UK ਤੋਂ ਵੱਡੀ ਖ਼ਬਰ ; ਪੱਤਰਕਾਰਾਂ ਦੀ ਸੁਰੱਖਿਆ ਲਈ ਪੁਲਸ ਫ਼ੋਰਸ ''ਚ ਭਰਤੀ ਕੀਤੇ ਜਾਣਗੇ ਅਧਿਕਾਰੀ

Wednesday, Oct 08, 2025 - 11:17 AM (IST)

UK ਤੋਂ ਵੱਡੀ ਖ਼ਬਰ ; ਪੱਤਰਕਾਰਾਂ ਦੀ ਸੁਰੱਖਿਆ ਲਈ ਪੁਲਸ ਫ਼ੋਰਸ ''ਚ ਭਰਤੀ ਕੀਤੇ ਜਾਣਗੇ ਅਧਿਕਾਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੱਤਰਕਾਰਾਂ ਦੀ ਸੁਰੱਖਿਆ ਲਈ ਪੁਲਸ ਫੋਰਸ ਵਿੱਚ ਦੁਰਵਿਵਹਾਰ ਅਤੇ ਹਿੰਸਾ ਦੇ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਪੱਤਰਕਾਰਾਂ ਲਈ ਇੱਕ ਸੁਰੱਖਿਆ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਅਧਿਕਾਰੀ ਨੂੰ ਪੱਤਰਕਾਰ ਸੁਰੱਖਿਆ ਸੰਪਰਕ ਅਧਿਕਾਰੀ (JSLOs) ਕਿਹਾ ਜਾਂਦਾ ਹੈ। ਉਕਤ ਅਧਿਕਾਰੀ ਪੁਲਸ, ਸਰਕਾਰ ਅਤੇ ਮੀਡੀਆ ਪੇਸ਼ੇਵਰਾਂ ਵਿਚਕਾਰ ਇੱਕ ਮਜ਼ਬੂਤ ​​ਸੰਪਰਕ ਦਾ ਹਿੱਸਾ ਬਣਦੇ ਹਨ।

ਮੀਡੀਆ ਮੰਤਰੀ ਇਆਨ ਮੁਰੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ "ਬਹੁਤੀ ਵਾਰ, ਜਨਤਾ ਨੂੰ ਸਹੀ ਖ਼ਬਰਾਂ ਪਹੁੰਚਾਉਣ ਦੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਪੱਤਰਕਾਰਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਪੱਤਰਕਾਰ ਫਿਰ ਹੀ ਆਪਣਾ ਕੰਮ ਬੇਫਿਕਰੀ ਤੇ ਜ਼ਿੰਮੇਵਾਰੀ ਨਾਲ ਕਰ ਸਕਦਾ ਹੈ, ਜੇਕਰ ਉਸ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਨਾ ਹੋਵੇ।" ਸੋਸਾਇਟੀ ਆਫ਼ ਐਡੀਟਰਜ਼ ਅਤੇ ਨਿਊਜ਼ ਮੀਡੀਆ ਐਸੋਸੀਏਸ਼ਨ ਨੇ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।

