ਚੀਨ ਨੇ ਜ਼ਿਆਨ ਚਰਚ ਦੇ 30 ਤੋਂ ਵੱਧ ਪਾਦਰੀ ਕੀਤੇ ਗ੍ਰਿਫ਼ਤਾਰ

Tuesday, Oct 14, 2025 - 09:59 AM (IST)

ਚੀਨ ਨੇ ਜ਼ਿਆਨ ਚਰਚ ਦੇ 30 ਤੋਂ ਵੱਧ ਪਾਦਰੀ ਕੀਤੇ ਗ੍ਰਿਫ਼ਤਾਰ

ਬੀਜਿੰਗ (ਇੰਟ.)– ਚੀਨੀ ਕਮਿਊਨਿਸਟ ਅਧਿਕਾਰੀਆਂ ਨੇ ਦੇਸ਼ ਦੀਆਂ ਸਭ ਤੋਂ ਵੱਡੀਆਂ ਅਣਅਧਿਕਾਰਤ ਈਸਾਈ ਧਰਮ ਸਭਾਵਾਂ ਵਿਚੋਂ ਇਕ ਜ਼ਿਆਨ ਚਰਚ ਵਿਰੁੱਧ ਇਕ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਕਾਰਵਾਈ ਤਹਿਤ ਕਈ ਸੂਬਿਆਂ ਵਿਚ 30 ਤੋਂ ਵੱਧ ਪਾਦਰੀ ਅਤੇ ਮੈਂਬਰ ਗ੍ਰਿਫ਼ਤਾਰ ਕੀਤੇ ਗਏ ਹਨ ਜਾਂ ਗਾਇਬ ਹੋ ਗਏ ਹਨ, ਜਿਸ ਕਾਰਨ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਪ੍ਰਮੁੱਖ ਅਮਰੀਕੀ ਅਧਿਕਾਰੀਆਂ ਵਿਚ ਵਿਆਪਕ ਰੋਸ ਪੈਦਾ ਹੋ ਗਿਆ ਹੈ।

ਜ਼ਿਆਨ ਚਰਚ ਵੱਲੋਂ ਜਾਰੀ ਇਕ ਬਿਆਨ ਨੂੰ ਟੈਕਸਾਸ ਆਧਾਰਤ ਮਨੁੱਖੀ ਅਧਿਕਾਰ ਸੰਗਠਨ ਚਾਈਨਾ ਏਡ ਨੇ ਸਾਂਝਾ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਚੀਨੀ ਅਧਿਕਾਰੀਆਂ ਨੇ 5 ਸੂਬਿਆਂ ਦੇ ਨਾਲ-ਨਾਲ ਬੀਜਿੰਗ ਅਤੇ ਸ਼ੰਘਾਈ ਵਿਚ ਇਕੋ ਸਮੇਂ ਛਾਪੇ ਮਾਰੇ। ਚਰਚ ਦਾ ਕਹਿਣਾ ਹੈ ਕਿ ਉਸ ਦੇ ਪੂਜਾ ਅਸਥਾਨਾਂ ਨੂੰ ਸੀਲ ਕਰ ਦਿੱਤਾ ਗਿਆ, ਜਾਇਦਾਦ ਜ਼ਬਤ ਕੀਤੀ ਗਈ ਅਤੇ ਮੈਂਬਰਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਗਿਆ।


author

cherry

Content Editor

Related News