ਚੀਨ ''ਚ ਹੁਣ ਜੰਗਲੀ ਜਾਨਵਰ ਖਾਣ ''ਤੇ ਲੱਗੀ ਰੋਕ, ਦੇਣਾ ਹੋਵੇਗਾ ਭਾਰੀ ਜੁਰਮਾਨਾ

04/02/2020 1:10:49 AM

ਬੀਜਿੰਗ — ਜਿਥੇ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਉਥੇ ਹੀ ਹਾਲੇ ਵੀ ਚੀਨ ਦੇ ਲੋਕ ਕਈ ਥਾਵਾਂ 'ਤੇ ਜੰਗਲੀ ਜਾਨਵਰਾਂ ਨੂੰ ਖਾ ਰਹੇ ਹਨ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਚੀਨ ਦੇ ਗਵਾਂਗਡੋਂਗ ਸ਼ਹਿਰ 'ਚ ਹੁਣ ਸਰਕਾਰ ਨੇ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ। ਹੁਣ ਜੰਗਲੀ ਜਾਨਵਰਾਂ ਨੂੰ ਖਾਣ 'ਤੇ 20 ਗੁਣਾ ਜੁਰਮਾਨਾ ਦੇਣਾ ਪਵੇਗਾ।

ਗਲੋਬਲ ਟਾਈਮ ਦੀ ਇਕ ਰਿਪੋਰਟ ਮੁਤਾਬਕ ਕਥਿਤ ਤੌਰ 'ਤੇ ਸਰਕਾਰ ਨੇ ਹੁਣ ਤਕ ਇਕ ਨਵਾਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਕਿ ਜੇਕਰ ਚੀਨ ਦੇ ਲੋਕ ਜੰਗਲੀ ਜਾਨਵਰਾਂ ਨੂੰ ਖਾਣਾ ਬੰਦ ਨਹੀਂ ਕਰਨਗੇ ਤਾਂ ਉਨ੍ਹਾਂ 'ਤੇ ਜੰਗਲੀ ਜਾਨਵਰਾਂ ਦੇ ਉਸ ਪਸ਼ੁ ਦੀ ਕੀਮਤ ਦਾ 20 ਗੁਣਾ ਤਕ ਜੁਰਮਾਨਾ ਲਗਾਇਆ ਜਾਵੇਗਾ।

ਦੱਸ ਦਈਏ ਕਿ ਹਾਲ ਹੀ 'ਚ ਜੰਗਲੀ ਜਾਨਵਰਾਂ ਦੇ ਖਾਣੇ ਨਾਲ ਜੁੜੇ ਖਤਰੇ ਨੂੰ ਦੇਖਦੇ ਹੋਏ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੋਟੀ ਦੇ ਅਧਿਕਾਰੀਆਂ ਨੂੰ ਝਾੜ ਪਾਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ 'ਚ ਅਸੀਂ ਹੋਰ ਅਣਗਿਹਲੀ ਨਹੀਂ ਵਰਤ ਸਕਦੇ।

ਉਥੇ ਹੀ 24 ਫਰਵਰੀ ਨੂੰ ਨੈਸ਼ਨਲ ਪੀਪਲਜ਼ ਆਫ ਕਾਨਫਰੰਸ ਤੋਂ ਹੋਰ ਜਾਨਵਰਾਂ ਦੇ ਗੈਰ-ਕਾਨੂੰਨੀ ਵਪਾਰ ਨੂੰ ਖਤਮ ਕਰਨ ਲਈ ਨਵੇਂ ਆਦੇਸ਼ ਜਾਰੀ ਕੀਤੇ ਸਨ। ਉਸ ਸਮੇਂ ਲੋਕਾਂ ਨੂੰ ਸ਼ੱਕ ਸੀ ਕਿ ਬਾਜ਼ਾਰ 'ਚ 'ਚ ਵਿਕਣ ਵਾਲਾ ਚਮਗਿੱਦੜ ਕੋਰੋਨਾ ਵਾਇਰਸ ਦਾ ਜ਼ਿੰਮੇਵਾਰ ਹੈ। ਉਥੇ ਹੀ ਕੁਝ ਦਿਨਾਂ ਬਾਅਦ ਰਿਪੋਰਟ 'ਚ ਇਹ ਵੀ ਕਿਹਾ ਗਿਆ ਸੀ ਕਿ ਇਨਸਾਨਾਂ ਅਤੇ ਚਮਗਿੱਦੜ ਵਿਚਾਲੇ ਵਾਇਰਸ ਫੈਲਣ 'ਚ ਸੱਪ, ਕੱਛੂ ਜਾਂ ਕੋਈ ਪੈਂਗੋਲਿਨ ਵੀ ਹੋ ਸਕਦਾ ਹੈ।

ਅਜਿਹੇ 'ਚ ਸੋਧ ਕਰਤਾਵਾਂ ਦਾ ਅੰਦਾਜਾ ਸੀ ਕਿ ਹੋ ਸਕਦਾ ਹੈ ਬਾਜ਼ਾਰ 'ਚ ਲਿਆਂਦੇ ਗਏ ਚਮਗਿੱਦੜ ਨਾਲ ਵਾਇਰਸ ਬਾਕੀ ਜਾਨਵਰਾਂ 'ਚ ਫੈਲਿਆ ਹੋਵੇਗਾ ਜਿਸ ਤੋਂ ਬਾਅਦ ਲੋਕਾਂ ਦੇ ਜਾਨਵਰਾਂ ਨੂੰ ਖਾਣ ਤੋਂ ਬਾਅਦ ਲੋਕਾਂ 'ਚ ਇਹ ਵਾਇਰਸ ਪਹੁੰਚਿਆ ਹੋਵੇ। ਹਾਲਾਂਕਿ ਕੋਰੋਨਾ ਵਾਇਰਸ ਚਮਗਿੱਦੜ ਦੇ ਜ਼ਰੀਏ ਇਨਸਾਨਾਂ 'ਚ ਪਹੁੰਚਿਆ ਇਸ ਗੱਲ 'ਤੇ ਕਈ ਸਵਾਲ ਖੜ੍ਹੇ ਕੀਤੇ ਗਏ।


Inder Prajapati

Content Editor

Related News