ਇੰਗਲੈਂਡ ਅਤੇ ਵੇਲਜ਼ ਵਿੱਚ ਸਾਰੀਆਂ 43 ਫੋਰਸਾਂ, ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਅਤੇ ਕਾਊਂਟਰ ਟੈਰਰ ਪੁਲਸਿੰਗ ਕੋਲ ਹੁਣ ਇੱਕ ਪੱਤਰਕਾਰ ਸੁਰੱਖਿਆ ਸੰਪਰਕ ਅਧਿਕਾਰੀ ਹੈ, ਜਦਕਿ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿੱਚ ਪਹਿਲਾਂ ਤੋਂ ਹੀ ਇਹ ਅਧਿਕਾਰੀ ਮੌਜੂਦ ਹਨ। ਇਹ ਅਧਿਕਾਰੀ ਵਧੇਰੇ ਖਤਰੇ ਵਾਲੀ ਰਿਪੋਰਟਿੰਗ, ਜਿਵੇਂ ਕਿ ਵਿਰੋਧ ਪ੍ਰਦਰਸ਼ਨਾਂ ਤੋਂ ਪਹਿਲਾਂ ਸੁਰੱਖਿਆ ਲਈ ਮਾਰਗ ਦਰਸ਼ਨ ਪ੍ਰਦਾਨ ਕਰ ਸਕਦੇ ਹਨ ਅਤੇ ਇਹ ਯਕੀਨੀ ਬਣਾ ਸਕਦੇ ਹਨ ਕਿ ਪੱਤਰਕਾਰਾਂ ਵਿਰੁੱਧ ਅਪਰਾਧਾਂ ਨੂੰ ਲਗਾਤਾਰ ਰਿਕਾਰਡ ਕੀਤਾ ਜਾਵੇ ਅਤੇ ਹੱਲ ਕੀਤਾ ਜਾਵੇ। 

ਇਹ ਵੀ ਪੜ੍ਹੋ- ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਨੂੰ ਹੋਈ 11 ਸਾਲ ਦੀ ਕੈਦ ! ਕਾਰਾ ਜਾਣ ਰਹਿ ਜਾਓਗੇ ਹੈਰਾਨ

ਇਹਨਾਂ ਅਧਿਕਾਰੀਆਂ ਨੂੰ ਅਕਤੂਬਰ 2023 ਵਿੱਚ ਪਿਛਲੇ ਕੰਜ਼ਰਵੇਟਿਵ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੇ ਗਏ ਪੱਤਰਕਾਰਾਂ ਦੀ ਸੁਰੱਖਿਆ ਲਈ ਸਰਕਾਰ ਦੀ ਰਾਸ਼ਟਰੀ ਕਾਰਜ ਯੋਜਨਾ ਦੇ ਹਿੱਸੇ ਵਜੋਂ ਨਿਯੁਕਤ ਕੀਤਾ ਗਿਆ ਸੀ। ਹਾਲ ਹੀ ਦੇ ਸਾਲਾਂ ਵਿੱਚ, ਇਹ ਡਰ ਵਧ ਰਿਹਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਤੇਜ਼ੀ ਨਾਲ ਹਮਲੇ ਦੇ ਘੇਰੇ ਵਿੱਚ ਆ ਰਹੀ ਹੈ ਅਤੇ ਇਸ ਸੰਬੰਧੀ ਰਿਪੋਰਟਾਂ ਅਨੁਸਾਰ ਸਾਹਮਣੇ ਅਇਆ ਹੈ ਕਿ ਦਰਜਨਾਂ ਪੱਤਰਕਾਰਾਂ ਨੂੰ ਮੌਤ ਅਤੇ ਬੰਬ ਦੀਆਂ ਧਮਕੀਆਂ ਮਿਲਣ ਦੇ ਬਾਅਦ ਕੁਝ ਨੇ ਆਪਣੇ ਘਰਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਲਈ ਬੁਲੇਟ-ਪਰੂਫ ਖਿੜਕੀਆਂ, ਮਜ਼ਬੂਤ ​​ਦਰਵਾਜ਼ੇ, ਪੈਨਿਕ ਬਟਨ ਅਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਹਨ। 

ਇਸ ਤੋਂ ਇਲਾਵਾ ਅਮਰੀਕਾ ਅਧਾਰਤ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ (ਸੀ.ਜੇ.ਪੀ.) ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, 2024 ਵਿੱਚ ਦੁਨੀਆ ਭਰ ਵਿੱਚ 104 ਪੱਤਰਕਾਰਾਂ ਅਤੇ ਮੀਡੀਆ ਕਰਮਚਾਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ 375 ਨੂੰ ਕੈਦ ਕੀਤਾ ਗਿਆ ਸੀ, ਜਦੋਂ ਕਿ 70 ਹੋਰ ਲਾਪਤਾ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News