ਤਿੱਬਤ ਵਿਵਾਦ: ਚੀਨ ਨੇ ਦੋ ਅਮਰੀਕੀ ਨਾਗਰਿਕਾਂ 'ਤੇ ਲਗਾਈ ਪਾਬੰਦੀ

Friday, Dec 23, 2022 - 02:22 PM (IST)

ਬੀਜਿੰਗ (ਬਿਊਰੋ) : ਚੀਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤਿੱਬਤ 'ਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਨਾਂ 'ਤੇ ਅਮਰੀਕਾ ਵੱਲੋਂ ਕੀਤੀ ਗਈ ਕਾਰਵਾਈ ਦੇ ਜਵਾਬ 'ਚ ਚੀਨ ਨੇ ਦੋ ਅਮਰੀਕੀ ਨਾਗਰਿਕਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਧਾਰਮਿਕ ਅਤੇ ਨਸਲੀ ਘੱਟ-ਗਿਣਤੀਆਂ ਨਾਲ ਚੀਨ ਦੇ ਸਲੂਕ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਟਕਰਾਅ ਜਾਰੀ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਟੌਡ ਸਟੀਨ ਅਤੇ ਮਾਈਲਸ ਯੂ ਮਾਚੁਨ ਸਮੇਤ ਉਨ੍ਹਾਂ ਦੇ ਕਰੀਬੀ ਪਰਿਵਾਰਕ ਮੈਂਬਰਾਂ 'ਤੇ ਚੀਨ 'ਚ ਦਾਖ਼ਲ ਹੋਣ 'ਤੇ ਪਾਬੰਦੀ ਲਗਾਈ ਜਾਵੇਗੀ। ਚੀਨ 'ਚ ਉਨ੍ਹਾਂ ਦੀ ਜਾਇਦਾਦ ਨੂੰ ਵੀ ਜ਼ਬਤ ਕਰ ਲਈ ਜਾਵੇਗੀ ਅਤੇ ਉਨ੍ਹਾਂ ਨੂੰ ਚੀਨ ਵਿਚ ਕਿਸੇ ਵੀ ਵਿਅਕਤੀ ਜਾਂ ਸੰਸਥਾ ਨਾਲ ਸੰਪਰਕ ਕਰਨ ਤੋਂ ਰੋਕ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਸੈਕਟਰ 'ਚ ਫਿਰ ਪਾਕਿ ਡਰੋਨ ਦੀ ਦਸਤਕ, BSF ਦੇ ਜਵਾਨਾਂ ਨੇ ਫ਼ਾਇਰਿੰਗ ਕਰ ਹੇਠਾਂ ਸੁੱਟਿਆ

ਨੋਟਿਸ ਦੇ ਅਨੁਸਾਰ, ਇਹ ਕਦਮ ਅਮਰੀਕਾ ਦੁਆਰਾ "ਤਿੱਬਤੀ ਮਨੁੱਖੀ ਅਧਿਕਾਰਾਂ ਦੇ ਮੁੱਦੇ ਦੀ ਆੜ 'ਚ" ਦੋ ਚੀਨੀ ਨਾਗਰਿਕਾਂ 'ਤੇ ਪਾਬੰਦੀਆਂ ਲਗਾਉਣ ਦੇ ਜਵਾਬ ਵਿਚ ਇਹ ਕਦਮ ਉਠਾਇਆ ਗਿਆ ਸੀ। ਇਸ ਮਾਮਲੇ 'ਤੇ ਕਿਸੇ ਵੀ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕਾ ਨੇ 2016 ਤੋਂ 2021 ਤੱਕ ਤਿੱਬਤ ਦੇ ਚੋਟੀ ਦੇ ਅਧਿਕਾਰੀ ਰਹੇ ਵੂ ਯਿੰਗਜੀ ਅਤੇ 2018 ਤੋਂ ਖ਼ੇਤਰ ਦੇ ਪੁਲਸ ਮੁਖੀ ਝਾਂਗ ਹੋਂਗਬੋ 'ਤੇ 9 ਦਸੰਬਰ ਨੂੰ ਪਾਬੰਦੀਆਂ ਲਗਾਈਆਂ ਸਨ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 5 ਸਾਲ ਦੇ ਬੱਚੇ ਨਾਲ ਜੋ ਹੋਇਆ ਸੁਣ ਕੰਬ ਜਾਵੇਗੀ ਰੂਹ, ਪੈਸੇ ਦੇ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼

ਪਾਬੰਦੀਆਂ ਦੀ ਘੋਸ਼ਣਾ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਸਾਡੇ ਕਦਮ ਦਾ ਉਦੇਸ਼ ਤਿੱਬਤੀ ਖੁਦਮੁਖਤਿਆਰ ਖ਼ੇਤਰ 'ਚ ਧਾਰਮਿਕ ਘੱਟ ਗਿਣਤੀ ਸਮੂਹਾਂ ਦੇ ਮੈਂਬਰਾਂ ਦੀ ਪੀਪਲਜ਼ ਰੀਪਬਲਿਕ ਆਫ਼ ਚਾਈਨਾ (ਪੀਆਰਸੀ) ਦੁਆਰਾ ਮਨਮਾਨੀ ਨਜ਼ਰਬੰਦੀ ਅਤੇ ਸਰੀਰਕ ਤਸ਼ੱਦਦ ਦੀਆਂ ਕਾਰਵਾਈਆਂ ਨੂੰ ਰੋਕਣਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News