਂ ਦਬਾਅ ਅੱਗੇ ਨਹੀਂ ਝੁਕਾਂਗੇ'

ਤਾਈਵਾਨ ਦੀ ਸਰਹੱਦ 'ਚ ਚੀਨੀ ਜੰਗੀ ਜਹਾਜ਼ਾਂ ਦੀ ਘੁਸਪੈਠ 

ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ (MND) ਨੇ ਸੋਮਵਾਰ ਸਵੇਰੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਖੇਤਰੀ ਪਾਣੀਆਂ ਦੇ ਆਲੇ-ਦੁਆਲੇ ਚੀਨੀ ਫੌਜ ਦੀਆਂ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ ਹਨ। ਰਿਪੋਰਟ ਅਨੁਸਾਰ ਚੀਨ ਦੇ 3 ਫਾਈਟਰ ਜੈੱਟ, 6 ਜੰਗੀ ਬੇੜੇ ਅਤੇ 2 ਸਰਕਾਰੀ ਜਹਾਜ਼ ਤਾਈਵਾਨ ਦੇ ਨੇੜੇ ਪਹੁੰਚ ਗਏ ਹਨ। ਇਨ੍ਹਾਂ ਜਹਾਜ਼ਾਂ ਨੇ ਮੀਡੀਅਨ ਲਾਈਨ (ਵਿਚਕਾਰਲੀ ਰੇਖਾ) ਨੂੰ ਪਾਰ ਕਰਕੇ ਤਾਈਵਾਨ ਦੇ ਉੱਤਰੀ ਅਤੇ ਪੂਰਬੀ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ (ADIZ) ਵਿੱਚ ਪ੍ਰਵੇਸ਼ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  1.55 ਕਰੋੜ 'ਚੋਂ ਇੱਕ ਮਾਮਲਾ! ਰੂਸ 'ਚ ਔਰਤ ਨੇ ਇੱਕੋ ਜਿਹੀਆਂ 4 ਬੱਚੀਆਂ ਨੂੰ ਦਿੱਤਾ ਜਨਮ

2027 ਦਾ ਟੀਚਾ ਅਤੇ ਮਾਹਰਾਂ ਦੀ ਰਾਏ 

ਮਾਹਰਾਂ ਦਾ ਮੰਨਣਾ ਹੈ ਕਿ 40 ਦਿਨਾਂ ਦਾ ਲੰਬਾ ਸਮਾਂ ਕਿਸੇ ਵੱਡੇ ਪੱਧਰ ਦੇ ਜੰਗੀ ਅਭਿਆਸ ਜਾਂ ਨਵੀਂ ਮਿਜ਼ਾਈਲ ਤਕਨੀਕ ਦੇ ਪ੍ਰੀਖਣ ਵੱਲ ਇਸ਼ਾਰਾ ਕਰਦਾ ਹੈ। ਇਹ ਚੀਨ ਦੀ 'ਪੀਪਲਜ਼ ਲਿਬਰੇਸ਼ਨ ਆਰਮੀ' (PLA) ਦੀ ਜੰਗੀ ਤਿਆਰੀ ਨੂੰ ਪਰਖਣ ਦੀ ਕੋਸ਼ਿਸ਼ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਚੀਨ ਨੇ 2027 ਤੱਕ ਤਾਈਵਾਨ 'ਤੇ ਕਬਜ਼ਾ ਕਰਨ ਦਾ ਟੀਚਾ ਰੱਖਿਆ ਹੋਇਆ ਹੈ ਅਤੇ ਉਹ ਤਾਈਵਾਨ ਨੂੰ ਆਪਣਾ ਅਨਿੱਖੜਵਾਂ ਅੰਗ ਮੰਨਦਾ ਹੈ।ਇਸ ਕਾਰਵਾਈ ਤੋਂ ਬਾਅਦ ਤਾਈਵਾਨ ਦੀਆਂ ਹਥਿਆਰਬੰਦ ਸੈਨਾਵਾਂ ਨੇ ਸਥਿਤੀ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਅਤੇ ਕਿਸੇ ਵੀ ਚੁਣੌਤੀ ਦਾ ਜਵਾਬ ਦੇਣ ਲਈ ਤਿਆਰ ਹਨ। ਈਰਾਨ ਜੰਗ ਦੇ ਰੌਲੇ-ਗੱਪੇ ਵਿੱਚ ਚੀਨ ਦਾ ਇਹ ਗੁਪਤ ਕਦਮ ਕਿਸੇ ਵੱਡੀ ਖੇਤਰੀ ਤਬਦੀਲੀ ਦਾ ਸੰਕੇਤ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News