ਚੀਨ ਨੇ ਅਮਰੀਕਾ ਨੂੰ ਦੱਖਣੀ ਚੀਨ ਸਾਗਰ ''ਚ ਫੌਜੀ ਗਤੀਵਿਧੀਆਂ ਰੋਕਣ ਲਈ ਕਿਹਾ
Friday, Nov 26, 2021 - 02:11 AM (IST)
ਬੀਜਿੰਗ-ਚੀਨ ਦੀ ਫੌਜ ਨੇ ਵੀਰਵਾਰ ਨੂੰ ਅਮਰੀਕਾ ਨੂੰ ਵਿਵਾਦਿਤ ਦੱਖਣੀ ਚੀਨ ਸਾਗਰ 'ਚ 'ਨੇੜੀਓਂ ਜਾਸੂਸੀ', ਦਖਲਅੰਦਾਜ਼ੀ ਅਤੇ ਉਕਸਾਉਣ' ਦੀ ਕਾਰਵਾਈ ਨਾ ਕਰਨ ਲਈ ਕਿਹਾ ਹੈ। ਹਾਲ ਹੀ 'ਚ ਉਕਤ ਸਮੁੰਦਰੀ ਖੇਤਰ 'ਚ ਅਮਰੀਕਾ ਦੀ ਇਕ ਪਣਡੁੱਬੀ ਹਾਦਸਾਗ੍ਰਸਤ ਹੋ ਗਈ ਸੀ ਜਿਸ ਤੋਂ ਬਾਅਦ ਚੀਨ ਨੇ ਇਹ ਬਿਆਨ ਦਿੱਤਾ ਹੈ। ਪਿਛਲੇ ਮਹੀਨੇ ਦੱਖਣੀ ਚੀਨ ਸਾਗਰ (ਐੱਸ.ਸੀ.ਐੱਸ.) 'ਚ 'ਯੂ.ਐੱਸ.ਐੱਸ. ਕੁਨੈਕਟਿਕਟ' ਪਣਡੁੱਬੀ ਦੇ ਅੰਦਰ ਇਕ ਵਸਤੂ ਨਾਲ ਟਕਰਾ ਗਈ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਬਰਾਮਦ 3 ਮਹੀਨਿਆਂ ’ਚ 132 ਫੀਸਦੀ ਵਧੀ
ਇਸ ਹਾਦਸੇ 'ਚ 11 ਸੈਨਿਕ ਜ਼ਖਮੀ ਹੋ ਗਏ ਸਨ। ਪਣਡੁੱਬੀ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਅਮਰੀਕੀ ਨੇਵੀ ਵੱਲੋਂ ਬਰਖ਼ਾਸਤ ਕਰਨ 'ਤੇ ਚੀਨੀ ਰੱਖਿਆ ਮੰਤਰਾਲਾ ਦੇ ਬੁਲਾਰੇ ਸੀਨੀਅਰ ਕਰਨਲ ਵੂ ਕਿਆਨ ਨੇ ਇਥੇ ਮੀਡੀਆ ਨੂੰ ਕਿਹਾ ਕਿ ਜਦੋਂ ਤੋਂ ਇਹ ਦੁਰਘਟਨਾ ਹੋਈ ਹੈ ਉਸ ਵੇਲੇ ਤੋਂ ਅਮਰੀਕਾ ਦੇ ਅਜੀਬ ਅਤੇ ਗੁਪਤ ਰਵੱਈਏ ਨੇ ਚਿੰਤਾ ਪੈਦਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 2 ਸਾਲ ’ਚ ਪੈਟਰੋਲ ਤੇ ਇਲੈਕਟ੍ਰਿਕ ਗੱਡੀਆਂ ਦੀ ਕੀਮਤ ਹੋਵੇਗੀ ਇਕ ਬਰਾਬਰ : ਨਿਤਿਨ ਗਡਕਰੀ
ਪਣਡੁੱਬੀ ਦੀਆਂ ਗਤੀਵਿਧੀਆਂ 'ਤੇ ਸਵਾਲ ਚੁੱਕਦੇ ਹੋਏ ਵੂ ਨੇ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਇਸ ਹਾਦਸੇ ਦੇ ਮੂਲ ਕਾਰਨ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਅਮਰੀਕੀ ਨੇਵੀ ਵੱਲ਼ੋਂ ਨੇੜੀਓਂ ਨਿਗਰਾਨੀ, ਦਖਲਅੰਦਾਜ਼ੀ ਦੀ ਕਾਰਵਾਈ ਹੈ। ਇਸ ਤੋਂ ਇਲਾਵਾ ਅਮਰੀਕਾ, ਦੱਖਣੀ ਚੀਨ ਸਾਗਰ ਦਾ ਫੌਜੀਕਰਨ ਅਤੇ ਸ਼ਿਪਿੰਗ 'ਤੇ ਏਕਾਧਿਕਾਰ ਸਥਾਪਤ ਕਰਨਾ ਚਾਹੁੰਦਾ ਹੈ। ਵੂ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਰੋਕੇ ਤਾਂ ਕਿ ਸੰਘਰਸ਼ ਦੀ ਹਾਲਾਤ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।