ਵੱਡਾ ਹਾਦਸਾ: ਉਸਾਰੀ ਅਧੀਨ ਚਰਚ ਡਿੱਗੀ, ਘੱਟੋ-ਘੱਟ 25 ਲੋਕਾਂ ਦੀ ਮਲਬੇ ਹੇਠ ਦੱਬਣ ਕਾਰਨ ਮੌਤ
Thursday, Oct 02, 2025 - 06:04 AM (IST)

ਅਦੀਸ ਅਬਾਬਾ : ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਇਥੋਪੀਆ ਦੇ ਅਮਹਾਰਾ ਖੇਤਰ ਵਿੱਚ ਇੱਕ ਉਸਾਰੀ ਅਧੀਨ ਚਰਚ ਡਿੱਗ ਜਾਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਘਟਨਾ ਉੱਤਰੀ ਇਥੋਪੀਆ ਦੇ ਅਮਹਾਰਾ ਵਿੱਚ ਮੇਂਜ਼ਾਰ ਸ਼ੇਨਕੋਰਾ ਅਰੇਤੀ ਮਰੀਅਮ ਚਰਚ ਵਿੱਚ ਵਾਪਰੀ, ਜਦੋਂ ਲੋਕ ਸੇਂਟ ਮੈਰੀ ਦੇ ਸਾਲਾਨਾ ਤਿਉਹਾਰ ਲਈ ਇਕੱਠੇ ਹੋਏ ਸਨ। ਇੱਕ ਸਥਾਨਕ ਹਸਪਤਾਲ ਦੇ ਡਾਕਟਰ ਸੇਯੂਮ ਅਲਤਾਏ ਨੇ ਦੱਸਿਆ ਕਿ ਪੀੜਤਾਂ ਵਿੱਚ ਕੁਝ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਭਾਰਤੀ ਮੂਲ ਦੇ ਜੋੜੇ ’ਤੇ 3 ਸਾਲ ਦੀ ਬੇਟੀ ਨੂੰ ‘ਜਾਣਬੁੱਝ ਕੇ ਭੁੱਖਾ ਰੱਖ ਕੇ’ ਮਾਰਨ ਦਾ ਦੋਸ਼
ਉਨ੍ਹਾਂ ਦੱਸਿਆ, ''ਹੁਣ ਤੱਕ ਅਸੀਂ 25 ਮੌਤਾਂ ਅਤੇ 100 ਤੋਂ ਵੱਧ ਜ਼ਖਮੀਆਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਜ਼ਖਮੀਆਂ ਦੀ ਦੇਖਭਾਲ ਲਈ ਰੈੱਡ ਕਰਾਸ ਤੋਂ ਸਹਾਇਤਾ ਦੀ ਮੰਗ ਕਰ ਰਿਹਾ ਹੈ। ਸਥਾਨਕ ਪ੍ਰਸ਼ਾਸਕ ਟੇਸ਼ਾਲੇ ਤਿਲਾਹੂਨ ਨੇ ਚਿਤਾਵਨੀ ਦਿੱਤੀ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਹ ਭਾਈਚਾਰੇ ਲਈ ਇੱਕ ਵੱਡਾ ਨੁਕਸਾਨ ਹੈ।"
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਐਲਾਨ, ਕੋਵਿਡ ਡਿਊਟੀ ਦੌਰਾਨ ਸ਼ਹੀਦ ਹੋਏ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲਣਗੇ 1 ਕਰੋੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8